ਪਰਮਿੰਦਰ ਸਿੰਘ ਥਿੰਦ,ਫਿਰੋਜ਼ਪੁਰ : ਬੁੱਧਵਾਰ ਤੇ ਵੀਰਵਾਰ ਦੀ ਦਰਮਿਆਨੀ ਰਾਤ ਫਿਰੋਜ਼ਪੁਰ ਛਾਉਣੀ ਦੀ ਅੱਠ ਨੰਬਰ ਚੁੰਗੀ ਸਥਿਤ 'ਇਲੈਕਟ੍ਰਾਨਿਕ ਗੁਡਸ' ਦੇ ਇਕ ਗੁਦਾਮ ਨੂੰ ਅੱਗ ਲੱਗਣ ਨਾਲ ਕਰੋੜਾਂ ਰੁਪਏ ਦਾ ਨੁਕਸਾਨ ਹੋਇਆ ਦੱਸਿਆ ਜਾ ਰਿਹਾ ਹੈ। ਘਟਨਾ ਦੀ ਖ਼ਬਰ ਲੱਗਦਿਆਂ ਹੀ ਫ਼ਿਰੋਜ਼ਪੁਰ ਸ਼ਹਿਰ ਤੇ ਛਾਉਣੀ ਤੋਂ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਘਟਨਾ ਸਥਾਨ 'ਤੇ ਪਹੁੰਚ ਗਈਆਂ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਫਿਰੋਜ਼ਪੁਰ ਸ਼ਹਿਰ ਫਾਇਰ ਬ੍ਰਿਗੇਡ ਦੇ ਮੁਲਾਜ਼ਮ ਵਿਨੋਦ ਸਹਿਗਲ ਨੇ ਦੱਸਿਆ ਕਿ ਅੱਗ ਲੱਗਣ ਦੀ ਖ਼ਬਰ ਮਿਲਦਿਆਂ ਹੀ ਸ਼ਹਿਰ ਤੋਂ ਅੱਗ ਬੁਝਾਊ ਦਸਤਾ ਘਟਨਾ ਸਥਲ 'ਤੇ ਪਹੁੰਚ ਗਿਆ ਹੈ ਤੇ ਅੱਗ ਬੁਝਾਉਣ ਦੇ ਯਤਨ ਜਾਰੀ ਹਨ।

ਉਧਰ ਮੌਕੇ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਫਿਰੋਜ਼ਪੁਰ ਛਾਉਣੀ ਬਾਜ਼ਾਰ 'ਚ ਲੱਕੀ ਇਲੈਕਟ੍ਰੋਨਿਕਸ ਨਾਂ ਦੀ ਇਕ ਦੁਕਾਨ ਦਾ ਗੋਦਾਮ ਫ਼ਰੀਦਕੋਟ ਰੋਡ ਦੀ ਅੱਠ ਨੰਬਰ ਚੁੰਗੀ 'ਤੇ ਸਥਿਤ ਹੈ। ਜਿਸ 'ਚ ਬੁੱਧਵਾਰ ਦੇਰ ਰਾਤ ਜਾਂ ਵੀਰਵਾਰ ਤੜਕੇ ਅੱਗ ਲੱਗਣ ਕਾਰਨ ਵੱਡੀ ਗਿਣਤੀ 'ਚ ਇਲੈਕਟ੍ਰੋਨਿਕਸ ਗੁੱਡਜ ਜਿਸ ਏਸੀ ,ਫਰਿੱਜ, ਟੀਵੀ ,ਵਾਸ਼ਿੰਗ ਮਸ਼ੀਨ ਤੇ ਹੋਰ ਕਈ ਤਰ੍ਹਾਂ ਦਾ ਕਰੋੜਾਂ ਰੁਪਏ ਦਾ ਸਾਮਾਨ ਪਿਆ ਹੋਇਆ ਸੀ ਜੋ ਸੜ ਕੇ ਸੁਆਹ ਹੋ ਗਿਆ । ਅੱਗ ਲੱਗਣ ਕਾਰਨ ਗੋਦਾਮ ਦਾ ਲੈਂਟਰ ਵੀ ਡਿੱਗ ਪਿਆ ।ਉੱਧਰ ਦੱਸਿਆ ਜਾ ਰਿਹਾ ਹੈ ਕਿ ਅੱਗ ਲੱਗਣ ਸਮੇਂ ਸਮਾਨ ਦਾ ਭਰਿਆ ਹੋਇਆ ਇਕ ਕੈਂਟਰ ਵੀ ਅੱਗ ਲੱਗਣ ਸਮੇਂ ਗੋਦਾਮ ਅੰਦਰ ਖੜ੍ਹਾ ਸੀ।

Posted By: Rajnish Kaur