ਦੀਪਕ ਵਧਾਵਨ, ਗੁਰੂਹਰਸਹਾਏ : ਸੰਯੁਕਤ ਕਿਸਾਨ ਮੋਰਚਾ ਦੇ ਸੱਦੇ ਤੇ ਭਾਕਿਯੂ ਡਕੌਂਦਾ ਦੀ ਅਗਵਾਈ ਹੇਠ ਵੱਖ-ਵੱਖ ਜਥੇਬੰਦੀਆਂ ਦੇ ਕਿਸਾਨਾ ਵੱਲੋਂ ਗੁਰੂਹਰਸਹਾਏ ਵਿਖੇ ਵੀ ਰੇਲਾ ਦਾ ਚੱਕਾ ਜਾਮ ਕੀਤਾ ਗਿਆ।ਇਸ ਮੌਕੇ ਜਾਣਕਾਰੀ ਦਿੰਦੇ ਹੋਏ ਬੀਕੇਯੂ ਡਕੌਂਦਾ ਦੇ ਪ੍ਰੈਸ ਸਕੱਤਰ ਪ੍ਰਗਟ ਸਿੱਧੂ ਛੋਟਾ ਜੰਡ ਵਾਲਾ ਨੇ ਦੱਸਿਆ ਕਿ ਸੰਯੁਕਤ ਕਿਸਾਨ ਮੋਰਚੇ ਵਲੋਂ ਦਿੱਤੇ ਆਦੇਸ਼ਾਂ ਅਨੁਸਾਰ ਬੀਤੇ ਦਿਨ ਲਖਮੀਰਪੁਰ ਖੀਰੀ ਵਿੱਚ ਸ਼ਹੀਦ ਹੋਏ ਕਿਸਾਨਾਂ ਨੂੰ ਇੰਨਸਾਫ ਦਿਵਾਉਣ ਲਈ ਪੂਰੇ ਭਾਰਤ ਵਿੱਚ ਰੇਲਾ ਦਾ ਚੱਕਾ ਜਾਮ ਕੀਤਾ ਗਿਆ ਹੈ |ਗੁਰੂਹਰਸਹਾਏ ਰੇਲਵੇ ਸਟੇਸ਼ਨ ਉਪਰ 10ਵਜੇ ਤੋਂ 4 ਵਜੇ ਤੱਕ ਵੱਖ-ਵੱਖ ਜਥੇਬੰਦੀਆਂ ਬੀਕੇਯੂ ਡਕੋਦਾ,ਬੀਕੇਯੂ ਲੱਖੋਵਾਲ,ਕ੍ਰਾਂਤੀਕਾਰੀ ਕਿਸਾਨ ਯੂਨੀਅਨ ਅਤੇ ਕੁਲ ਹਿੰਦ ਕਿਸਾਨ ਸਭਾ ਆਦਿ ਜਥੇਬੰਦੀਆਂ ਦੇ ਕਿਸਾਨ ਆਗੂ ਸ਼ਾਮਲ ਹੋਏ।ਪਰਗਟ ਸਿੱਧੂ ਨੇ ਕਿਹਾ ਕਿ ਅਸ਼ੀਸ਼ ਮਿਸ਼ਰਾ ਤੇ ਧਾਰਾ 302 ਅਤੇ 120 ਬੀ ਦੇ ਤਹਿਤ FIR ਦਰਜ ਅਤੇ ਮੰਤਰੀ ਮੰਡਲ ਵਿੱਚੋ ਬਰਖਾਸਤ ਕੀਤਾ ਜਾਂਵੇ ਨਹੀ ਤਾ ਸ਼ਹੀਦ ਹੋਏ ਕਿਸਾਨਾਂ ਨੂੰ ਇਨਸਾਫ ਦਿਵਾਉਣ ਲਈ ਜਥੇਬੰਦੀਆਂ ਦੇ ਕਿਸਾਨਾਂ ਵਲੋਂ ਸੰਘਰਸ਼ ਜਾਰੀ ਰਹੇਗਾ |ਇਸ ਦੇ ਨਾਲ ਹੀ ਮੋਦੀ ਸਰਕਾਰ ਮੁਰਦਾਬਾਦ ਅਤੇ ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ ਦੇ ਨਾਅਰੇ ਲਗਾਏ ਗਏ। ਇਸ ਮੌਕੇ ਤੇ ਬੀਕੇਯੂ ਡਕੌਂਦਾ ਦੇ ਪ੍ਰਧਾਨ ਅਸ਼ੋਕ ਕੁਮਾਰ ਜੰਡ ਵਾਲਾ ,ਚਰਨਜੀਤ ਛਾਗਾ ਰਾਏ, ਭਗਵਾਨ ਦਾਸ,ਡਕੌਂਦਾ ਦੇ ਮੀਤ ਪ੍ਰਧਾਨ ਰਾਜਵਿੰਦਰ ਸਿੰਘ ਗਹਿਰੀ,ਖਜਾਨਚੀ ਗੁਰਪ੍ਰੀਤ ਸਿੰਘ ਰੱਤੇ ਵਾਲਾ,ਸਤਨਾਮ ਸਿੰਘ,ਅੰਗਰੇਜ਼ ਸਿੰਘ, ਚਮਕੌਰ ਸਿੰਘ, ਦਵਿਦਰ ਸਿੰਘ, ਸੰਦੀਪ ਸਿੰਘ, ਸਤਨਾਮ ਗਹਿਰੀ,ਨਿਰਮਲ ਸਿੰਘ,ਰਿੰਪੀ ਦੁਸਾਜ,ਹਰਭਜਨ ਸਿੰਘ,ਨਾਨਕ ਚੰਦ, ਦਵਿਦੰਰ ਸਿੰਘ ਛੋਟਾ ਜੰਡ ਵਾਲਾ,ਕ੍ਰਾਂਤੀਕਾਰੀ ਦੇਸ ਰਾਜ,ਰਣਜੀਤ ਝੋਕ ਟਹਿਲ ਸਿੰਘ,ਗੁਰਭੇਜ ਸਿੰਘ,ਕੁਲਜੀਤ ਸਿੰਘ ਦਿਲਾਂ ਰਾਜ, ਮਾਲਕ ਦਿੱਤਾ, ਅਰਸ਼ਦੀਪ ਸਿੰਘ, ਗੋਰਾ ਸ਼ਰਿਹ ਵਾਲਾ, ਕੁੱਲ ਹਿੰਦ ਕਿਸਾਨ ਸਭਾ ਦੇ ਚਰਨਜੀਤ ਸਾਗਾ ਰਾਏ,ਰਾਜਕੁਮਾਰ ਬਹਾਦਰ ਕੇ ਅਤੇ ਪਿਆਰਾ ਸਿੰਘ ਮੋਗਾ, ਆਦਿ ਕਿਸਾਨ ਆਗੂ ਹਾਜ਼ਰ ਰਹੇ।

Posted By: Rajnish Kaur