Firozpur Crime : ਨਾਈ ਦਾ ਕੰਮ ਕਰਦਾ 21 ਸਾਲਾ ਨੌਜਵਾਨ 2 ਕਿਲੋ 42 ਗ੍ਰਾਮ ਹੈਰੋਇਨ ਸਮੇਤ ਗ੍ਰਿਫਤਾਰ
ਇਹ ਸਮੱਗਲਰ ਅੰਮ੍ਰਿਤਸਰ ਦੇ ਛੇਹਰਟਾ ਰੋਡ ਤੋਂ ਹੈਰੋਇਨ ਲੈ ਕੇ ਆਇਆ ਸੀ । ਪੁਲਿਸ ਮੁਖੀ ਨੇ ਦੱਸਿਆ ਕਿ ਉਕਤ ਦੋਸ਼ੀ ਖਿਲਾਫ ਮਾਮਲਾ ਦਰਜ ਕਰਕੇ ਅੱਗੇ ਦੀ ਕਾਰਵਾਈ ਕੀਤੀ ਜਾ ਰਹੀ ਹੈ।
Publish Date: Fri, 14 Nov 2025 01:50 PM (IST)
Updated Date: Fri, 14 Nov 2025 01:52 PM (IST)
ਪਰਮਿੰਦਰ ਸਿੰਘ ਥਿੰਦ , ਪੰਜਾਬੀ ਜਾਗਰਣ, ਫ਼ਿਰੋਜ਼ਪੁਰ : ਥਾਣਾ ਮਖੂ ਪੁਲਿਸ ਨੇ ਗਸ਼ਤ ਅਤੇ ਚੈਕਿੰਗ ਦੌਰਾਨ ਇਕ ਤਸਕਰ ਕੋਲੋਂ 2 ਕਿਲੋ 42 ਗ੍ਰਾਮ ਹੈਰੋਇਨ ਬਰਾਮਦ ਕਰਕੇ ਉਸ ਖਿਲਾਫ ਐੱਨਡੀਪੀਐੱਸ ਐਕਟ ਤਹਿਤ ਮਾਮਲਾ ਦਰਜ ਕੀਤਾ ਹੈ। ਇਹ ਨਸ਼ਾ ਤਸਕਰ ਨਾਈ ਦਾ ਕੰਮ ਕਰਦਾ ਸੀ ਅਤੇ ਇਹ ਟ੍ਰੇਨਿੰਗ ਵੀ ਉਸਨੇ ਆਪਣੇ ਉਸਤਾਦ ਤੋਂ ਹੀ ਲਈ ਸੀ ।
ਵਧੇਰੇ ਜਾਣਕਾਰੀ ਦਿੰਦੇ ਹੋਏ ਜ਼ਿਲ੍ਹਾ ਪੁਲਿਸ ਮੁਖੀ ਭੁਪਿੰਦਰ ਸਿੰਘ ਸਿੱਧੂ ਨੇ ਦੱਸਿਆ ਕਿ ਡੀਐੱਸਪੀ ਜ਼ੀਰਾ ਦੀ ਅਗੁਵਾਈ ਚ ਥਾਣਾ ਮਖੂ ਦੀ ਪੁਲਿਸ ਪਾਰਟੀ ਜਦੋਂ ਗਸ਼ਤ ਲਈ ਰਵਾਨਾ ਸੀ ਤਾਂ ਟੀ ਪੁਆਇੰਟ ਮੁਹੰਮਦ ਸ਼ਾਹ ਵਾਲਾ ਲਿੰਕ ਰੋਡ ਡਿੱਬ ਵਾਲਾ ਪਾਸ ਪੁੱਜੀ ਤਾਂ ਇਕ ਮੋਨਾ ਨੌਜਵਾਨ ਵਿਜੈ ਸਿੰਘ ਪੁੱਤਰ ਜੰਮੂ ਸਿੰਘ ਵਾਸੀ ਜਲਾਲ ਵਾਲਾ ਜਿਸ ਦੇ ਮੋਢਿਆ ’ਤੇ ਪਿੱਠੂ ਬੈਗ ਨੂੰ ਸਾਥੀ ਕਰਮਚਾਰੀਆਂ ਦੀ ਮੱਦਦ ਨਾਲ ਰੋਕ ਕੇ ਉਸ ਪਾਸੋਂ 2 ਕਿਲੋ 42 ਗ੍ਰਾਮ ਹੈਰੋਇਨ ਬਰਾਮਦ ਕੀਤੀ।
ਇਹ ਸਮੱਗਲਰ ਅੰਮ੍ਰਿਤਸਰ ਦੇ ਛੇਹਰਟਾ ਰੋਡ ਤੋਂ ਹੈਰੋਇਨ ਲੈ ਕੇ ਆਇਆ ਸੀ । ਪੁਲਿਸ ਮੁਖੀ ਨੇ ਦੱਸਿਆ ਕਿ ਉਕਤ ਦੋਸ਼ੀ ਖਿਲਾਫ ਮਾਮਲਾ ਦਰਜ ਕਰਕੇ ਅੱਗੇ ਦੀ ਕਾਰਵਾਈ ਕੀਤੀ ਜਾ ਰਹੀ ਹੈ। ਇਸ ਮੌਕੇ ਡੀਐੱਸਪੀ ਜ਼ੀਰਾ ਜੇ ਐਸ ਢਿੱਲੋਂ, ਇੰਸਪੈਕਟਰ ਜਗਦੀਪ ਸਿੰਘ ਤੇ ਬਾਕੀ ਟੀਮ ਦੀ ਪੁਲਿਸ ਮੁਖੀ ਵੱਲੋਂ ਸ਼ਲਾਘਾ ਕੀਤੀ ਗਈ ।