ਸਟਾਫ ਰਿਪੋਰਟਰ, ਫਿਰੋਜ਼ਪੁਰ: ਸੀਆਈਏ ਸਟਾਫ ਫਿਰੋਜ਼ਪੁਰ ਪੁਲਿਸ ਨੇ ਗਸ਼ਤ ਤੇ ਚੈਕਿੰਗ ਦੌਰਾਨ ਵੱਖ-ਵੱਖ ਥਾਵਾਂ ਤੋਂ 4 ਵਿਅਕਤੀਆਂ ਨੂੰ 39 ਹਜ਼ਾਰ ਇਕ ਸੌ ਰੁਪਏ ਦੀ ਜੂਆ ਰਾਸ਼ੀ ਸਮੇਤ ਗਿ੍ਫਤਾਰ ਕਰਕੇ ਉਨਾਂ੍ਹ ਖਿਲਾਫ ਵੱਖ-ਵੱਖ ਥਾਣਿਆਂ ਵਿਚ ਮਾਮਲੇ ਦਰਜ ਕੀਤੇ ਹਨ। ਸੀਆਈਏ ਸਟਾਫ ਫਿਰੋਜ਼ਪੁਰ ਦੇ ਹੌਲਦਾਰ ਰਣਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਪੁਲਿਸ ਪਾਰਟੀ ਬੀਤੇ ਦਿਨ ਗਸ਼ਤ ਵਾ ਚੈਕਿੰਗ ਸਬੰਧੀ ਬਾਜ ਵਾਲਾ ਚੋਂਕ ਪਾਸ ਪੁੱਜੇ ਤਾਂ ਇਸ ਦੌਰਾਨ ਖਾਸ ਮੁਖਬਰ ਨੇ ਇਤਲਾਹ ਦਿੱਤੀ ਕਿ ਮੁਲਜ਼ਮ ਨਰੇਸ਼ ਕੁਮਾਰ ਪੁੱਤਰ ਲਕਸ਼ਮੀ ਚੰਦ ਵਾਸੀ ਮਕਾਨ ਨੰਬਰ 233 ਬਾਜ਼ਾਰ ਨੰਬਰ 1 ਕੈਂਟ ਫਿਰੋਜ਼ਪੁਰ ਜੋ ਦੜਾ ਸੱਟਾ ਲਾਉਣ ਦਾ ਆਦੀ ਹੈ, ਜੋ ਹੁਣ ਵੀ ਸਟੇਟ ਬੈਂਕ ਆਫ ਇੰਡੀਆ ਸੰਤ ਲਾਲ ਰੋਡ ਪਾਸ ਖੜਾ ਦੜਾ ਸੱਟਾ ਲਾ ਰਿਹਾ ਹੈ। ਪੁਲਿਸ ਪਾਰਟੀ ਵੱਲੋਂ ਛਾਪੇਮਾਰੀ ਕਰਕੇ ਦੋਸ਼ੀ ਨੂੰ ਕਾਬੂ ਕੀਤਾ ਗਿਆ ਤੇ ਤਲਾਸ਼ੀ ਦੌਰਾਨ 10200 ਰੁਪਏ ਜੂਆ ਰਾਸ਼ੀ ਦੜਾ ਸੱਟਾ ਬਰਾਮਦ ਹੋਈ। ਸੀਆਈਏ ਸਟਾਫ ਫਿਰੋਜ਼ਪੁਰ ਦੇ ਹੌਲਦਾਰ ਦਰਸ਼ਨ ਸਿੰਘ ਨੇ ਦੱਸਿਆ ਕਿ ਉਨਾਂ੍ਹ ਦੀ ਪੁਲਿਸ ਪਾਰਟੀ ਬੀਤੇ ਦਿਨ ਗਸ਼ਤ ਵਾ ਚੈਕਿੰਗ ਸਬੰਧੀ ਪਾਇਲਟ ਚੌਕ ਪਾਸ ਪੁੱਜੇ ਤਾਂ ਇਸ ਦੌਰਾਨ ਖਾਸ ਮੁਖਬਰ ਨੇ ਇਤਲਾਹ ਦਿੱਤੀ ਕਿ ਮੁਲਜ਼ਮ ਅਮਿਤ ਸ਼ਰਮਾ ਉਰਫ ਰਾਧੇ ਸ਼ਾਮ ਵਾਸੀ ਗਲੀ ਨੰਬਰ 4 ਅਹਾਤਾ ਨੰਬਰ 54 ਨੇੜੇ ਲਾਲ ਕੁੜਤੀ ਕੈਂਟ ਫਿਰੋਜ਼ਪੁਰ ਜੋ ਦੜਾ ਸੱਟਾ ਲਾਉਣ ਦਾ ਆਦੀ ਹੈ, ਜੋ ਹੁਣ ਵੀ ਯਤੀਮਖਾਨਾ ਚੌਂਕ ਪਾਸ ਖੜ੍ਹਾ ਦੜਾ ਸੱਟਾ ਲਾ ਰਿਹਾ ਹੈ।

ਪੁਲਿਸ ਪਾਰਟੀ ਵੱਲੋਂ ਛਾਪੇਮਾਰੀ ਕਰਕੇ ਮੁਲਜ਼ਮ ਨੂੰ ਕਾਬੂ ਕੀਤਾ ਗਿਆ ਤੇ ਤਲਾਸ਼ੀ ਦੌਰਾਨ 9000 ਹਜ਼ਾਰ ਰੁਪਏ ਰਾਸ਼ੀ ਦੜਾ ਸੱਟਾ ਬਰਾਮਦ ਹੋਈ। ਸੀਆਈਏ ਸਟਾਫ ਫਿਰੋਜ਼ਪੁਰ ਦੇ ਏਐੱਸਆਈ ਨਵਤੇਜ ਸਿੰਘ ਨੇ ਦੱਸਿਆ ਕਿ ਉਨਾਂ੍ਹ ਦੀ ਪੁਲਿਸ ਪਾਰਟੀ ਬੀਤੇ ਦਿਨ ਗਸ਼ਤ ਵਾ ਚੈਕਿੰਗ ਸਬੰਧੀ ਜ਼ੀਰਾ ਗੇਟ ਪਾਸ ਪੁੱਜੇ ਤਾਂ ਇਸ ਦੌਰਾਨ ਖਾਸ ਮੁਖਬਰ ਨੇ ਇਤਲਾਹ ਦਿੱਤੀ ਕਿ ਮੁਲਜ਼ਮ ਵਿਸ਼ਾਲ ਪੁੱਤਰ ਗੋਪਾਲ ਦਾਸ ਵਾਸੀ ਵਾਰਡ ਨੰਬਰ 1 ਗਵਾਲ ਮੰਡੀ ਕੈਂਟ ਫਿਰੋਜ਼ਪੁਰ ਜੋ ਦੜਾ ਸੱਟਾ ਲਾਉਣ ਦਾ ਆਦੀ ਹੈ, ਜੋ ਹੁਣ ਵੀ ਰਾਏ ਸਿੱਖ ਭਵਨ ਪਾਸ ਖੜ੍ਹਾ ਦੜਾ ਸੱਟਾ ਲਗਾ ਰਿਹਾ ਹੈ। ਪੁਲਿਸ ਪਾਰਟੀ ਵੱਲੋਂ ਛਾਪੇਮਾਰੀ ਕਰਕੇ ਮੁਲਜ਼ਮ ਨੂੰ ਕਾਬੂ ਕੀਤਾ ਗਿਆ ਤੇ ਤਲਾਸ਼ੀ ਦੌਰਾਨ 10500 ਰੁਪਏ ਰਾਸ਼ੀ ਦੜਾ ਸੱਟਾ ਬਰਾਮਦ ਹੋਈ।

ਸੀਆਈਏ ਸਟਾਫ ਫਿਰੋਜ਼ਪੁਰ ਦੇ ਏਐੱਸਆਈ ਰਾਜੇਸ਼ ਕੁਮਾਰ ਨੇ ਦੱਸਿਆ ਕਿ ਉਨਾਂ੍ਹ ਦੀ ਪੁਲਿਸ ਪਾਰਟੀ ਬੀਤੇ ਦਿਨ ਗਸ਼ਤ ਵਾ ਚੈਕਿੰਗ ਦੇ ਸਬੰਧ ਵਿਚ ਨਾਮਦੇਵ ਚੌਕ ਪਾਸ ਪੁੱਜੇ ਤਾਂ ਇਸ ਦੌਰਾਨ ਖਾਸ ਮੁਖਬਰ ਨੇ ਇਤਲਾਹ ਦਿੱਤੀ ਕਿ ਮੁਲਜ਼ਮ ਦੀਪਕ ਕਟਾਰੀਆ ਪੁੱਤਰ ਗਿਆਨ ਚੰਦ ਵਾਸੀ ਮਕਾਨ ਨੰਬਰ 102 ਨਿਊ ਸੰਤ ਨਗਰ ਚੁਰਪੁਰ ਰੋਡ ਹੈਬੋਵਾਲ ਕਲਾਂ ਥਾਣਾ ਹੈਬੋਵਾਲ ਜ਼ਿਲ੍ਹਾ ਲੁਧਿਆਣਾ ਹਾਲ ਕੁਆਟਰ ਨੰਬਰ 670 ਹਾਊਸਿੰਗ ਬੋਰਡ ਕਾਲੋਨੀ ਸਿਟੀ ਫਿਰੋਜ਼ਪੁਰ ਜੋ ਦੜਾ ਸੱਟਾ ਲਾਉਣ ਦਾ ਆਦੀ ਹੈ, ਜੋ ਹੁਣ ਵੀ ਬੱਸ ਅੱਡਾ ਸਿਟੀ ਫਿਰੋਜ਼ਪੁਰ ਪਾਸ ਖੜਾ ਦੜਾ ਸੱਟਾ ਲਗਾ ਰਿਹਾ ਹੈ। ਪੁਲਿਸ ਪਾਰਟੀ ਵੱਲੋਂ ਛਾਪੇਮਾਰੀ ਕਰਕੇ ਦੋਸ਼ੀ ਨੂੰ ਕਾਬੂ ਕੀਤਾ ਗਿਆ ਤੇ ਤਲਾਸ਼ੀ ਦੌਰਾਨ 9400 ਰੁਪਏ ਰਾਸ਼ੀ ਦੜਾ ਸੱਟਾ ਬਰਾਮਦ ਹੋਈ। ਪੁਲਿਸ ਨੇ ਦੱਸਿਆ ਕਿ ਉਕਤ ਵਿਅਕਤੀਆਂ ਖਿਲਾਫ ਥਾਣਾ ਕੈਂਟ ਫਿਰੋਜ਼ਪੁਰ ਅਤੇ ਸਿਟੀ ਫਿਰੋਜ਼ਪੁਰ ਵਿਖੇ ਮਾਮਲੇ ਦਰਜ ਕਰ ਲਏ ਗਏ ਹਨ।