ਬਗੀਚਾ ਸਿੰਘ, ਮਮਦੋਟ
ਬਲਾਕ ਵਿਕਾਸ ਅਤੇ ਪੰਚਾਇਤ ਦਫ਼ਤਰ ਮਮਦੋਟ ਵਿਖੇ ਪ੍ਰਦੇਸ਼ਕਿ ਦਿਹਾਤੀ ਵਿਕਾਸ ਸੰਸਥਾ ਮੋਹਾਲੀ (ਐੱਸਆਈਆਰਡੀ) ਵੱਲੋਂ ਦੋ ਰੋਜ਼ਾ ਕਪੈਸਟੀ ਬਿਲਡਿੰਗ ਟੇ੍ਨਿੰਗ ਕੈਂਪ ਲਗਾਇਆ ਗਿਆ। ਇਸ ਵਿਚ ਗ੍ਰਾਮ ਪੰਚਾਇਤ ਵਿਕਾਸ ਯੋਜਨਾ ਅਧੀਨ ਸਥਾਈ ਵਿਕਾਸ ਦੇ 9 ਟੀਚੇ ਜਿਵੇਂ ਕਿ ਗਰੀਬੀ ਮੁਕਤ ਅਤੇ ਵਧੇਰੇ ਆਜੀਵਿਕਾ ਵਾਲਾ ਪਿੰਡ, ਸਿਹਤ ਮੰਦ ਪਿੰਡ, ਬੱਚਿਆਂ ਦੇ ਅਨੁਕੂਲ ਪਿੰਡ, ਪਾਣੀ ਭਰਪੂਰ ਪਿੰਡ, ਸਵੱਛ ਅਤੇ ਹਰਿਆ ਭਰਿਆ ਪਿੰਡ, ਸਵੈ ਨਿਰਭਰ ਬੁਨਿਆਦੀ ਢਾਂਚੇ ਵਾਲਾ ਪਿੰਡ, ਸਮਾਜਿਕ ਤੌਰ ਤੇ ਸੁਰਖਿਅਤ ਪਿੰਡ, ਚੰਗੇ ਸ਼ਾਸਨ ਵਾਲਾ ਪਿੰਡ ਅਤੇ ਮਹਿਲਾਵਾਂ ਦੇ ਅਨੁਕੂਲ ਪਿੰਡ, ਰਾਹੀਂ ਗ੍ਰਾਮ ਸਭਾ ਦੀਆਂ ਮੀਟਿੰਗਾ ਦੁਆਰਾ ਪਿੰਡ ਦੇ ਸਮੁੱਚੇ ਵਿਕਾਸ ਸਬੰਧੀ ਦੱਸਿਆ ਗਿਆ। ਇਸ ਤੋਂ ਇਲਾਵਾ ਵੱਖ ਵੱਖ ਸਕੀਮਾਂ ਦੇ ਕੰਨਵਰਰਜੇਂਸ ਦੁਆਰਾ ਪਿੰਡ ਦੇ ਸਥਾਈ ਵਿਕਾਸ ਕਰਨ ਸਬੰਧੀ ਜਾਣਕਾਰੀ ਦਿੱਤੀ ਗਈ। ਇਸ ਟੇ੍ਨਿੰਗ ਪੋ੍ਗਰਾਮ ਵਿਚ 10 ਪਿੰਡਾਂ ਦੇ ਸਮੂਹ ਪੰਚਾਂ ਸਰਪੰਚਾਂ, ਪੰਚਾਇਤ ਪੱਧਰ ਦੇ ਅਧਿਕਾਰੀ ਕਰਮਚਾਰੀ, ਆਸ਼ਾ ਵਰਕਰ, ਆਂਗਨਵਾੜੀ ਵਰਕਰਾਂ ਤੇ ਸ਼ੈਲਫ਼ ਹੈਲਪ ਗਰੁੱਪਾਂ ਦੇ ਮੈਂਬਰਾਂ ਨੂੰ ਬੁਲਾਇਆ ਗਿਆ। ਇਸ ਟੇ੍ਨਿੰਗ ਦੇ ਅਖੀਰ ਵਿੱਚ ਮਾਸਟਰ ਰੀਸੋਰਸ ਪਰਸਨ ਗੁਰਦੇਵ ਸਿੰਘ ਖਾਲਸਾ ਅਤੇ ਬਲਰਾਜ ਸਿੰਘ ਦੁਆਰਾ ਇਹ ਜਾਣਕਾਰੀ ਦਿੱਤੀ ਗਈ ਕਿ ਇਹ ਟੇ੍ਨਿੰਗ ਪੋ੍ਗਰਾਮ 6 ਫਰਵਰੀ ਤੱਕ ਚੱਲਣੇ ਹਨ ਅਤੇ ਬਲਾਕ ਮਮਦੋਟ ਦੇ ਸਾਰੇ ਪਿੰਡਾਂ ਕਲੱਸਟਰ ਵਾਈਜ ਟੇ੍ਨਿੰਗ ਕੈਂਪ ਅਟੈਂਡ ਕਰਨ ਸਬੰਧੀ ਬੇਨਤੀ ਕੀਤੀ ਗਈ।