ਪਰਮਿੰਦਰ ਸਿੰਘ ਥਿੰਦ, ਫਿਰੋਜ਼ਪੁਰ : ਸਿੱਖਿਆ ਵਿਭਾਗ ਪੰਜਾਬ ਦੇ ਸਕੱਤਰ ਕਿ੫ਸ਼ਨ ਕੁਮਾਰ ਆਈਏਐੱਸ ਦੇ ਦਿਸ਼ਾ ਨਿਰਦੇਸ਼ ਅਨੁਸਾਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੇ) ਫਿਰੋਜ਼ਪੁਰ ਦੇ ਵਿਹੜੇ ਵਿਚ ਮਾਪੇ ਅਧਿਆਪਕ ਮੀਟਿੰਗ ਪਿ੫ੰਸੀਪਲ ਜਗਦੀਪ ਪਾਲ ਸਿੰਘ ਦੀ ਅਗਵਾਈ ਹੇਠ ਹੋਈ। ਇਸ ਵਿਚ ਬਤੌਰ ਮੁੱਖ ਮਹਿਮਾਨ ਜ਼ਿਲ੍ਹਾ ਸਿੱਖਿਆ ਅਫਸਰ, ਫਿਰੋਜ਼ਪੁਰ ਨੇਕ ਸਿੰਘ ਵਿਸ਼ੇਸ ਤੋਰ ਤੇ ਪਹੁੰਚੇ। ਜਿਸ ਦਾ ਮੰਚ ਸੰਚਾਲਨ ਮਹਿੰਦਰ ਪਾਲ ਸਿੰਘ ਲੈਕਚਰਾਰ ਮੈਥ ਅਤੇ ਮਨਜੀਤ ਸਿੰਘ ਵੱਲੋਂ ਸਾਂਝੇ ਤੌਰ ਤੇ ਕੀਤਾ ਗਿਆ। ਇਸ ਮੌਕੇ ਵਾਇਸ ਪਿ੫ੰਸੀਪਲ ਸੁਰਿੰਦਰ ਕੌਰ ਵੀ ਹਾਜ਼ਰ ਸਨ। ਸਮੂਹ ਬੱਚਿਆ ਦੇ ਮਾਤਾ-ਪਿਤਾ ਨੂੰ ਪਿ੫ੰਸੀਪਲ ਜਗਦੀਪ ਪਾਲ ਸਿੰਘ ਨੇ ਦੱਸਿਆ ਕਿ ਮੁਫਤ ਕਿਤਾਬਾਂ, ਸਮਾਰਟ ਕਲਾਸ ਰੂਮ ਉੱਚ ਯੋਗਤਾ ਵਾਲੇ ਮਿਹਨਤੀ ਤਜੁਰਬੇਕਾਰ ਅਧਿਆਪਕ, ਮੁਫ਼ਤ ਦੁਪਹਿਰ ਦਾ ਭੋਜਨ 6ਵੀਂ ਤੋਂ 8ਵੀਂ ਤੱਕ ਮੁਫਤ ਵਰਦੀਆਂ ਰਿਹਾਇਸ਼ੀ ਹੋਸਟਲ, ਸਕੂਲ ਵਿਚ ਬੱਚਿਆਂ ਨੂੰ ਮਹਿ-ਅਕਾਦਮਿਕ ਕਿਰਿਆਵਾਂ 'ਚ ਭਾਗ ਲੈਣ ਲਈ ਤਿਆਰ ਕਰਨ, ਵਿਦਿਆਰਥੀਆਂ ਦੇ ਮਨੋਬਲ ਵਧਾਉਣ, ਭਵਿੱਖ ਦੀਆਂ ਚੁਣੌਤੀਆਂ ਅਤੇ ਮੁਕਾਬਲਿਆ ਦੀ ਪ੍ਰਕਿਰਿਆਵਾਂ ਵਿਚ ਮਿਹਨਤ ਨਾਲ ਸਫਲ ਹੋਣ, ਸਵੈ-ਰੋਜਗਾਰ ਬਾਰੇ ਜਾਗਰੂਕ ਕਰਨ, ਪ੫ੈਕਟੀਕਲ ਅਤੇ ਸਾਇੰਸ ਲੈਬਜ, ਕੰਪਿਊਟਰ ਲੈਬਪੜੋ ਪੰਜਾਬ ਅਤੇ ਉਡਾਣ ਪ੍ਰਾਜੈਕਟ ਨਾਲ ਲੈੱਸ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿਚ ਹਰੇਕ ਵਿਦਿਆਰਥੀ ਅਤੇ ਮਾਪੇ ਇਕ ਬੱਚੇ ਨਾਲ ਇਕ ਹੋਰ ਬੱਚਾ ਦਾਖਲਾ ਕਰਾਉਣ ਦੇ ਉਦੇਸ਼ ਨਾਲ ਅਤੇ ਵਿਦਿਆਰਥੀਆਂ ਨੂੰ ਵੱਧ ਤੋਂ ਵੱਧ ਪੜਾਈ ਨਾਲ ਜੋੜਨ ਲਈ ਜਾਗਰੂਕ ਕੀਤਾ। ਇਸ ਉਪਰੰਤ ਮੀਟਿੰਗ ਕਮ ਮਾਪੇ ਮਿਲਣੀ ਦੇ ਮੁੱਖ ਮਹਿਮਾਨ ਨੇਕ ਸਿੰਘ ਜ਼ਿਲ੍ਹਾ ਸਿੱਖਿਆ ਅਫਸਰ, ਫਿਰੋਜ਼ਪੁਰ ਨੇ ਦੱਸਿਆ ਕਿ ਦਸਵੀਂ ਅਤੇ ਬਾਰ੍ਹਵੀਂ ਜਮਾਤ ਦੇ ਵਿਦਿਆਰਥੀਆਂ ਦੇ ਸੋ ਫੀਸਦੀ ਨਤੀਜਿਆਂ ਦੀ ਪ੫ਾਪਤੀ ਲਈ ਮਾਤਾ ਪਿਤਾ ਨਾਲ ਮਿਲਣੀ ਸਮੇਂ ਮਾਤਾ ਪਿਤਾ ਤੋ ਸਹਿਯੋਗ ਦੀ ਅਪੀਲ ਕੀਤੀ ਬੱਚਿਆਂ ਨੂੰ ਮੋਬਾਇਲ ਦੀ ਵਰਤੋਂ ਨਾ ਕਰਨ ਅਤੇ ਕਿਸੇ ਹੋਰ ਸਮਾਜਿਕ ਬੁਰਾਈ ਵਿਚ ਨਾ ਪੈਰ ਰੱਖਣ ਬਾਰੇ ਬੱਚਿਆਂ ਦੇ ਮਾਤਾ-ਪਿਤਾ ਨੂੰ ਵਿਸ਼ੇਸ਼ ਧਿਆਨ ਦੇਣ ਲਈ ਕਿਹਾ। ਬੱਚਿਆਂ ਨੂੰ ਫਾਸਟ-ਫੂਡ ਤੋਂ ਦੂਰ ਰਹਿਣ ਲਈ ਕਿਹਾ ਕਿ ਇਸ ਨਾਲ ਇਸ ਬਦਲਦੇ ਮੌਸਮ ਵਿਚ ਕਈ ਪ੫ਕਾਰ ਦੀਆਂ ਬਿਮਾਰੀਆਂ ਜਨਮ ਲੈਂਦੀਆਂ ਹਨ, ਜਿਸ ਨਾਲ ਪੜਾਈ ਤੇ ਮਾੜਾ ਪ੫ਭਾਵ ਪੈਂਦਾ ਹੈ, ਇਸ ਉਪਰੰਤ ਇਨ੍ਹਾਂ ਨੇ ਮਿਲ ਰਹੀਆਂ ਸਹੂਲਤਾਂ ਦੇ ਕਾਰਨ ਅਤੇ ਸੁਨਹਿਰੇ ਭਵਿੱਖ ਲਈ ਅਤੇ ਹਰ ਮੈਂਬਰ ਨੂੰ ਆਪਣੇ ਸਕੂਲ ਵਿਚ ਆਪਣੀ ਜ਼ਿੰਮੇਵਾਰੀ ਸਮਝਦੇ ਹੋਏ ਵੱਧ ਤੋ ਵੱਧ ਵਿਦਿਆਰਥੀਆਂ ਨੂੰ ਦਾਖਲ ਕਰਵਾਉਣ ਲਈ ਕਿਹਾ।