ਅੰਗਰੇਜ਼ ਭੁੱਲਰ, ਫਿਰੋਜ਼ਪੁਰ

ਕੋਰੋਨਾ ਵਰਗੀ ਭਿਆਨਕ ਬਿਮਾਰੀ ਨੂੰ ਜੜ੍ਹੋਂ ਖ਼ਤਮ ਕਰਨ ਲਈ ਦੇਸ਼ ਭਰ ਵਿੱਚ ਕੋਰੋਨਾ ਵੈਕਸੀਨ ਲਾਗੂ ਕੀਤੀ ਜਾ ਰਹੀ ਹੈੇ। ਇਸੇ ਕੜੀ ਤਹਿਤ ਅੱਜ ਕੈਂਟ ਬੋਰਡ ਸੀਨੀਅਰ ਸੈਕੰਡਰੀ ਸਕੂਲ ਿਫ਼ਰੋਜ਼ਪੁਰ ਛਾਉਣੀ ਵਿਖੇ ਪਿੰ੍ਸੀਪਲ ਸੁਵਰਸ਼ਾ ਡੇਮਰਾ ਦੀ ਪ੍ਰਧਾਨਗੀ ਹੇਠ ਕੋਰੋਨਾ ਵੈਕਸੀਨ ਕੈਂਪ ਦੀ ਸ਼ੁਰੂਆਤ ਕੀਤੀ ਗਈ ।ਜਾਣਕਾਰੀ ਦਿੰਦਿਆਂ ਸਕੂਲ ਦੀ ਪਿ੍ਰੰਸੀਪਲ ਸ੍ਰੀਮਤੀ ਸੁਬਰਸ਼ਾ ਡੇਮਰਾ ਨੇ ਦੱਸਿਆ ਕਿ ਸੀਈਓ ਕੈਂਟ ਬੋਰਡ ਦੇ ਦਿਸ਼ਾ-ਨਿਰਦੇਸ਼ਾਂ 'ਤੇ ਸਕੂਲ ਵਿਚ ਸਮੇਂ-ਸਮੇਂ 'ਤੇ ਕੋਰੋਨਾ ਵੈਕਸੀਨ ਕੈਂਪ ਲਗਾਇਆ ਜਾਂਦਾ ਹੈ। ਅੱਜ ਸਕੂਲ ਵਿਚ ਸਿਹਤ ਵਿਭਾਗ ਦੇ ਸਹਿਯੋਗ ਨਾਲ 6ਵਾਂ ਕੈਂਪ ਲਗਾਇਆ ਗਿਆ, ਜਿਸ ਵਿੱਚ ਸਿਵਲ ਹਸਪਤਾਲ ਫਿਰੋਜ਼ਪੁਰ ਤੋਂ ਰਮਨਦੀਪ ਸਿੰਘ ਲਖਵਿੰਦਰ ਅਤੇ ਦਵਿੰਦਰ ਨੇ 12 ਸਾਲ ਤੋਂ 15 ਸਾਲ, 15 ਸਾਲ ਤੱਕ ਦੇ ਯੋਗ ਵਿਦਿਆਰਥੀਆਂ ਨੂੰ ਕੋਰੋਨਾ ਵੈਕਸੀਨ ਦੀ ਪਹਿਲੀ ਅਤੇ ਦੂਜੀ ਡੋਜ਼ ਲਗਾਈ। ਉਨਾਂ੍ਹ ਦੱਸਿਆ ਕਿ ਸਕੂਲ ਦੇ 99 ਫੀਸਦੀ ਯੋਗ ਬੱਚਿਆਂ ਨੂੰ ਕੋਰੋਨਾ ਵੈਕਸੀਨ ਲਗਾਈ ਜਾ ਚੁੱਕੀ ਹੈ। ਉਨਾਂ੍ਹ ਦੱਸਿਆ ਕਿ ਬੱਚਿਆਂ ਨੂੰ ਕੋਰੋਨਾ ਵੈਕਸੀਨ ਲਗਾਉਣ ਦੀ ਮੁਹਿੰਮ ਅੱਗੇ ਵੀ ਜਾਰੀ ਰਹੇਗੀ। ਸਕੂਲ ਸਟਾਫ਼ ਮੁਖਤਿਆਰ ਸਿੰਘ, ਨੀਰੂ, ਅਨੀਤਾ ਮਿੱਤਲ ਅਤੇ ਨੰਦਿਤਾ ਆਦਿ ਨੇ ਅੱਜ ਦੇ ਕੈਂਪ ਦੇ ਆਯੋਜਨ ਵਿੱਚ ਪੂਰਨ ਸਹਿਯੋਗ ਦਿੱਤਾ।