ਸੁਖਵਿੰਦਰ ਥਿੰਦ ਆਲਮਸ਼ਾਹ, ਫਾਜ਼ਿਲਕਾ : ਬਲਾਕ ਫਾਜ਼ਿਲਕਾ ਖੇਤੀਬਾੜੀ ਅਫ਼ਸਰ ਡਾ. ਗੁਰਮੀਤ ਸਿੰਘ ਚੀਮਾ ਦੇ ਸਹਿਯੋਗ ਨਾਲ ਪਿੰਡ ਓਡੀਆਂ ਬਲਾਕ ਫਾਜ਼ਿਲਕਾ ਦੇ ਕਿਸਾਨ ਬਖਤੋਰ ਸਿੰਘ ਦੇ ਖੇਤ ਵਿਚ ਪੈਡੀ ਸਟਰਾਅ ਚੋੋਪਰ ਦੀ ਪ੍ਰਦਸ਼ਨੀ ਲਾਈ ਗਈ। ਪ੍ਰਦਸ਼ਨੀ ਮੌਕੇ ਵਿਸ਼ੇਸ ਤੌਰ 'ਤੇ ਪਹੰੁਚੇ ਮੱੁਖ ਖੇਤੀਬਾੜੀ ਅਫਸਰ ਡਾ. ਮਨਜੀਤ ਸਿੰਘ ਨੇ ਸੰਬੋਧਨ ਕਰਦਿਆਂ ਕਿਹਾ ਕਿ ਝੋਨੇ ਦੀ ਕਟਾਈ ਕਰਨ ਵੇਲੇ ਕਿਸਾਨ ਵੀਰਾਂ ਨੰੂ ਝੋਨੇ ਦੇ ਨਾੜ ਨੰੂ ਅੱਗ ਲਗਾਉਣ ਤੋਂ ਗੁਰੇਜ਼ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਝੋਨੇ ਦੀ ਨਾੜ ਸਾੜਨ ਨਾਲ ਜਿੱਥੇ ਹਾਨੀਕਾਰਕ ਗੈਸਾਂ ਪੈਦਾ ਹੁੰਦੀਆਂ ਹਨ ਉਥੇ ਇਸਦਾ ਮਨੁੱਖੀ ਸਿਹਤ 'ਤੇ ਮਾੜਾ ਅਸਰ ਵੀ ਪੈਂਦਾ ਹੈ। ਉਨ੍ਹਾਂ ਦੱਸਿਆ ਕਿ ਇਕ ਟਨ ਝੋੋਨੇ ਦੀ ਪਰਾਲੀ ਸਾੜਨ ਨਾਲ 5.5 ਕਿਲੋੋਗ੍ਰਾਮ ਨਾਈਟਰੋੋਜਨ, 2.3 ਕਿਲੋਗ੍ਰਾਮ ਫਾਸਫੋਰਸ, 1.2 ਕਿਲੋੋਗ੍ਰਾਮ ਸਲਫਰ ਅਤੇ 400 ਕਿਲੋਗ੍ਰਾਮ ਜੈਵਿਕ ਕਾਰਬਨ ਨਸ਼ਟ ਹੋ ਜਾਂਦੇ ਹਨ। ਉਨ੍ਹਾਂ ਕਿਹਾ ਕਿ ਝੋੋਨੇ ਦੀ ਪਰਾਲੀ ਨਾ ਜਲਾਉਣ ਨਾਲ ਜ਼ਮੀਨ ਦੇ ਲਘੂ ਤੱਤ ਬਰਕਰਾਰ ਰਹਿੰਦੇ ਹਨ ਅਤੇ ਉਪਜਾਉ ਸ਼ਕਤੀ ਵੱਧਦੀ ਹੈ। ਉਨ੍ਹਾਂ ਕਿਹਾ ਕਿ ਝੋੋਨੇ ਦੀ ਪਰਾਲੀ ਖੇਤ 'ਚ ਵਾਹੁਣ ਨਾਲ ਜ਼ਮੀਨ 'ਚ ਆਰਗੈਨਿਕ ਮਾਦੇ ਦੀ ਮਾਤਰਾ ਅਤੇ ਪਾਣੀ ਨੂੰ ਜਜਬ ਕਰਨ ਦੀ ਸ਼ਕਤੀ ਵਧਦੀ ਹੈ ਅਤੇ ਵਾਤਾਵਰਨ ਸ਼ੁੱਧ ਰਹਿੰਦਾ ਹੈ।

ਇਸ ਮੌਕੇ ਡਾ. ਗੁਰਮੀਤ ਸਿੰਘ ਚੀਮਾ ਨੇ ਕਿਸਾਨਾਂ ਨੂੰ ਪਰਾਲੀ ਨਾ ਸਾੜਣ ਦੀ ਅਪੀਲ ਕੀਤੀ। ਵਿਭਾਗ ਵੱਲੋਂ ਏ.ਡੀ.ਓ. ਵਿੱਕੀ ਕੁਮਾਰ, ਏ.ਈ.ਓ. ਅਮਿ੍ਤਕਿਰਪਾਲ ਸਿੰਘ, ਬੀ.ਟੀ.ਐਮ. ਰਾਜਦਵਿੰਦਰ ਸਿੰਘ, ਸਰਕਲ ਇੰਚਾਰਜ ਏ.ਐਸ.ਆਈ ਸੁਖਦੀਪ ਸਿੰਘ, ਹਰਪ੍ਰਰੀਤ ਸਿੰਘ, ਅਜੈ ਕੁਮਾਰ, ਅਤੇ ਜੂੁਨੀਅਰ ਤਕਨੀਸ਼ੀਅਨ ਤਰਸੇਮ ਸਿੰਘ ਹਾਜ਼ਰ ਸਨ।