ਤੀਰਥ ਸਨ੍ਹੇਰ, ਜ਼ੀਰਾ : ਐਮਬਰੋਜ਼ੀਅਲ ਪਬਲਿਕ ਸਕੂਲ ਅਵਾਣ ਰੋਡ ਜ਼ੀਰਾ ਦੇ ਵਿਦਿਆਰਥੀਆਂ ਨੇ ਡੀਸੀ ਮਾਡਲ ਸਕੂਲ ਫਿਰੋਜ਼ਪੁਰ ਵਿਖੇ ਹੋਈ ਜ਼ਿਲ੍ਹਾ ਕਰਾਟੇ ਚੈਂਪੀਅਨਸ਼ਪਿ ਵਿੱਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਅਤੇ ਦਸ ਮੈਡਲ ਜਿੱਤੇ। ਇਸ ਚੈਂਪੀਅਨਸ਼ਪਿ ਵਿੱਚ ਵੱਖ ਵੱਖ ਸਕੂਲਾਂ ਤੋਂ 200 ਦੇ ਲਗਭਗ ਕਰਾਟੇ ਖਿਡਾਰੀ ਪਹੁੰਚੇ ਸਨ। ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦੇ ਹੋਏ ਸਕੂਲ ਦੇ ਪਿੰ੍ਸੀਪਲ ਤੇਜ ਸਿੰਘ ਠਾਕੁਰ ਨੇ ਦੱਸਿਆ ਕਿ ਐਮਬਰੋਜ਼ੀਅਲ ਸਕੂਲ ਦੇ ਕਰਾਟੇ ਖਿਡਾਰੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਇਕ ਸੋਨੇ ਦਾ ਮੈਡਲ, ਅੱਠ ਚਾਂਦੀ ਦੇ ਮੈਡਲ ਤੇ ਇੱਕ ਕਾਂਸੇ ਦਾ ਮੈਡਲ ਪ੍ਰਰਾਪਤ ਕਰਕੇ ਸਕੂਲ ਦਾ ਨਾਮ ਰੌਸ਼ਨ ਕੀਤਾ ਹੈ। ਸਕੂਲ ਦੇ ਚੇਅਰਮੈਨ ਸਤਨਾਮ ਸਿੰਘ ਬੁੱਟਰ ਨੇ ਸਕੂਲ ਦੇ ਪਿੰ੍ਸੀਪਲ ਤੇਜ ਸਿੰਘ ਠਾਕੁਰ, ਕਰਾਟੇ ਕੋਚ ਰੋਹਿਤ ਸ਼ਰਮਾ ਤੇ ਸਾਰੇ ਵਿਦਿਆਰਥੀਆਂ ਨੂੰ ਜਿਨਾਂ੍ਹ ਨੇ ਇਨਾਂ੍ਹ ਖੇਡਾਂ ਵਿੱਚ ਹਿੱਸਾ ਲੈ ਕੇ ਮੈਡਲ ਪ੍ਰਰਾਪਤ ਕੀਤੇ ਅਤੇ ਸਕੂਲ ਦਾ ਨਾਮ ਰੌਸ਼ਨ ਕੀਤਾ, ਉਨਾਂ੍ਹ ਨੂੰ ਵਧਾਈ ਦਿੱਤੀ ਤੇ ਉਮੀਦ ਕੀਤੀ ਕਿ ਭਵਿੱਖ ਵਿੱਚ ਵੀ ਉਹ ਇਸ ਤਰਾਂ੍ਹਹੀ ਖੇਡਾਂ ਦੇ ਖੇਤਰ ਚ ਮੱਲਾਂ ਮਾਰਦੇ ਰਹਿਣਗੇ ਤੇ ਸਕੂਲ ਦਾ ਨਾਮ ਰੌਸ਼ਨ ਕਰਦੇ ਰਹਿਣਗੇ