ਸਟਾਫ ਰਿਪੋਰਟਰ, ਫਿਰੋਜ਼ਪੁਰ : ਸਮਾਜਿਕ ਗਤੀਵਿਧੀ ਵਿੱਚ ਇੱਕ ਹੋਰ ਪੰਨਾ ਜੋੜਦੇ ਹੋਏ ਮਯੰਕ ਫਾਊਂਡੇਸਨ ਨੇ ਇੱਕ ਸਮਾਜ ਸੇਵੀ ਦੇ ਸਰਵੇਖਣ ਦੇ ਆਧਾਰ 'ਤੇ ਨਵੇਂ ਬਣੇ ਹਾਕੀ ਸਟੇਡੀਅਮ ਵਿੱਚ ਲੋੜਵੰਦ ਸੰਭਾਵੀ ਖਿਡਾਰੀਆਂ ਨੂੰ 11 ਹਾਕੀ ਸਟਿੱਕਾਂ ਭੇਟ ਕੀਤੀਆਂ। ਮਯੰਕ ਫਾਊਂਡੇਸਨ ਦੇ ਉਪ-ਪ੍ਰਧਾਨ ਵਿਪੁਲ ਨਾਰੰਗ ਨੇ ਦੱਸਿਆ ਕਿ ਸੀਨੀਅਰ ਸਮਾਜ ਸੇਵੀ ਹਰੀਸ ਮੋਂਗਾ ਨੇ ਉਨਾਂ੍ਹ ਨਾਲ ਸੰਪਰਕ ਕੀਤਾ ਅਤੇ ਦੱਸਿਆ ਕਿ ਹਾਕੀ ਸਟੇਡੀਅਮ ਦੇ ਦੌਰੇ ਦੌਰਾਨ ਉਨਾਂ੍ਹ ਨੂੰ ਕੁਝ ਬੱਚੇ ਮਿਲੇ ਜੋ ਹਾਕੀ ਖੇਡਦੇ ਖਿਡਾਰੀਆਂ ਨੂੰ ਉਤਸੁਕਤਾ ਨਾਲ ਦੇਖ ਰਹੇ ਸਨ। ਪੁੱਛਣ 'ਤੇ ਉਨਾਂ੍ਹ ਨੇ ਦੱਸਿਆ ਕਿ ਉਹ ਵੀ ਹਾਕੀ ਖੇਡਣਾ ਚਾਹੁੰਦਾ ਹੈ ਪਰ ਉਹਨਾਂ ਕੋਲ ਹਾਕੀ ਸਟਿੱਕ ਖਰੀਦਣ ਲਈ ਪੈਸੇ ਨਹੀਂ ਹਨ। ਵਿਪੁਲ ਨਾਰੰਗ ਨੇ ਤੁਰੰਤ ਮਯੰਕ ਫਾਊਂਡੇਸਨ ਦੀ ਟੀਮ ਨਾਲ ਗੱਲ ਕੀਤੀ ਅਤੇ ਅਗਲੇ ਹੀ ਦਿਨ 11 ਸੰਭਾਵੀ ਖਿਡਾਰੀਆਂ ਨੂੰ ਹਾਕੀ ਸਟਿੱਕਾਂ ਭੇਟ ਕੀਤੀਆਂ। ਇਸ ਮੌਕੇ ਸਕੱਤਰ ਰੈੱਡ ਕਰਾਸ ਅਸ਼ੋਕ ਬਹਿਲ ਨੇ ਕਿਹਾ ਕਿ ਕੋਈ ਵੀ ਖੇਡ ਬੱਚਿਆਂ ਲਈ ਸਭ ਤੋਂ ਵਧੀਆ ਚੀਜ ਹੈ। ਉਮੀਦ ਹੈ ਕਿ ਜੇਕਰ ਅਸੀਂ ਆਪਣੀਆਂ ਛੋਟੀਆਂ-ਛੋਟੀਆਂ ਕੋਸ਼ਿਸ਼ਾਂ ਨਾਲ ਆਉਣ ਵਾਲੇ ਸਮੇਂ ਵਿਚ ਜ਼ਿਲ੍ਹਾ, ਰਾਜ, ਰਾਸਟਰੀ ਅਤੇ ਅੰਤਰਰਾਸਟਰੀ ਪੱਧਰ ਦੇ ਚੰਗੇ ਹਾਕੀ ਖਿਡਾਰੀ ਪੈਦਾ ਕਰ ਸਕੀਏ ਤਾਂ ਫਿਰੋਜਪੁਰ ਇਕ ਵਾਰ ਫਿਰ ਖੇਡ ਜਗਤ ਤੇ ਸੁਰਖੀਆਂ ਵਿਚ ਰਹੇਗਾ। ਇਸ ਮੌਕੇ ਹਾਜਰ ਸਮੂਹ ਖਿਡਾਰੀਆਂ ਨੂੰ 'ਹਰ ਘਰ ਤਿਰੰਗਾ' ਤਹਿਤ ਉਨਾਂ੍ਹ ਦੇ ਘਰਾਂ ਵਿਚ ਲਹਿਰਾਉਣ ਲਈ ਝੰਡੇ ਵੀ ਵੰਡੇ ਗਏ। ਪੋ੍ਗਰਾਮ ਦੌਰਾਨ ਮਯੰਕ ਫਾਊਂਡੇਸਨ ਤੋਂ ਹਰੀਸ ਮੋਂਗਾ, ਦੀਪਕ ਨਰੂਲਾ, ਅਕਸ਼ਾ ਕੁਮਾਰ, ਗੁਰੂ ਸਾਹਿਬ, ਅਸੀਮ ਅਗਰਵਾਲ, ਸੂਰਜ ਮਹਿਤਾ, ਹਾਕੀ ਕੋਚ ਰੁਬਲ, ਤੈਰਾਕੀ ਕੋਚ ਗਗਨ ਅਤੇ ਦੀਪਕ ਸ਼ਰਮਾ ਹਾਜ਼ਰ ਸਨ।