ਗੌਰਵ ਗੌੜ ਜੌਲੀ, ਜ਼ੀਰਾ

ਜ਼ੀਰਾ ਸ਼ਹਿਰ ਅੰਦਰ ਲੁੱਟਾਂ ਖੋਹਾਂ ਤੋਂ ਇਲਾਵਾ ਜਾਨੋਂ ਮਾਰਨ ਦੀਆਂ ਧਮਕੀਆਂ ਫਿਰੌਤੀ ਆਦਿ ਦੀਆਂ ਵਾਰਦਾਤਾਂ ਵਿੱਚ ਦਿਨ ਪ੍ਰਤੀ ਦਿਨ ਵਾਧਾ ਹੁੰਦਾ ਜਾ ਰਿਹਾ ਹੈ ।ਜਿਸ ਦੀ ਤਾਜ਼ਾ ਮਿਸਾਲ ਜ਼ੀਰਾ ਸ਼ਹਿਰ ਦੇ ਵਾਰਡ ਨੰਬਰ 16 ਦੇ ਕੌਂਸਲਰ ਗੁਰਭਗਤ ਸਿੰਘ ਗੋਰਾ ਵੱਲੋਂ ਥਾਣਾ ਸਿਟੀ ਜ਼ੀਰਾ ਪੁਲਿਸ ਨੂੰ ਦਿੱਤੀ ਗਈ ਸ਼ਕਿਾਇਤ ਤੋਂ ਮਿਲਦੀ ਹੈ ।ਜਿਸ ਵਿਚ ਕੌਂਸਲਰ ਵੱਲੋਂ ਦੋਸ਼ ਲਗਾਇਆ ਗਿਆ ਹੈ ਕਿ ਅੱਜ ਸਵੇਰੇ ਸਮਾਂ ਕਰੀਬ 7.50 ਵਜੇ ਜਦ ਉਹ ਆਪਣੀ ਬੇਟੀ ਨੂੰ ਜ਼ੀਰਾ ਕੋਟ ਈਸੇ ਖਾਂ ਰੋਡ ਤੇ ਸਥਿਤ ਕੋਟਨਵੁੱਡ ਸਕੂਲ ਵਿੱਚ ਛੱਡ ਕੇ ਆਪਣੇ ਘਰ ਨੂੰ ਵਾਪਸ ਆ ਰਿਹਾ ਸੀ ਅਤੇ ਜਦੋਂ ਉਹ ਬਾਬਾ ਫ਼ਰੀਦ ਲੈਬਾਰਟਰੀ ਦੇ ਨਜ਼ਦੀਕ ਪਹੁੰਚਿਆ ਤਾਂ ਦੋ ਮੋਟਰਸਾਈਕਲ ਸਵਾਰ ਪੰਜ ਨੌਜਵਾਨ ਜਿਨਾਂ੍ਹ ਕੋਲ ਤੇਜ਼ਧਾਰ ਹਥਿਆਰ ਸਨ ਤੇ ਉਸ ਦਾ ਪਿੱਛਾ ਕਰਨਾ ਸ਼ੁਰੂ ਕਰ ਦਿੱਤਾ ।ਇਸ ਗੱਲ ਦਾ ਪਤਾ ਚਲਦਿਆਂ ਹੀ ਗੁਰਭਗਤ ਸਿੰਘ ਗੋਰਾ ਗਿੱਲ ਨੇ ਆਪਣੀ ਐਕਟਿਵਾ ਜ਼ੀਰਾ ਰੇਲਵੇ ਰੋਡ ਤੇ ਸਥਿਤ ਇਕ ਫਰੂਟ ਦੀ ਦੁਕਾਨ ਤੇ ਖੜ੍ਹੀ ਕਰ ਦਿੱਤੀ ਅਤੇ ਆਪ ਦੁਕਾਨ ਦੇ ਅੰਦਰ ਚਲਾ ਗਿਆ ਅਤੇ ਹਮਲਾਵਰ ਦੁਕਾਨ ਦੇ ਬਾਹਰ ਉਸ ਦੇ ਅੰਦਰੋਂ ਬਾਹਰ ਨਿਕਲਣ ਦੀ ਉਡੀਕ ਕਰਦੇ ਰਹੇ ।ਇਸ ਉਪਰੰਤ ਨਾ ਵੱਲੋਂ ਥਾਣਾ ਸਿਟੀ ਜ਼ੀਰਾ ਪੁਲੀਸ ਵੱਲੋਂ ਇਸ ਸਬੰਧੀ ਸੂਚਿਤ ਕੀਤਾ ਗਿਆ ਤਾਂ ਪੁਲਸ ਮੁਲਾਜ਼ਮ ਮੌਕੇ ਤੇ ਪਹੁੰਚੇ ਅਤੇ ਗੁਰਭਗਤ ਗੋਰਾ ਨੇ ਉਨਾਂ੍ਹ ਨੂੰ ਸਾਰੀ ਆਪ ਬੀਤੀ ਦੱਸੀ ਉਸ ਨੇ ਦੱਸਿਆ ਕਿ ਪਹਿਲਾਂ ਵੀ ਉਸ ਨੂੰ ਕਈ ਵਾਰ ਜਾਨੋਂ ਮਾਰਨ ਦੀਆਂ ਧਮਕੀਆਂ ਮਿਲ ਚੁੱਕੀਆਂ ਹਨ ਅਤੇ ਇਸ ਸਬੰਧੀ ਉਸ ਵੱਲੋਂ ਕਈ ਵਾਰ ਪਹਿਲਾ ਵੀ ਦਰਖਸਤਾ ਉੱਚ ਅਫਸਰਾ ਨੂੰ ਭੇਜ ਚੁੱਕਾ ਹਨ । ਪਰ ਪੁਲਿਸ ਵੱਲੋ ਇਸ ਸੰਬੰਧ ਵਿਚ ਕੋਈ ਵੀ ਕਾਰਵਾਈ ਅੰਜਾਮ ਵਿੱਚ ਨਹੀਂ ਲਿਆਂਦੀ ਗਈ । ਆਪਣੀ ਸ਼ਕਿਾਇਤ ਦੇ ਰਾਹੀਂ ਕੌਂਸਲਰ ਵੱਲੋਂ ਪੁਲਸ ਪ੍ਰਸ਼ਾਸਨ ਤੋਂ ਮੰਗ ਕੀਤੀ ਗਈ ਹੈ ਕਿ ਪੁਲੀਸ ਪ੍ਰਸ਼ਾਸਨ ਉਸ ਦੀ ਜਾਨ ਮਾਲ ਦੀ ਸੁਰੱਖਿਆ ਨੂੰ ਯਕੀਨੀ ਬਣਾਵੇ ।