ਜੀਵਨ ਮੱਲ ਸਕੂਲ ’ਚ ਨਸ਼ਾ ਮੁਕਤੀ ਸਬੰਧੀ ਪੋਸਟਰ ਮੁਕਾਬਲੇ ਕਰਵਾਏ
ਜੀਵਨ ਮੱਲ ਸਕੂਲ ਵਿਚ ਨਸ਼ਾ ਮੁਕਤੀ ਪੋਸਟਰ ਮੁਕਾਬਲੇ ਆਯੋਜਿਤ
Publish Date: Tue, 09 Dec 2025 04:23 PM (IST)
Updated Date: Tue, 09 Dec 2025 04:24 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜ਼ੀਰਾ : ਪੰਜਾਬ ਰਾਜ ਕਾਨੂੰਨੀ ਸੇਵਾ ਅਥਾਰਟੀ ਮੋਹਾਲੀ ਦੇ ਐਕਸ਼ਨ ਪਲਾਨ ਅਨੁਸਾਰ ਸਿਵਲ ਜੱਜ ਐੱਸਡੀ./ਚੀਫ ਜੁਡੀਸ਼ੀਅਲ ਮੈਜਿਸਟ੍ਰੇਟ ਅਨੁਰਾਧਾ ਅਤੇ ਪ੍ਰੀਤਮਾ ਸਿੰਗਲਾ ਸੀਨੀਅਰ ਡਵੀਜ਼ਨ ਐਡੀਸ਼ਨਲ ਮੈਜਿਸਟ੍ਰੇਟ ਦੇ ਦਿਸ਼ਾ-ਨਿਰਦੇਸ਼ਾਂ ਹੇਠ ਜੀਵਨ ਮੱਲ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਜ਼ੀਰਾ ਵਿਚ ਨਸ਼ਾ ਮੁਕਤੀ ਤੇ ਪੋਸਟਰ ਮੁਕਾਬਲੇ ਕਰਵਾਏ ਗਏ। ਇਸ ਸਮਾਰੋਹ ਦੀ ਅਗਵਾਈ ਸਕੂਲ ਦੇ ਪ੍ਰਿੰਸੀਪਲ ਕਰਮਜੀਤ ਸਿੰਘ ਜੋਸ਼ਨ ਨੇ ਕੀਤੀ। ਇਸ ਦੌਰਾਨ ਨਸ਼ਿਆਂ ਵਿਰੁੱਧ ਜਾਗਰੂਕਤਾ ਫੈਲਾਉਣ ਲਈ ਖ਼ਾਸ ਪੋਸਟਰ ਬਣਾਉਣ ਅਤੇ ਸਲੋਗਨ ਮੁਕਾਬਲੇ ਕਰਵਾਏ ਗਏ, ਮੁਕਾਬਲੇ ਵਿਚ ਵੱਡੀ ਗਿਣਤੀ ਵਿਚ ਵਿਦਿਆਰਥੀਆਂ ਨੇ ਭਾਗ ਲਿਆ ਅਤੇ ਆਪਣੀ ਕਲਾ ਰਾਹੀਂ ਨਸ਼ਿਆਂ ਦੇ ਨੁਕਸਾਨ ਬਾਰੇ ਤਾਕਤਵਰ ਸੰਦੇਸ਼ ਦਿੱਤੇ।ਵਿਦਿਆਰਥੀਆਂ ਵੱਲੋਂ ਬਣਾਈਆਂ ਗਈਆਂ ਤਸਵੀਰਾਂ ਵਿਚ ‘ਨਸ਼ਾ ਛੱਡੋ, ਜੀਵਨ ਚੁਣੋ’, ‘ਯੁਵਾ ਤਾਕਤ-ਨਸ਼ੇ ਤੋਂ ਮੁਕਤ ਰਾਹ’ ਵਰਗੇ ਪ੍ਰਭਾਵਸ਼ਾਲੀ ਸਲੋਗਨ ਦਰਸਾਏ ਗਏ। ਸਕੂਲ ਪ੍ਰਿੰਸੀਪਲ ਕਰਮਜੀਤ ਸਿੰਘ ਜੋਸ਼ਨ ਨੇ ਵਿਦਿਆਰਥੀਆਂ ਦੀ ਮਿਹਨਤ ਦੀ ਸਰਾਹਨਾ ਕਰਦਿਆਂ ਕਿਹਾ ਕਿ ਇਸ ਤਰ੍ਹਾਂ ਦੀਆਂ ਗਤੀਵਿਧੀਆਂ ਨਾਲ ਬੱਚਿਆਂ ਵਿੱਚ ਨਸ਼ਿਆਂ ਤੋਂ ਦੂਰ ਰਹਿਣ ਦੀ ਸੋਚ ਮਜ਼ਬੂਤ ਹੁੰਦੀ ਹੈ। ਇਸ ਮੌਕੇ ਲੀਗਲ ਲਿਟਰੇਸੀ ਦੇ ਨੋਡਲ ਇੰਚਾਰਜ ਲੈਕਚਰਾਰ ਨਵੀਨ ਸਚਦੇਵਾ ਅਤੇ ਐਡਵੋਕੇਟ ਨਵਦੀਪ ਸਿੰਘ ਕਰੀਰ ਨੇ ਵੀ ਬੱਚਿਆਂ ਨੂੰ ਨਸ਼ਿਆਂ ਦੇ ਖ਼ਤਰਨਾਕ ਪ੍ਰਭਾਵਾਂ ਬਾਰੇ ਜਾਣਕਾਰੀ ਦਿੱਤੀ ਅਤੇ ਸਮਾਜ ਨੂੰ ਨਸ਼ਾ-ਮੁਕਤ ਬਣਾਉਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਨਸ਼ਿਆਂ ਦੀ ਲੱਤ ਮਾੜੀ ਹੈ,ਇਸ ਤੋਂ ਹਮੇਸ਼ਾ ਦੂਰ ਰਹਿਣਾ ਚਾਹੀਦਾ ਹੈ ਅਤੇ ਖੇਡਾਂ ਵੱਲ ਧਿਆਨ ਦੇਣਾ ਚਾਹੀਦਾ ਹੈ। ਵਧੀਆ ਪ੍ਰਦਰਸ਼ਨ ਕਰਨ ਵਾਲੇ ਬੱਚਿਆਂ ਵਿੱਚ ਪਹਿਲਾ ਸਥਾਨ ਕਰਨਵੀਰ ਸਿੰਘ ਸੱਤਵੀਂ ਬੀ,ਦੂਜਾ ਸਥਾਨ ਗੁਰਵਿੰਦਰ ਸਿੰਘ ਸੱਤਵੀਂ ਬੀ, ਤੀਜਾ ਸਥਾਨ ਮਨਜੋਤ ਸਿੰਘ ਸਤਵੀਂ ਏ, ਓਮਵੀਰ ਸਿੰਘ ਨੌਵੀਂ, ਅਰਸ਼ਦੀਪ ਸਿੰਘ ਨੌਵੀਂ, ਅਭਿਸ਼ੇਕ ਬਾਰਵੀਂ, ਅੰਸ਼ ਗਿਆਰਵੀਂ ਨੇ ਪੁਜੀਸ਼ਨਾਂ ਹਾਸਲ ਕੀਤੀਆਂ। ਇਸ ਮੌਕੇ ਲੈਕਚਰਾਰ ਨਿਰਮਲਜੀਤ ਕੌਰ, ਲੈਕਚਰਾਰ ਮਹਾਂਬੀਰ ਬਾਂਸਲ, ਸੁਨੀਤਾ ਸਚਦੇਵਾ, ਸੁਖਜੀਤ ਕੌਰ,ਸਵਰਨਪਾਲ ਸਿੰਘ, ਸਰਬਜੀਤ ਸਿੰਘ, ਮਨਿੰਦਰਜੀਤ ਕੌਰ, ਸੁਮਨ, ਜਗਸੀਰ ਸਿੰਘ, ਹਰਪ੍ਰੀਤ ਸਿੰਘ, ਬਲਜਿੰਦਰ ਸਿੰਘ, ਮਨਮੋਹਨ ਕੌਰ, ਗੁਰਮੀਤ ਕੌਰ, ਹਰਜਿੰਦਰ ਸਿੰਘ, ਦੀਪਾਂਕਰ ਮਿੱਤਲ, ਦਰਸ਼ਨ ਲਾਲ, ਜਗਤਾਰ ਸਿੰਘ, ਦਵਿੰਦਰ ਸਿੰਘ, ਬਲਜਿੰਦਰ ਸਿੰਘ, ਗੁਰਸ਼ਾਮ ਸਿੰਘ, ਅਮਰਜੀਤ ਸਿੰਘ ਆਦਿ ਹਾਜ਼ਰ ਸਨ।