ਰਵੀ ਮੋਂਗਾ, ਗੁਰੂਹਰਸਹਾਏ : ਘਰੇਲੂ ਬਿਜਲੀ ਅਤੇ ਖੇਤੀ ਬਿਜਲੀ ਦੇ ਅਣ ਐਲਾਨੇ ਕੱਟਾਂ ਅਤੇ ਨਹਿਰੀ ਪਾਣੀ ਦੀ ਘਾਟ ਨੂੰ ਵੇਖਦਿਆਂ ਕਿਸਾਨਾਂ ਨੂੰ ਪੂਰੀ ਬਿਜਲੀ ਨਾ ਮਿਲਣ ਕਾਰਨ ਸ਼ੋ੍ਮਣੀ ਅਕਾਲੀ ਦਲ ਬਾਦਲ ਵੱਲੋਂ ਹਲਕਾ ਗੁਰੂਹਰਸਹਾਏ ਦੇ ਬਿਜਲੀ ਘਰ ਵਿਚ ਅਕਾਲੀ ਦਲ ਬਾਦਲ ਦੇ ਹਲਕਾ ਇੰਚਾਰਜ ਅਤੇ ਜ਼ਿਲ੍ਹਾ ਦਿਹਾਤੀ ਪ੍ਰਧਾਨ ਵਰਦੇਵ ਸਿੰਘ ਨੋਨੀ ਮਾਨ ਦੀ ਅਗਵਾਈ ਹੇਠ ਧਰਨਾ ਦਿੱਤਾ ਗਿਆ। ਇਸ ਦੁਰਾਨ ਧਰਨੇ ਵਿਚ ਲੋਕਾਂ ਦੇ ਭਾਰੀ ਇਕੱਠ ਨੇ ਕਾਂਗਰਸ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਅਕਾਲੀ ਦਲ ਦੇ ਬੁਲਾਰਿਆਂ ਨੇ ਆਮ ਲੋਕਾ ਦੀ ਆਵਾਜ ਚੁੱਕਦਿਆਂ ਬਿਜਲੀ ਨਾ ਮਿਲਣ ਤੇ ਪੰਜਾਬ ਸਰਕਾਰ ਨੂੰ ਆੜੇ ਹੱਥੀਂ ਲਿਆ। ਵਰਦੇਵ ਸਿੰਘ ਨੋਨੀ ਨੇ ਕਿਹਾ ਕਿ ਕਾਂਗਰਸ ਦੇ ਰਾਜ ਵਿਚ ਹਰ ਵਰਗ ਦੁਖੀ ਹੋਇਆ ਬੈਠਾ ਹੈ। ਉਨਾਂ੍ਹ ਕਿਹਾ ਕਿ ਇੱਕ ਪਾਸੇ ਤਾ ਕਿਸਾਨ ਕਾਲੇ ਕਨੂੰਨਾਂ ਨੂੰ ਰੱਦ ਕਰਵਾਉਣ ਲਈ ਪਿਛਲੇ ਲੰਮੇ ਸਮੇਂ ਤੋਂ ਦਿੱਲੀ ਦੀ ਸਰਹੱਦਾਂ ਉਪਰ ਬੈਠਾ ਹੈ ਅਤੇ ਦੂਜੇ ਪਾਸੇ ਪੰਜਾਬ ਸਰਕਾਰ ਕਿਸਾਨਾਂ ਨੂੰ ਬਿਜਲੀ ਨਹੀਂ ਦੇ ਰਹੀ ਇਸ ਤੋਂ ਸਾਫ ਪਤਾ ਚੱਲ ਰਿਹਾ ਹੈ ਕਿ ਪੰਜਾਬ ਸਰਕਾਰ ਅਤੇ ਕੇਂਦਰ ਦੀ ਸਰਕਾਰ ਦੀ ਮਿਲੀਭੁਗਤ ਚੱਲ ਰਹੀ ਹੈ। ਉਨਾਂ੍ਹ ਪੰਜਾਬ ਸਰਕਾਰ ਨੂੰ ਚਿਤਾਵਨੀ ਦਿੱਤੀ ਕੇ ਘਰਾਂ ਅਤੇ ਖੇਤੀ ਲਈ ਨਿਰਵਘਨ ਬਿਜਲੀ ਦਿੱਤੀ ਜਾਵੇ, ਨਹੀਂ ਤਾਂ ਉਹ ਵੱਡਾ ਸੰਘਰਸ਼ ਕਰਨਗੇ ਅਤੇ ਇਸ ਦੀ ਜਿੰਮੇਵਾਰੀ ਪੰਜਾਬ ਸਰਕਾਰ ਦੀ ਹੋਵੇਗੀ। ਇਸ ਮੌਕੇ ਸ਼ੋ੍ਮਣੀ ਗੁਰਦੁਆਰਾ ਪੰਬਧਕ ਕਮੇਟੀ ਮੈਂਬਰ ਦਰਸ਼ਨ ਸਿੰਘ ਮੋਠਾਂਵਾਲਾ, ਸ਼ਿਵ ਤਿਰਪਾਲ ਕੇ, ਬੀਐੱਸਪੀ ਆਗੂ ਗੁਰਮੁੱਖ ਸਿੰਘ ਹਲਕਾ ਇੰਚਾਰਜ਼, ਨਿਸ਼ਾਨ ਝਾੜੀ ਵਾਲਾ, ਪੇ੍ਮ ਸਚਦੇਵਾ, ਮਿੰਟੂ ਗਿੱਲ, ਪੰਕਜ ਮਡੋਰਾ, ਜਸਪ੍ਰਰੀਤ ਮਾਨ, ਸੁਖਚੈਨ ਸੇਖੋ, ਗੁਰਬਾਜ ਦੁਸਾਂਝ, ਸੋਨੂ ਰੱਤੇ ਵਾਲਾ, ਕਾਕਾ ਸੇਖੋਂ, ਸ਼ਗਨ ਢੋਟ, ਕਪਿਲ ਕੰਧਾਰੀ, ਮਨੀਸ਼ ਕੰਧਾਰੀ, ਰੰਮੀ ਭਠੇਜਾ, ਤਿਲਕ ਰਾਜ ਗੋਲੂ ਕੇ ਮੋੜ, ਉਡੀਕ ਸਿੰਘ, ਸੁਰਿੰਦਰ ਸਿੰਘ ਜੀਵਾਂ ਅਰਾਈ, ਕਿਸ਼ਨ ਨੰਬਰਦਾਰ, ਹਰਿੰਦਰ ਮਰੋਕ ਜੀਵਾਂ ਅਰਾਈਂ, ਬਿੱਲੂ ਸੰਧਾ, ਜਸਵਿੰਦਰ ਬਾਘੂ ਵਾਲਾ ਅਤੇ ਅਕਾਲੀ ਦਲ ਦੇ ਵੱਡੀ ਤਦਾਦ ਵਿਚ ਵਰਕਰ ਹਾਜ਼ਰ ਸਨ।