ਰਾਜੇਸ਼ ਢੰਡ, ਜ਼ੀਰਾ : ਪ੍ਰਰਾਜੈਕਟ ਪਵਿੱਤਰਤਾ ਅਧੀਨ 37 ਸਾਲਾਂ ਤੋਂ ਆਰਟ ਆਫ਼ ਲਿਵਿੰਗ ਸੰਸਥਾ ਜੋ ਕਿ ਵਿਸ਼ਵ ਸ਼ਾਂਤੀ ਦਾ ਸੰਦੇਸ਼ ਦਿੰਦੀ ਹੋਈ ਸਮਾਜ ਦੇ ਹਰ ਵਰਗ ਦੇ ਲੋਕਾਂ ਨੂੰ ਖੁਸ਼ ਅਤੇ ਤੰਦਰੁਸਤ ਰਹਿਣ ਦਾ ਸੰਦੇਸ਼ ਦਿੰਦੀ ਹੈ। ਸੰਸਥਾ ਦੇ ਪੰਜਾਬ ਯੋਗਾ ਕੁਆਰਡੀਨੇਟਰ ਕਿਰਨਦੀਪ ਲੂੰਬਾ ਅਤੇ ਡਾ. ਰੂਬੀ ਪਾਠਕ ਦੀ ਰਹਿਨਮਈ ਹੇਠ ਪ੍ਰਰਾਜੈਕਟ ਪਵਿੱਤਰਤਾ ਅਧੀਨ ਇਕ ਵਿਸ਼ੇਸ਼ ਕੈਂਪ ਸਰਕਾਰੀ ਸਕੂਲ ਲੜਕੀਆਂ 'ਚ ਲਾਇਆ ਗਿਆ। ਜਿਸ 'ਚ 800 ਦੇ ਕਰੀਬ ਕੁੜੀਆਂ ਨੇ ਭਾਗ ਲਿਆ। ਇਸ ਮੌਕੇ ਲੜਕੀਆਂ ਨੂੰ ਸੰਬੋਧਨ ਕਰਦਿਆਂ ਲੂੰਬਾ ਨੇ ਕਿਹਾ ਕਿ ਸਾਡੇ ਸਮਾਜ 'ਚ ਅੱਜ ਵੀ ਮਾਹਵਾਰੀ ਨੂੰ ਵਰਜਿਤ ਵਿਸ਼ਾ ਮੰਨਿਆ ਜਾਂਦਾ ਹੈ ਜਿਸ ਕਾਰਨ ਕਿਸ਼ੋਰ ਅਵਸਥਾ 'ਚ ਬਾਲਿਕਾਵਾਂ ਨੂੰ ਮਾਹਵਾਰੀ ਦੀ ਪੂਰੀ ਜਾਣਕਾਰੀ ਨਾ ਹੋਣ ਦੇ ਕਾਰਨ ਵੀ ਉਹ ਸ਼ਰਮ ਮਹਿਸੂਸ ਕਰਦੀਆਂ ਹਨ ਜਿਸ ਕਾਰਨ ਉਨ੍ਹਾਂ ਵਿਚ ਆਤਮ ਵਿਸ਼ਵਾਸ ਦੀ ਕਮੀ ਹੋ ਜਾਂਦੀ ਹੈ। ਇਸ ਮੌਕੇ ਡਾਕਟਰ ਰੂਬੀ ਪਾਠਕ ਨੇ ਮਾਹਵਾਰੀ ਤੋਂ ਪਹਿਲਾਂ ਦੇ ਲੱਛਣ, ਮਾਹਵਾਰੀ ਦੌਰਾਨ ਸਮੱਸਿਆਵਾਂ ਅਤੇ ਹਾਰਮੋਨਜ਼ ਨਾਲ ਉਨ੍ਹਾਂ ਦੇ ਸਰੀਰ ਵਿਚ ਬਦਲਾਅ ਸਬੰਧੀ ਜਾਣਕਾਰੀ ਦਿੱਤੀ। ਉਨ੍ਹਾਂ ਨੇ ਕਿਹਾ ਕਿ 11 ਅਤੇ 19 ਸਾਲ ਦੀਆਂ ਲੜਕੀਆਂ ਨੂੰ ਮਾਹਵਾਰੀ ਸਬੰਧੀ ਪੂਰੀ ਜਾਣਕਾਰੀ ਹੋਣੀ ਬੇਹੱਦ ਜ਼ਰੂਰੀ ਹੈ। ਇਸ ਸਮੇਂ ਉਨ੍ਹਾਂ ਆਖਿਆ ਕਿ ਸਾਨੂੰ ਆਪਣੇ ਆਲੇ ਦੁਆਲੇ ਦੀ ਸਾਫ਼ ਸਫ਼ਾਈ ਦਾ ਵੀ ਵਿਸ਼ੇਸ਼ ਧਿਆਨ ਰੱਖਣਾ ਚਾਹੀਦਾ ਹੈ ਕਿਉਂਕਿ ਸਾਫ਼ ਸਫ਼ਾਈ ਨਾਲ ਅਸੀਂ ਅਨੇਕਾਂ ਬਿਮਾਰੀਆਂ ਤੋਂ ਮੁਕਤੀ ਪਾ ਸਕਦੇ ਹਾਂ। ਉਨ੍ਹਾਂ ਕਿਹਾ ਕਿ ਸਾਨੂੰ ਪਲਾਸਟਿਕ ਮੁਕਤ ਲਿਫਾਫਿਆਂ ਦਾ ਪ੍ਰਯੋਗ ਕਰਨਾ ਚਾਹੀਦਾ ਹੈ। ਇਸ ਪ੍ਰਰੋਗਰਾਮ ਵਿਚ ਵੱਡੀ ਗਿਣਤੀ ਵਿੱਚ ਅੌਰਤਾਂ ਨੇ ਸਹਿਯੋਗ ਦੇ ਕੇ ਇਸ ਪ੍ਰਰਾਜੈਕਟ ਨੂੰ ਸਫ਼ਲ ਬਣਾਇਆ। ਇਸ ਮੌਕੇ ਆਸ਼ੂ ਨਰੂਲਾ, ਵੀਰਪਾਲ ਕੌਰ, ਪਰਮਿੰਦਰ ਕੌਰ, ਤਾਨੀਆ ਨਰੂਲਾ, ਪੂਨਮ ਸ਼ਰਮਾ, ਊਸ਼ਾ ਝੱਟਾ ਵੀ ਸ਼ਾਮਲ ਸਨ। ਇਸ ਮੌਕੇ ਸਕੂਲ ਦੇ ਪਿ੍ਰੰਸੀਪਲ ਰਾਕੇਸ਼ ਸ਼ਰਮਾ ਨੇ ਆਰਟ ਆਫ ਲਿਵਿੰਗ ਸੰਸਥਾ ਦੇ ਅਹੁਦੇਦਾਰਾਂ ਨੂੰ ਜੀ ਆਇਆ ਆਖਿਆ ਅਤੇ ਵਿਸ਼ਵਾਸ ਦਵਾਇਆ ਕਿ ਇਸ ਪ੍ਰਰਾਜੈਕਟ ਨੂੰ ਉਹ ਹੋਰ ਵੀ ਉਹ ਅੱਗੇ ਲੈ ਕੇ ਜਾਣਗੇ।