v> ਪਰਮਿੰਦਰ ਸਿੰਘ ਥਿੰਦ ,ਫਿਰੋਜ਼ਪੁਰ : ਛਾਉਣੀ ਦੀ ਸੰਘਣੀ ਵੱਸੋਂ ਵਾਲੇ ਇਲਾਕੇ ਮਾਰਕੀਟ ਕਮੇਟੀ ਦਫਤਰ ਦੇ ਕੋਲ ਇੱਕ ਨੌਜਵਾਨ ਵੱਲੋਂ ਫਾਹਾ ਲਾ ਕੇ ਖ਼ੁਦਕੁਸ਼ੀ ਕਰ ਲਏ ਜਾਣ ਦੀ ਖ਼ਬਰ ਹੈ । 22 ਸਾਲਾ ਮ੍ਰਿਤਕ ਨੌਜਵਾਨ ਦੀ ਪਛਾਣ ਅਮਿਤ ਸ਼ਰਮਾ ਪੁੱਤਰ ਵੀ ਕੇ ਸ਼ਰਮਾ ਵਜੋਂ ਹੋਈ ਹੈ ਜੋ ਬੀ ਅੈਸ ਸੀ ਫਾਈਨਲ ਵਰ੍ਹੇ ਦਾ ਵਿਦਿਆਰਥੀ ਦੱਸਿਆ ਜਾ ਰਿਹਾ ਹੈ ।ਜਿਕਰਯੋਗ ਹੈ ਕਿ ਕਰੀਬ ਇਕ ਸਾਲ ਪਹਿਲਾਂ ਅਮਿਤ ਦੇ ਪਿਤਾ ਦੀ ਮੌਤ ਹੋ ਗਈ ਸੀ। ਦੋ ਭੈਣਾਂ ਦਾ ਇਕਲੌਤਾ ਭਰਾ ਅਮਿਤ ਸ਼ਰਮਾ ਕਥਿਤ ਤੌਰ 'ਤੇ ਮਾਨਸਿਕ ਪ੍ਰੇਸ਼ਾਨ ਦੱਸੇ ਜਾ ਰਿਹਾ ਸੀ।ਮੌਕੇ ਤੇ ਪਹੁੰਚੇ ਥਾਣਾ ਕੈਂਟ ਦੇ ਅੈਸ ਅੈਚ ਓ ਪ੍ਰਵੀਨ ਸ਼ਰਮਾ ਨੇ ਦੱਸਿਆ ਕਿ ਅਮਿਤ ਸ਼ਰਮਾ ਦੇ ਪਿਤਾ ਟੈਲੀਫੋਨ ਮਹਿਕਮੇ ਵਿੱਚ ਐੱਸਡੀਓ ਸਨ ਅਤੇ ਇੱਕ ਸਾਲ ਪਹਿਲੋਂ ਉਨ੍ਹਾਂ ਦੀ ਮੌਤ ਹੋ ਗਈ ਸੀ । ਅਮਿਤ ਦੀਆਂ ਦੋ ਭੈਣਾਂ ਵਿੱਚੋਂ ਇੱਕ ਡਾਕਟਰ ਹੈ । ਫਿਲਹਾਲ ਖੁਦਕੁਸ਼ੀ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਹੈ ।

Posted By: Tejinder Thind