ਸਟਾਫ ਰਿਪੋਰਟਰ, ਫਿਰੋਜ਼ਪੁਰ : ਸੈਕਿੰਡ ਹੈਂਡ ਕਾਰ ਦੁਆਉਣ ਦੀ ਜਾਅਲਸਾਜ਼ੀ ਕਰਕੇ ਇਕ ਲੁਟੇਰੇ ਵੱਲੋਂ ਆਪਣੇ ਹੀ ਦੋਸਤ ਤੋਂ ਢਾਈ ਲੱਖ ਰੁਪਏ ਅਤੇ ਇਕ ਮੋਬਾਈਲ ਲੁੱਟ ਲੈਣ ਦੀ ਖਬਰ ਹੈ। ਪੁਲਿਸ ਨੂੰ ਦਿੱਤੇ ਬਿਆਨਾਂ ਵਿਚ ਗੁਰਪ੍ਰਰੀਤ ਸਿੰਘ ਵਾਸੀ ਆਬਾਦ ਵਾਰਡ ਨੰਬਰ 12 ਬਸਤੀ ਬਲਾਸ਼ ਨੇੜੇ ਕਾਹਨ ਸਿੰਘ ਵਾਲਾ ਫਾਟਕ ਭੁੱਚੋ ਮੰਡੀ ਜ਼ਿਲ੍ਹਾ ਬਠਿੰਡਾ ਨੇ ਦੱਸਿਆ ਕਿ ਉਸ ਨੇ ਸੈਕੰਡ ਹੈਂਡ ਕਾਰ ਖਰਦੀਣੀ ਸੀ ਤੇ ਉਸ ਨੂੰ ਉਸ ਦੇ ਦੋਸਤ ਅਮਨਦੀਪ ਸਿੰਘ ਉਰਫ ਅਮਨਾ ਵਾਸੀ ਨਥਾਣਾ ਜ਼ਿਲ੍ਹਾ ਬਠਿੰਡਾ ਨੇ ਪਿੰਡ ਮੁੱਦਕੀ ਵਿਖੇ ਪੁਰਾਣੀ ਕਾਰ ਵਿਕਾਓ ਖੜ੍ਹੀ ਹੋਣ ਬਾਰੇ ਦੱਸਿਆ। ਜਿਸ 'ਤੇ ਉਹ ਆਪਣੇ ਭਰਾ ਲਵਪ੍ਰਰੀਤ ਸਿੰਘ ਤੇ ਮਾਮੇ ਸੁਖਪਾਲ ਸਿੰਘ ਨਾਲ ਦੋਸ਼ੀ ਅਮਨਦੀਪ ਸਿੰਘ ਤੇ ਇਕ ਅਣਪਛਾਤਾ ਆਦਮੀ ਕਾਰ ਵਰਨਾ'ਤੇ ਸਵਾਰ ਹੋ ਕੇ ਗੱਡੀ ਵੇਖਣ ਲਈ ਚੱਲ ਪਏ। ਗੁਰਪ੍ਰਰੀਤ ਸਿੰਘ ਨੇ ਦੱਸਿਆ ਕਿ ਜਦ ਉਹ ਪਿੰਡ ਕੁੱਲਗੜ੍ਹੀ ਪਾਸ ਪਹੁੰਚੇ ਤਾਂ ਅਮਨਦੀਪ ਸਿੰਘ ਨੇ ਗੱਡੀ ਰੋਕ ਲਈ ਤੇ ਉਸ ਦੇ ਭਰਾ ਤੇ ਮਾਮਾ ਸੁਖਪਾਲ ਸਿੰਘ ਨੂੰ ਕੋਲਡ ਡਿੰ੍ਕ ਲੈ ਕੇ ਆਉਣ ਲਈ ਭੇਜ ਦਿੱਤਾ ਤੇ ਅਮਨਦੀਪ ਸਿੰਘ ਕਾਰ ਭਜਾ ਕੇ ਨੇੜੇ ਦਾਣਾ ਮੰਡੀ ਪੁਲ ਸੂਆ ਕੁੱਲਗੜ੍ਹੀ ਪਾਸ ਲੈ ਗਿਆ ਤੇ ਜਿਥੇ ਦੋਸ਼ੀਅਨ ਨੇ ਉਸ ਨੂੰ ਡਰਾ ਧਮਕਾ ਕੇ ਉਸ ਦੀ ਕੁੱਟਮਾਰ ਕਰਕੇ ਢਾਈ ਲੱਖ ਰੁਪਏ ਤੇ ਮੋਬਾਈਲ ਫੋਨ ਖੋਹ ਲਿਆ ਤੇ ਮੌਕੇ ਤੋਂ ਫਰਾਰ ਹੋ ਗਿਆ। ਏਐੱਸਆਈ ਕਰਮ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਸ਼ਿਕਾਇਤਕਰਤਾ ਦੇ ਬਿਆਨਾਂ 'ਤੇ ਅਮਨਦੀਪ ਸਿੰਘ ਉਰਫ ਅਮਨਾ ਤੇ ਇਕ ਅਣਪਛਾਤੇ ਵਿਅਕਤੀ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ।