ਜਗਵੰਤ ਸਿੰਘ ਮੱਲ•ੀ, ਮਖੂ : ਸਿੱਖਿਆ ਪੱਖੋਂ ਮੁਕਾਬਲੇ ਦੇ ਹਾਣੀ ਹੋਣਾ ਹਰ ਵਿਦਿਆਰਥੀ ਤੇ ਉਨ੍ਹਾਂ ਦੇ ਮਾਪਿਆਂ ਦਾ ਸੁਪਨਾ ਹੁੰਦਾ ਹੈ। ਗਿਆਨ, ਵਿਗਿਆਨ ਅਤੇ ਸਮਾਜਿਕ ਵਰਤਾਰੇ ਦੀ ਨਾਲੋ ਨਾਲ ਜਾਣਕਾਰੀ ਹੋਣ ਬਾਰੇ ਅਜੋਕੇ ਸਮੇਂ ਦੇ ਹਰੇਕ ਵਿਅਕਤੀ ਦੀ ਤੀਬਰ ਇੱਛਾ ਹੈ। ਇਨ੍ਹਾਂ ਵਿਚਾਰਾਂ ਦਾ ਪ੍ਗਟਾਵਾ ਅਕਾਲ ਅਕੈਡਮੀ ਵਸਤੀ ਵਸਾਵਾ ਸਿੰਘ ਦੀ ਪਿ੍ੰਸੀਪਲ ਨਿਰਪਜੀਤ ਕੌਰ ਨੇ ਸੰਸਥਾਂ ਦੇ ਸਲਾਨਾ ਸਮਾਰੋਹ ਮੌਕੇ ਕਹੀ। ਵਿਦਿਆਰਥੀਆਂ ਤੇ ਉਨ੍ਹ•ਾਂ ਦੇ ਮਾਪਿਆਂ ਦੀ ਭਰਵੀਂ ਹਾਜਰ 'ਚ 'ਬੜੂ ਸਾਹਿਬ ਟਰੱਸਟ ਹਿਮਾਚਲ ਪ੍ਦੇਸ਼' ਨਾਲ ਸਬੰਧਿਤ ਇਸ ਵਿਦਿਅਕ ਸੰਸਥਾ 'ਚ ਹੋਏ ਸਲਾਨਾ ਦਿਨ 'ਤੇ ਬੱਚਿਆਂ ਵੱਲੋਂ ਥੀਮਬੇਸਡ ਕੋਰੀਓਗ੍ਾਫੀਆਂ, ਸਕਿੱਟਾਂ, ਭਾਸ਼ਨ ਮੁਕਾਬਲਿਆਂ, ਕਹਾਣੀ ਤੇ ਕਵਿਤਾਵਾਂ ਦੇ ਚੱਲੇ ਦੌਰ 'ਚ ਬੱਚਿਆਂ ਦੇ ਮਾਪੇ ਬਹੁਪੱਖੀ ਪ੍ਤਿਭਾ ਦੇਖ ਪ੍ਸੰਨ ਚਿੱਤ ਨਜ਼ਰ ਆਏ। ਅਜੋਕੇ ਸੋਸ਼ਲ ਮੀਡੀਆ ਦੇ ਦੌਰ 'ਚ ਬੱਚਿਆਂ ਨੂੰ ਫੇਸਬੁੱਕ-ਵਟਸਐਪ ਅਤੇ ਹੋਰ ਰੌਚਿਕਤਾ ਭਰਪੂਰ ਲੱਗਣ ਵਾਲੇ ਪ੍ੋਗਰਾਮਾਂ ਦੇ ਨਫੇ ਨੁਕਸਾਨ ਬਾਬਤ ਪੇਸ਼ ਕੀਤੀ ਗਈ ਕੋਰੀਓਗ੍ਾਫੀ ਨੂੰ ਸਭ ਦੀ ਵਾਹ ਵਾਹੀ ਪ੍ਾਪਤ ਕੀਤੀ। ਪਿ੍ੰਸੀਪਲ ਮੈਡਮ ਨਿਰਪਜੀਤ ਕੌਰ, ਗੁਰਜੀਤ ਸਿੰਘ, ਮਨਦੀਪ ਕੌਰ, ਪਿੱਪਲ ਸਿੰਘ ਅਤੇ ਰਜਿੰਦਰ ਸਿੰਘ ਆਦਿ ਵੱਲੋਂ ਮਿਹਨਤ ਨਾਲ ਤਿਆਰ ਕੀਤੇ ਪ੍ੋਗਰਾਮਾਂ ਨੇ ਸਮਾਂ ਬੰਨੀ ਰੱਖਿਆ। ਚੇਅਰਮੈਨ ਜਥੇਦਾਰ ਪ੍ਰੀਤਮ ਸਿੰਘ ਤਲਵੰਡੀ ਨਿਪਾਲਾਂ, ਜਗਜੀਤ ਸਿੰਘ ਗੱਟਾ, ਪ੍ਧਾਨ ਬੋਹੜ ਸਿੰਘ ਸਦਰਵਾਲਾ, ਡਾਕਟਰ ਹਰਪ੍ਰੀਤ ਸਿੰਘ ਗੋਰਾ ਮਰਹਾਣਾ, ਡਾਕਟਰ ਹਰਜੀਤ ਸਿੰਘ, ਗੁਰਮੇਜ ਸਿੰਘ ਸੰਧੂ ਤਲਵੰਡੀ ਨਿਪਾਲਾਂ, ਸਰਪੰਚ ਸੁਖਵਿੰਦਰ ਸਿੰਘ ਅਤੇ ਚੇਅਰਮੈਨ ਮਹਿਲ ਸਿੰਘ ਸੰਧੂ ਆਦਿ ਪਤਵੰਤਿਆਂ ਨੇ ਵਿਦਿਅਕ ਤੇ ਨੈਤਿਕ ਪੱਖੋਂ ਬੱਚਿਆਂ ਨੂੰ ਸਰਬਪੱਖੀ ਗਿਆਨ ਦੇਣ ਦੇ ਅਕਾਲ ਅਕੈਡਮੀ ਵੱਲੋਂ ਕੀਤੇ ਜਾ ਰਹੇ ਯਤਨਾਂ ਦੀ ਭਰਵੀਂ ਸ਼ਲਾਘਾ ਕੀਤੀ। ਉਨ੍ਹਾਂ ਆਖਿਆ ਅਜੋਕੇ ਦੌਰ ਦੀ ਵਿਦਿਆ ਦੇ ਨਾਲ ਨਾਲ ਧਾਰਮਿਕ ਤੇ ਨੈਤਿਕ ਪੱਖ ਵੱਲ ਬੱਚਿਆਂ ਨੂੰ ਜ਼ਿਆਦਾ ਤੋਂ ਜ਼ਿਆਦਾ ਜੋੜਨਾ ਹੀ 'ਗੁਰਾਂ ਦੇ ਨਾਂ 'ਤੇ ਵਸਦੇ ਪੰਜਾਬ' ਦੀ ਬਿਹਤਰੀ ਲਈ ਚੰਗਾ ਉਦਮ ਹੈ।

------------

ਕੈਪਸ਼ਨ: ਸੋਸ਼ਲ ਮੀਡੀਆ ਬਾਰੇ ਕੋਰੀਓਗ੍ਾਫੀ ਪੇਸ਼ ਕਰਦੇ ਬੱਚੇ ਤੇ ਜੇਤੂਆਂ ਨੂੰ ਇਨਾਮ ਤਕਸੀਮ ਕਰਦੇ ਪਿ੍ੰਸੀਪਲ।