ਤੀਰਥ ਸਨ੍ਹੇਰ, ਜ਼ੀਰਾ : ਆਪਣੀਆਂ ਵੱਖ-ਵੱਖ ਮੰਗਾਂ ਅਤੇ ਨਰਸਰੀ ਟੀਚਰ ਦਾ ਦਰਜਾ ਦਿੱਤੇ ਜਾਣ ਨੂੰ ਲੈ ਕੇ ਆਂਗਨਵਾੜੀ ਵਰਕਰਾਂ ਅਤੇ ਹੈਲਪਰਾਂ ਵੱਲੋਂ ਪਿੰਡ-ਪਿੰਡ ਪੰਜਾਬ ਸਰਕਾਰ ਵਿਰੁੱਧ ਰੋਸ ਪ੍ਰਦਰਸ਼ਨ ਦੀ ਲੜੀ ਤਹਿਤ ਅੱਜ ਜ਼ੀਰਾ ਦੀਆਂ ਸਮੂਹ ਮੁਲਾਜ਼ਮਾਂ ਵੱਲੋਂ ਪਿੰਡ ਸਨ੍ਹੇਰ ਵਿਖੇ ਬਲਾਕ ਪ੍ਰਧਾਨ ਕੁਲਵਿੰਦਰ ਕੌਰ ਦੀ ਅਗਵਾਈ ਹੇਠ ਪੰਜਾਬ ਸਰਕਾਰ ਦਾ ਪੁਤਲਾ ਫੂਕ ਕੇ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਗਈ। ਯੂਨੀਅਨ ਆਗੂਆਂ ਨੇ ਕਿਹਾ ਕਿ ਪੰਜਾਬ ਸਰਕਾਰ ਆਂਗਨਵਾੜੀ ਵਰਕਰਾਂ ਨੂੰ ਸਰਕਾਰੀ ਟੀਚਰ ਦਾ ਦਰਜਾ ਨਾ ਦੇ ਕੇ ਧੋ੍ਹ ਕਮਾ ਰਹੀ ਹੈ, ਕਿਉਂਕਿ ਪਿਛਲੇ ਲੰਬੇ ਸਮੇਂ ਤੋਂ ਆਂਗਨਵਾੜੀ ਵਰਕਰਾਂ 3 ਤੋਂ 6 ਸਾਲ ਦੇ ਬੱਚਿਆਂ ਨੂੰ ਗਿਆਨ ਵੰਡ ਰਹੀਆਂ ਹਨ ਪੰ੍ਤੂ ਸਰਕਾਰ ਨੇ ਇੱਕ ਸਾਜ਼ਿਸ਼ ਤਹਿਤ ਪਹਿਲਾ ਆਂਗਨਵਾੜੀ ਸੈਂਟਰਾਂ ਵਿਚੋਂ 3-6 ਸਾਲ ਤੱਕ ਦੇ ਬੱਚੇ ਸਰਕਾਰੀ ਪ੍ਰਰਾਇਮਰੀ ਸਕੂਲਾਂ ਵਿਚ ਭੇਜੇ ਅਤੇ ਹੁਣ ਇਹ ਸਰਕਾਰ ਸਾਡੇ ਤੋਂ ਨਰਸਰੀ ਟੀਚਰ ਦਾ ਦਰਜਾ ਵੀ ਖੋਹਣਾ ਚਾਹੁੰਦੀ ਹੈ, ਜੋ ਕਦੇ ਵੀ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ ਅਤੇ ਮੰਗਾਂ ਮੰਨੇ ਜਾਣ ਤੱਕ ਪੰਜਾਬ ਸਰਕਾਰ ਵਿਰੁੱਧ ਸੰਘਰਸ਼ ਲਗਾਤਾਰ ਜਾਰੀ ਰਹੇਗਾ। ਇਸ ਮੌਕੇ ਸਰਕਲ ਪ੍ਰਧਾਨ ਜਸਵੀਰ ਕੌਰ ਜ਼ੀਰਾ, ਮਨਜੀਤ ਕੌਰ ਸਨ੍ਹੇਰ, ਗੁਰਮੀਤ ਕੌਰ, ਕੁਲਦੀਪ ਕੌਰ ਸਨ੍ਹੇਰ, ਜੀਵਨ ਜੋਤੀ, ਸੁਖਵਿੰਦਰ ਕੌਰ, ਸੁਰਜੀਤ ਕੌਰ, ਬਲਜਿੰਦਰ ਕੌਰ, ਆਸ਼ਾ ਰਾਣੀ ਹੈਲਪਰ, ਸੰਦੀਪ ਕੌਰ, ਪਲਵਿੰਦਰ ਕੌਰ, ਕਮਲਜੀਤ ਕੌਰ, ਬਿਮਲਾ ਦੇਵੀ, ਅਮਰਜੀਤ ਕੌਰ, ਰਮਨਦੀਪ ਕੌਰ, ਸੰਦੀਪ ਕੌਰ ਆਦਿ ਹਾਜ਼ਰ ਸਨ।