v> ਪਰਮਿੰਦਰ ਸਿੰਘ ਥਿੰਦ, ਫਿਰੋਜ਼ਪੁਰ : ਹਿੰਦ-ਪਾਕਿ ਕੌਮਾਂਤਰੀ ਸਰਹੱਦ ਦੀ ਚੌਕੀ ਡੀ ਟੀ ਮੱਲ ਦੇ ਕੋਲੋਂ ਜ਼ਿਲ੍ਹਾ ਪੁਲਿਸ ਨੇ ਕਰੀਬ ਸਵਾ ਪੰਜ ਕਿੱਲੋ ਹੈਰੋਇਨ ਬਰਾਮਦ ਕਰਨ 'ਚ ਸਫਲਤਾ ਹਾਸਲ ਕੀਤੀ ਹੈ। ਨਸ਼ਾ ਤਸਕਰਾਂ ਵੱਲੋਂ ਪਾਕਿਸਤਾਨ ਤੋਂ ਭੇਜੀ ਗਈ ਨਸ਼ੇ ਦੀ ਦੀ ਇਹ ਖੇਪ ਪਲਾਸਟਿਕ ਦੀਆਂ ਬੋਤਲਾਂ 'ਚ ਪੈਕ ਕੀਤੀ ਗਈ ਸੀ, ਜਿਸ ਦੀ ਕੌਮਾਂਤਰੀ ਬਾਜ਼ਾਰ ਅੰਦਰ ਕੀਮਤ ਸਾਢੇ 26 ਕਰੋੜ ਰੁਪਏ ਦੇ ਕਰੀਬ ਦੱਸੀ ਜਾ ਰਹੀ ਹੈ। ਹਿੰਦ ਪਾਕਿ ਸਰਹੱਦ 'ਤੇ ਪੈਂਦੀ ਬੀਐੱਸਐੱਫ ਚੌਕੀ ਦੋਨਾਂ ਤੇਲੂ ਮੱਲ ਅਤੇ ਸ਼ਾਮੇ ਤੋਂ ਬਰਾਮਦ ਹੋਈਆਂ ਉਕਤ ਨਸ਼ੇ ਦੀਆਂ ਖੇਪਾਂ ਨਾਲ 6 ਦੇ ਕਰੀਬ ਜ਼ਿੰਦਾ ਕਾਰਤੂਸ ਵੀ ਮਿਲਣ ਦੀ ਖਬਰ ਹੈ।

Posted By: Amita Verma