ਗੁਰਦਰਸ਼ਨ ਕੰਬੋਜ, ਮੰਡੀ ਰੋੜਾਂਵਾਲੀ : ਪਿੰਡ ਅਭੁੱਨ ਦੇ ਟੈਗੋਰ ਮਾਡਲ ਸਕੂਲ ਵਿਖੇ ਉਡਾਨ ਸਮਾਗਮ ਕਰਵਾਇਆ ਗਿਆ। ਇਸ ਪ੍ੋਗਰਾਮ ਨੂੰ ਸਫ਼ਲ ਬਣਾਉਣ ਲਈ ਨਾਟਕ, ਸਕਿੱਟ, ਗੀਤ, ਭੰਗੜਾ, ਕੋਰੀਓਗ੍ਾਫ਼ੀ ਆਦਿ ਦੀ ਪੇਸ਼ਕਾਰੀ ਵਿਦਿਆਰਥੀਆਂ ਵੱਲੋਂ ਬਖੂਬੀ ਕੀਤੀ ਗਈ। ਇਸ ਪ੍ੋਗਰਾਮ ਦੀ ਸ਼ੁਰੂਆਤ ਅਰਦਾਸ ਸ਼ਬਦ ਗਾਇਨ ਨਾਲ ਕੀਤੀ ਗਈ। ਇਸ ਪ੍ੋਗਰਾਮ ਦੇ ਮੁੱਖ ਮਹਿਮਾਨ ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ ਦੇ ਸਕੱਤਰ ਸੁਭਾਸ਼ ਅਰੋੜਾ, ਸਮਾਜ ਸੇਵੀ ਸੰਜੀਵ ਬਾਂਸਲ ਮਾਰਸ਼ਲ, ਅਰੁਣ ਗੁਪਤਾ ਫ਼ੂਡ ਸਪਲਾਈ ਇੰਸਪੈਕਟਰ, ਬਲਾਕ ਸੰਮਤੀ ਮੈਂਬਰ ਸ਼ਾਮੋ ਰਾਣੀ, ਅਭੁੱਨ ਪਿੰਡ ਤੋਂ ਸਰਪੰਚ ਸ਼ੇਰਬਾਜ ਸਿੰਘ ਅਤੇ ਜੌੜਕੀ ਪਿੰਡ ਤੋਂ ਸਰਪੰਚ ਮਹੀਪਾਲ ਸਿੰਘ ਨੇ ਸ਼ਿਰਕਤ ਕੀਤੀ। ਇਸ ਮੌਕੇ ਵਿਦਿਆਰਥੀਆਂ ਵਲੋਂ ਸ਼ਹੀਦ ਭਗਤ ਸਿੰਘ ਦੇ ਫ਼ਾਂਸੀ ਦੇ ਦਿ੍ਸ਼ ਨੂੰ ਪੇਸ਼ ਕਰਦੀ ਕੋਰੀਓਗ੍ਾਫ਼ੀ ਵੀ ਪੇਸ਼ ਕੀਤੀ ਗਈ। ਇਸ ਤੋਂ ਇਲਾਵਾ ਅੱਠਵੀਂ ਕਲਾਸ ਦੇ ਵਿਦਿਆਰਥੀਆਂ ਵਲੋਂ ਆਰਮੀ, ਗਿੱਧਾ ਤੇ ਭੰਗੜਾ, ਗਿਆਰਵੀਂ ਜਮਾਤ ਦੇ ਵਿਦਿਆਰਥੀਆਂ ਵਲੋਂ ਹੋਰ ਸੱਭਿਆਚਾਰ ਨਾਲ ਸੰਬੰਧਿਤ ਪ੍ੋਗਰਾਮ ਦੀ ਪੇਸ਼ਕਾਰੀ ਕੀਤੀ ਗਈ। ਇਸ ਮੌਕੇ ਸਕੂਲ ਚੇਅਰਮੈਨ ਅਮੀਰ ਚੰਦ, ਪਿ੍ੰਸੀਪਲ ਕਵਿਤਾ ਬਾਂਸਲ, ਵਾਈਸ ਪਿ੍ੰਸੀਪਲ ਵਿਪਨ ਕੁਮਾਰ, ਸੰਜੀਵ ਬਾਂਸਲ ਮਾਰਸ਼ਲ, ਸਾਬਕਾ ਸਰਪੰਚ ਬਲਦੇਵ ਕ੍ਰਿਸ਼ਨ ਵੀ ਹਾਜ਼ਰ ਸਨ। ਇਸ ਮੌਕੇ ਸਿੱਖਿਆ ਅਤੇ ਖੇਡਾਂ ਵਿਚ ਭੂਮਿਕਾ ਨਿਭਾਉਣ ਵਾਲੇ ਵਿਦਿਆਰਥੀਆਂ ਦਾ ਸਨਮਾਨ ਕੀਤਾ ਗਿਆ।