ਪਰਮਿੰਦਰ ਸਿੰਘ ਥਿੰਦ, ਫਿਰੋਜ਼ਪੁਰ : ਸੂਬਾ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਹੇਠ ਚਲਾਈ ਜਾ ਰਹੀ ਦਾਖ਼ਲਾ ਮੁਹਿੰਮ ਤਹਿਤ ਜਿਥੇ ਸਿੱਖਿਆ ਵਿਭਾਗ ਦਾ ਅਮਲਾ ਪੱਬਾਂ ਭਾਰ ਹੋ ਰਿਹਾ ਹੈ, ਉਥੇ ਵਿਭਾਗ ਨੂੰ ਆਸੇ ਪਾਸੇ ਤੋਂ ਲੋਕਾਂ ਤੇ ਦੂਜੇ ਮਹਿਕਮਿਆਂ ਦੇ ਅਧਿਕਾਰੀਆਂ ਦਾ ਵੀ ਪੂਰਾ ਸਮਰਥਨ ਮਿਲ ਰਿਹਾ ਹੈ। ਇਸੇ ਸਿਲਸਿਲੇ 'ਚ ਸੋਮਵਾਰ ਨੂੰ ਪ੍ਰਚਾਰ ਲਈ ਗੁਰੂਹਰਸਹਾਏ ਪਹੁੰਚੇ ਉਪ ਜ਼ਿਲ੍ਹਾ ਸਿੱਖਿਆ ਅਧਿਕਾਰੀ ਕੌਮਲ ਅਰੋੜਾ ਤੇ ਅਧਿਆਪਕ ਜਦੋਂ ਕਨੋਪੀ ਲਗਾ ਕੇ ਪ੍ਰਚਾਰ ਕਰ ਰਹੇ ਸਨ ਤਾਂ ਥਾਣਾ ਗੁਰੂਹਰਸਹਾਏ ਦੇ ਮੁਖੀ ਜਸਵਰਿੰਦਰ ਸਿੰਘ ਵੀ ਉਚੇਚੇ ਤੌਰ 'ਤੇ ਇਸ ਮੁਹਿੰਮ ਵਿਚ ਸ਼ਾਮਲ ਹੋ ਗਏ।

ਇਸ ਸਬੰਧੀ ਡਿਪਟੀ ਡੀਈਓ ਕੋਮਲ ਅਰੋੜਾ ਨੇ ਦੱਸਿਆ ਕਿ ਪੂਰੇ ਇਲਾਕੇ 'ਚ ਸਰਕਾਰੀ ਸਕੂਲਾਂ ਪ੍ਰਤੀ ਜਾਗਰੂਕਤਾ ਫੈਲਾਉਣ ਦਾ ਜੋ ਕੰਮ ਕੀਤਾ ਹੈ, ਉਸ ਨਾਲ ਲੋਕਾਂ 'ਚ ਭਰਪੂਰ ਉਤਸਾਹ ਤੇ ਚਰਚਾ ਤੇਜ਼ ਹੋ ਗਈ ਹੈ। ਇਸ ਲੜੀ ਵਿਚ ਮਾਣਯੋਗ ਜ਼ਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਸਿੱਖਿਆ ( ਫਿਰੋਜਪੁਰ ) ਕੁਲਵਿੰਦਰ ਕੌਰ, ਨੋਡਲ ਅਫਸਰ ਕੰਮ ਉਪ ਜ਼ਿਲ੍ਹਾ ਸਿੱਖਿਆ ਅਫਸਰ ਕੋਮਲ ਅਰੋੜਾ, ਜ਼ਿਲ੍ਹਾ ਸਿੱਖਿਆ ਸੁਧਾਰ ਕਮੇਟੀ ਦੇ ਮੈਂਬਰ ਦੀਪਕ ਸ਼ਰਮਾ ਤੇ ਰਤਨਦੀਪ ਸਿੰਘ ਦੀ ਅਗਵਾਈ ਹੇਠ ਅਤੇ ਸੁਰੇਸ਼ ਕੁਮਾਰ ਪਿ੍ਰੰਸੀਪਲ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੇ )ਗੁਰੂਹਰਸਹਾਏ ਅਤੇ ਕਰਨ ਸਿੰਘ ਧਾਲੀਵਾਲ ਪਿ੍ਰੰਸੀਪਲ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਗੁਰੂਹਰਸਹਾਏ ਦੀ ਰਹਿਨੁਮਾਈ ਹੇਠ ਗੁਰੂਹਰਸਹਾਏ ਬੱਸ ਸਟੈਂਡ ਦੇ ਨੇੜੇ ਕਨੋਪੀ ਲਗਾ ਕੇ ਵਿਭਾਗ ਵੱਲੋਂ ਕੀਤੇ ਜਾ ਰਹੇ ਕੰਮਾਂ ਦੀ ਪ੍ਰਦਰਸਨੀ ਲਗਾਈ ਗਈ। ਇਸ ਪ੍ਰਦਰਸਨੀ ਨੂੰ ਦੇਖਣ ਲਈ ਉਚੇਚੇ ਤੌਰ ਤੇ ਪਹੁੰਚੇ ਬਲਾਕ ਗੁਰੂ ਹਰਸਹਾਏ ਦੇ ਬੀਪੀਈਓ ਗੁਰਮੀਤ ਸਿੰਘ, ਸੀਐੱਚਟੀ ਰਜਿੰਦਰ ਸਿੰਘ , ਈਟੀਟੀ ਅਧਿਆਪਕ ਵਿਪਨ ਲੋਟਾ ਆਦਿ ਅਧਿਆਪਕ ਪਹੁੰਚੇ । ਬਲਾਕ ਮੈਂਟਰ ਗੌਰਵ ਮੁੰਜਾਲ, ਬਲਾਕ ਮੈਂਟਰ ਰਜੀਵ ਮੋਂਗਾ, ਬਲਾਕ ਮੈਂਟਰ ਗੁਰਮੀਤ ਸਿੰਘ ਨੇ ਪ੍ਰਦਰਸਨੀ 'ਤੇ ਆ ਰਹੇ ਲੋਕਾਂ ਨੂੰ ਸਰਕਾਰੀ ਸਕੂਲਾਂ ਦੀਆਂ ਗਤੀਵਿਧੀਆਂ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ ਤੇ ਇਸਤਿਹਾਰ ਵੰਡੇ । ਇਸ ਪ੍ਰਦਰਸਨੀ ਦਾ ਪ੍ਰਬੰਧ ਸੀਨੀਅਰ ਅਧਿਆਪਕ ਨਰਿੰਦਰਪਾਲ ਸਿੰਘ , ਐੱਨ ਐੱਸ ਕਿਊ ਐੱਫ ਅਧਿਆਪਕ ਪਰਮਿੰਦਰ ਸਿੰਘ , ਜਤਿੰਦਰ ਸੋਢੀ ,ਹਰੀ ਕਿ੍ਸਨ, ਵਿਕਾਸਦੀਪ ਅਧਿਆਪਕਾਂ ਦੇ ਸਹਿਯੋਗ ਨਾਲ ਪੂਰਾ ਹੋਇਆ।