ਪਰਮਿੰਦਰ ਸਿੰਘ ਥਿੰਦ, ਫਿਰੋਜ਼ਪੁਰ : ਬੀਤੀ ਰਾਤ ਪਿੰਡ ਮਹਿਮਾ ਦੇ 23 ਸਾਲਾਂ ਨੌਜਵਾਨ ਗੁਰਪ੍ਰਰੀਤ ਸਿੰਘ ਜੋ ਕਿ ਆਪਣਾ ਟਰੈਕਟਰ ਠੀਕ ਕਰਵਾ ਕੇ ਵਾਪਸ ਪਿੰਡ ਪਰਤ ਰਿਹਾ ਸੀ ਉਸ ਉੱਪਰ ਜਾਨਲੇਵਾ ਹਮਲਾ ਕਰਕੇ ਟਰੈਕਟਰ ਖੋਹਣ ਦੀ ਕੋਸ਼ਿਸ਼ ਕਰਨ ਦੀ ਖਬਰ ਪ੍ਰਰਾਪਤ ਹੋਈ ਹੈ। ਇਸ ਸਬੰਧੀ ਪਿੰਡ ਮਹਿਮਾ ਦੀ ਸਮੂਹ ਪੰਚਾਇਤ ਨੇ ਇਕੱਠੇ ਹੋ ਕੇ ਥਾਣਾ ਲੱਖੋ ਕੇ ਬਹਿਰਾਮ ਵਿਖੇ 448 ਨੰਬਰ ਰਪਟ ਦਰਜ ਕਰਵਾਈ ਹੈ। ਪੀੜਤ ਗੁਰਪ੍ਰਰੀਤ ਸਿੰਘ ਨੇ ਦੱਸਿਆ ਕਿ ਕੱਲ੍ਹ ਸ਼ਾਮ ਕਰੀਬ 7 ਵਜੇ ਜਦੋਂ ਗਾਮੇ ਵਾਲਾ ਦੇ ਮਿਸਤਰੀ ਤੋਂ ਆਪਣਾ ਟਰੈਕਟਰ ਠੀਕ ਕਰਵਾ ਕੇ ਪਿੰਡ ਨੂੰ ਵਾਪਸ ਆ ਰਿਹਾ ਸੀ ਤਾਂ ਪਿੰਡ ਗਾਮੇਵਾਲਾ ਦੇ ਵਸਨੀਕ ਅਵਤਾਰ ਸਿੰਘ, ਰਣਬੀਰ ਸਿੰਘ, ਨਿਰਵੈਰ ਸਿੰਘ ਪੁੱਤਰ ਬਗੀਚਾ ਸਿੰਘ ਨੇ ਆਪਣੇ ਨਾਲ ਦੋ ਅਣਪਛਾਤੇ ਬੰਦਿਆਂ ਨੂੰ ਲੈ ਕੇ ਮੇਰਾ ਪਿੱਛਾ ਕਰਨਾ ਸ਼ੁਰੂ ਕਰ ਦਿੱਤਾ ਅਤੇ ਮੈਨੂੰ ਟਰੈਕਟਰ ਰੋਕਣ ਲਈ ਕਿਹਾ ਮੈਂ ਉਨ੍ਹਾਂ ਦੇ ਕਹਿਣ 'ਤੇ ਟਰੈਕਟਰ ਨਹੀਂ ਰੋਕਿਆ ਅਤੇ ਪਿੰਡ ਵੱਲ ਨੂੰ ਭਜਾ ਦਿੱਤਾ। ਉਨ੍ਹਾਂ ਨੇ ਪਿੱਛਾ ਕਰਦਿਆਂ ਹੋਇਆਂ ਉਸ ਦੇ ਪਿੰਡ ਦੇ ਨਜ਼ਦੀਕ ਆ ਕੇ ਉਸ ਨੂੰ ਮਾਰ ਦੇਣ ਦੀ ਨੀਯਤ ਨਾਲ ਸਿੱਧਾ ਫਾਇਰ ਮਾਰਿਆ ਜਿਸ ਤੋਂ ਉਹ ਕਿਸੇ ਤਰ੍ਹਾਂ ਬਚ ਗਿਆ। ਗੋਲੀ ਲੱਗਣ ਦੇ ਡਰੋਂ ਮੈਂ ਟਰੈਕਟਰ ਰੋਕ ਦਿੱਤਾ ਤਾਂ ਉਨ੍ਹਾਂ ਨੇ ਮੈਨੂੰ ਖਿੱਚ ਕੇ ਥੱਲੇ ਉਤਾਰ ਲਿਆ ਅਤੇ ਬੇਸਬਾਲਾਂ ਨਾਲ ਮੇਰੀ ਕੁੱਟਮਾਰ ਕੀਤੀ ਅਤੇ ਕਹਿਣ ਲੱਗੇ ਕਿ ਇਸ ਨੂੰ ਚੁੱਕੋ ਅਤੇ ਨਹਿਰ ਵਿੱਚ ਸੁੱਟ ਦਿਓ ਤੇ ਟਰੈਕਟਰ ਲੈ ਚੱਲਦੇ ਹਾਂ। ਇਸ ਦੌਰਾਨ ਪਿੱਛੇ ਕੁਝ ਰਾਹਗੀਰ ਆ ਗਏ ਜਿਨ੍ਹਾਂ ਨੂੰ ਉਹ ਵਾਜਾਂ ਮਾਰੀਆਂ ਤਾਂ ਉਨ੍ਹਾਂ ਨੇ ਮੈਨੂੰ ਇਨ੍ਹਾਂ ਵਿਅਕਤੀਆਂ ਕੋਲੋਂ ਛੁਡਵਾਇਆ ਲੋਕਾਂ ਨੂੰ ਇਕੱਠਾ ਹੁੰਦਿਆਂ ਵੇਖ ਇਹ ਬਦਮਾਸ਼ ਆਪਣੇ ਹਥਿਆਰਾਂ ਸਮੇਤ ਮੌਕੇ ਤੋਂ ਭੱਜ ਗਏ ਅਤੇ ਉਹ ਜਾਨ ਬਚਾ ਕੇ ਪਿੰਡ ਆ ਗਿਆ। ਇਸ ਮੌਕੇ ਇਕੱਤਰ ਹੋਏ ਪਿੰਡ ਵਾਸੀਆਂ ਅਤੇ ਕ੍ਾਂਤੀਕਾਰੀ ਕਿਸਾਨ ਯੂਨੀਅਨ ਦੇ ਆਗੂਆਂ ਨੇ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਇਨ੍ਹਾਂ ਗੁੰਡਾਗਰਦੀ ਕਰਨ ਵਾਲੇ ਬਦਮਾਸ਼ਾਂ ਖ਼ਿਲਾਫ਼ ਜਲਦ ਤੋਂ ਜਲਦ ਕਾਰਵਾਈ ਕੀਤੀ ਜਾਵੇ ਨਹੀਂ ਤਾਂ ਅਸੀਂ ਸੰਘਰਸ਼ ਕਰਨ ਲਈ ਮਜਬੂਰ ਹੋਣਾ। ਇਸ ਮੌਕੇ ਗੁਰਮੀਤ ਸਿੰਘ ਮਹਿਮਾ, ਅਵਤਾਰ ਸਿੰਘ ਮਹਿਮਾ ਅਤੇ ਸਰਪੰਚ ਅਮਰਜੀਤ ਸਿੰਘ ਤੋਂ ਇਲਾਵਾ ਜਰਮਲ ਸਿੰਘ, ਜਸਵਿੰਦਰ ਸਿੰਘ, ਗੁਰਵੰਤ ਸਿੰਘ, ਗੁਰਨਾਮ ਸਿੰਘ, ਰਛਪਾਲ ਸਿੰਘ, ਗੁਰਜੰਟ ਸਿੰਘ, ਗੁਰਜੀਤ ਸਿੰਘ, ਰਾਜ ਸਿੰਘ ਆਦਿ ਹਾਜ਼ਰ ਸਨ।