ਪਰਮਿੰਦਰ ਸਿੰਘ ਥਿੰਦ, ਫਿਰੋਜ਼ਪੁਰ : ਮੰਡਲ ਰੇਲ ਪ੍ਰਬੰਧਕ ਰਾਜੇਸ਼ ਅਗਰਵਾਲ ਵੱਲੋਂ 72ਵੇਂ ਗਣਤੰਤਰ ਦਿਵਸ ਮੌਕੇ ਰੇਲਵੇ ਸਟੇਡੀਅਮ ਫਿਰੋਜ਼ਪੁਰ ਵਿਚ ਰਾਸ਼ਟਰੀ ਝੰਡਾ ਲਹਿਰਾਇਆ ਗਿਆ। ਰੇਲਵੇ ਸੁਰੱਖਿਆ ਬਲ ਦੇ ਜਵਾਨਾਂ ਵੱਲੋਂ ਗਾਰਡ ਆਫ ਆਰਨਰ ਦਿੱਤਾ ਗਿਆ ਅਤੇ ਤਿਰੰਗੇ ਨੂੰ ਸਲਾਮੀ ਦਿੱਤੀ ਗਈ। ਮੰਡਲ ਰੇਲ ਪ੍ਰਬੰਧਕ ਨੇ ਰੇਲ ਪਰਿਵਾਰ ਦੇ ਮੈਂਬਰ, ਉਦਯੋਗ ਅਤੇ ਵਪਾਰ ਵਿਚ ਸਾਡੇ ਭਾਗੀਦਾਰਾਂ, ਗਾਹਕਾਂ ਅਤੇ ਯਾਤਰੀਆਂ ਨੂੰ ਗਣਤੰਤਰ ਦਿਵਸ ਦੀ ਹਾਰਦਿਕ ਸ਼ੁਭਕਾਮਨਾਵਾਂ ਦਿੱਤੀਆਂ। ਉਨ੍ਹਾਂ ਨੇ ਆਪਣੇ ਸੰਦੇਸ਼ ਵਿਚ ਕਿਹਾ ਕਿ ਸਾਰੇ ਰੇਲ ਅਧਿਕਾਰੀ, ਕਰਮਚਾਰੀ ਅਤੇ ਯੂਨੀਅਨ ਆਉਣ ਵਾਲੀਆਂ ਸਾਰੀਆਂ ਚੁਣੌਤੀਆਂ ਦਾ ਮਿਲ ਕੇ ਸਾਹਮਣਾ ਕਰਨ ਦਾ ਸੰਕਲਪ ਲੈਣ ਜਿਸ ਨਾਲ ਰਾਸ਼ਟਰ ਦੇ ਵਿਕਾਸ ਨੂੰ ਪੱਕਾ ਕੀਤਾ ਜਾ ਸਕੇ। ਪ੍ਰਰੋਗਰਾਮ ਦੌਰਾਨ ਵਧੀਕ ਮੰਡਲ ਰੇਲਵੇ ਮੈਨੇਜਰ ਬਲਬੀਰ ਸਿੰਘ ਵੱਲੋਂ ਜਨਰਲ ਮੈਨੇਜਰ ਦਾ ਸੰਦੇਸ਼ ਪੜਿਆ ਗਿਆ। ਸਕਾਊਟ ਅਤੇ ਗਾਇਡ ਵੱਲੋਂ ਦੇਸ਼ ਭਗਤੀ ਦੇ ਗਾਇਨ ਅਤੇ ਬਾਲ ਨਿਕੇਤਨ ਸਕੂਲ ਦੇ ਬੱਚਿਆਂ ਨੇ ਸਾਰਿਆਂ ਦਾ ਮਨਮੋਹਕ ਕੀਤਾ। ਸਕਾਊਟ ਐਂਡ ਗਾਈਡਜ਼ ਅਤੇ ਬਾਲ ਨਿਕੇਤਨ ਸਕੂਲ ਦੇ ਬੱਚਿਆਂ ਨੇ ਰੰਗਾਰੰਗ ਪ੍ਰਰੋਗਰਾਮ ਪੇਸ਼ ਕੀਤਾ। ਰੇਲਵੇ ਅਧਿਕਾਰੀਆਂ ਅਤੇ ਕਰਮਚਾਰੀਆਂ ਵਿਚਾਲੇ ਰੱਸਾਕਸ਼ੀ ਦਾ ਆਯੋਜਨ ਕੀਤਾ ਗਿਆ। ਸੀਨੀਅਰ ਡਿਵੀਜ਼ਨਲ ਸੁਰੱਖਿਆ ਕਮਿਸ਼ਨਰ ਫਿਰੋਜ਼ਪੁਰ ਅਸ਼ੀਸ਼ ਕੁਮਾਰ ਜੋ ਹਾਲ ਹੀ ਵਿਚ ਤਰੱਕੀ ਦੇ ਆਧਾਰ 'ਤੇ ਦੱਖਣੀ ਪੂਰਬੀ ਰੇਲਵੇ, ਕੋਲਕਾਤਾ ਵਿਚ ਡੀਆਈਜੀ ਦੇ ਅਹੁਦੇ 'ਤੇ ਤੈਨਾਤ ਕੀਤੇ ਗਏ ਹਨ ਨੂੰ ਸ਼ਾਨਦਾਰ ਪ੍ਰਦਰਸ਼ਨ ਲਈ ਭਾਰਤੀ ਪੁਲਿਸ ਮੈਡਲ ਪੁਰਸਕਾਰ ਨਾਲ ਨਿਵਾਜਿਆ ਗਿਆ। ਹਰਵਿੰਦਰ ਸਿੰਘ ਅੰਮਿ੍ਤਸਰ ਵਿਚ ਮੁੱਖ ਟਿਕਟ ਇੰਸਪੈਕਟਰ ਵਜੋਂ ਕੰਮ ਕਰ ਰਿਹਾ ਹੈ ਅਤੇ ਭਾਰਤੀ ਕ੍ਰਿਕਟ ਟੀਮ ਵਿਚ ਸੀਨੀਅਰ ਚੋਣਕਾਰ ਦੇ ਅਹੁਦੇ 'ਤੇ ਹਨ। ਸਾਲ 2021 ਵਿਚ ਆਸਟਰੇਲੀਆ ਵਿਚ ਆਯੋਜਿਤ ਬਾਰਡਰ ਗਵਾਸਕਰ ਟਰਾਫੀ ਵਿਚ ਭਾਰਤੀ ਟੀਮ ਨੇ ਆਸਟਰੇਲੀਆ ਟੀਮ ਨੂੰ 2-1 ਨਾਲ ਹਰਾਇਆ, ਜਿਸ ਵਿਚ ਉਨ੍ਹਾਂ ਨੇ ਮਹੱਤਵਪੂਰਨ ਯੋਗਦਾਨ ਪਾਇਆ। ਗਣਤੰਤਰ ਦਿਵਸ ਪਰੇਡ ਦੌਰਾਨ ਸਾਲ 2020-21 ਦੌਰਾਨ ਇੰਜ਼ੀਨੀਅਰਿੰਗ, ਮਕੈਨੀਕਲ, ਸਿਗਨਲ ਅਤੇ ਦੂਰ ਸੰਚਾਰ, ਇਲੈਕਟ੍ਰੀਕਲ, ਵਣਜ, ਟਰੈਫਿਕ, ਅਮਲੇ, ਲੇਖਾ, ਮੈਡੀਕਲ ਅਤੇ ਹੋਰ ਵਿਭਾਗਾਂ ਵੱਲੋਂ ਕੀਤੇ ਮੁੱਖ ਕਾਰਜਾਂ ਨੂੰ ਝਾਕੀ ਦੇ ਜਰੀਏ ਪ੍ਰਦਰਸ਼ਿਤ ਕੀਤਾ ਗਿਆ। ਪ੍ਰਰੋਗਰਾਮ ਵਿਚ ਨਮਿਤਾ ਅਗਰਵਾਲ ਪ੍ਰਧਾਨ ਉਤਰਾ ਰੇਲਵੇ ਮਹਿਲਾ ਭਲਾਈ ਸੰਸਥਾ ਨੇ ਵੱਖ ਵੱਖ ਖੇਡ ਮੁਕਾਬਲਿਆਂ ਵਿਚ ਪਹਿਲਾ, ਦੂਜਾ ਅਤੇ ਤੀਜਾ ਸਥਾਨ ਪ੍ਰਰਾਪਤ ਕਰਨ ਵਾਲੇ ਬੱਚਿਆਂ ਨੂੰ ਸਨਮਾਨਿਤ ਕੀਤਾ।