ਬਲਾਕ ਸੰਮਤੀ ਜ਼ੀਰਾ ਦੇ 19 ਜ਼ੋਨਾਂ ਦੇ 9 ਉਮੀਦਵਾਰਾਂ ਨੇ ਨਾਮਜ਼ਦਗੀ ਪੱਤਰ ਲਏ ਵਾਪਸ
ਬਲਾਕ ਸੰਮਤੀ ਜ਼ੀਰਾ ਦੇ 19 ਜ਼ੋਨਾਂ ਲਈ 21 ਉਮੀਦਵਾਰ ਚੋਣ ਮੈਦਾਨ ਵਿੱਚ ਡਟੇ ,9 ਉਮੀਦਵਾਰਾਂ ਨੇ ਨਾਮਜ਼ਦਗੀ ਪੱਤਰ ਲਏ ਵਾਪਸ
Publish Date: Sun, 07 Dec 2025 03:48 PM (IST)
Updated Date: Sun, 07 Dec 2025 03:51 PM (IST)

ਗੌਰਵ ਗੌੜ ਜੌਲੀ, ਪੰਜਾਬੀ ਜਾਗਰਣ ਜ਼ੀਰਾ : ਬਲਾਕ ਸੰਮਤੀ ਦੀਆਂ ਚੋਣਾਂ ਲਈ ਸੰਮਤੀ ਦੇ 19 ਜੋਨਾਂ ਲਈ 21 ਉਮੀਦਵਾਰ ਚੋਣ ਮੈਦਾਨ ਵਿਚ ਡਟ ਗਏ ਹਨ ਜਦਕਿ 9 ਉਮੀਦਵਾਰਾਂ ਵੱਲੋਂ ਨਾਮਜ਼ਦਗੀ ਪੱਤਰ ਵਾਪਸ ਲੈ ਲਏ ਗਏ। ਇਸ ਸਬੰਧੀ ਜਾਣਕਾਰੀ ਦਿੰਦਿਆਂ ਚੋਣ ਰਿਟਰਨਿੰਗ ਅਫਸਰ ਸੰਤੋਖ ਸਿੰਘ ਨੇ ਦੱਸਿਆ ਕਿ ਬਲਾਕ ਸੰਮਤੀ ਜ਼ੀਰਾ ਦੇ ਵੱਖ-ਵੱਖ ਜ਼ੋਨਾਂ ਤੋਂ ਚੋਣ ਲੜਨ ਲਈ 127 ਆਮ ਆਦਮੀ ਪਾਰਟੀ, ਕਾਂਗਰਸ ਅਤੇ ਆਜ਼ਾਦ ਉਮੀਦਵਾਰਾਂ ਨੇ ਨਾਮਜ਼ਦਗੀ ਪੱਤਰ ਦਾਖਲ ਕੀਤੇ ਸਨ, ਜਿਨ੍ਹਾਂ ਵਿੱਚੋਂ 97 ਉਮੀਦਵਾਰਾਂ ਦੇ ਨਾਮਜ਼ਦਗੀ ਪੱਤਰ ਸਹੀ ਨਾ ਪਾਏ ਜਾਣ ਤੇ ਰੱਦ ਕਰ ਦਿੱਤੇ ਗਏ ਤੇ 9 ਉਮੀਦਵਾਰਾਂ ਨੇ ਆਪਣੇ ਨਾਮਜ਼ਦਗੀ ਪੱਤਰ ਵਾਪਸ ਲੈ ਲਏ। ਉਨ੍ਹਾਂ ਦੱਸਿਆ ਕਿ ਹੁਣ ਬਲਾਕ ਸੰਮਤੀ ਜ਼ੀਰਾ ਦੇ 19 ਜ਼ੋਨਾਂ ਲਈ 21 ਉਮੀਦਵਾਰ ਚੋਣ ਮੈਦਾਨ ਵਿੱਚ ਹਨ। ਰਿਟਰਨਿੰਗ ਅਫਸਰ ਨੇ ਦੱਸਿਆ ਕਿ 18 ਜੋਨਾਂ ਵਿੱਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਚੋਣ ਮੈਦਾਨ ਵਿੱਚ ਹਨ। ਪਿੰਡ ਗੁਰਦਿੱਤੀ ਵਾਲਾ ਤੋਂ ਸਰਬਜੀਤ ਕੌਰ ਪਤਨੀ ਮੰਗਲ ਸਿੰਘ ਨਵਾਂ ਗੁਰਦਿੱਤੀ ਵਾਲਾ, ਜ਼ੋਨ ਜੌੜਾ ਤੋਂ ਸੁਖਜੀਤ ਸਿੰਘ ਪੁੱਤਰ ਬਲਕਾਰ ਸਿੰਘ ਵਾਸੀ ਪਿੰਡ ਲਹੁਕੇ ਕਲਾਂ, ਜ਼ੋਨ ਭੜਾਣਾ ਤੋਂ ਬਲਦੇਵ ਸਿੰਘ ਪੁੱਤਰ ਉਜਾਗਰ ਸਿੰਘ ਵਾਸੀ ਬਸਤੀ ਗੁਰੂ ਤੇਗ ਬਹਾਦਰ,ਜੋਨ ਲਹੁਕੇ ਖੁਰਦ ਤੋਂ ਕੁਲਵੰਤ ਕੌਰ ਪਤਨੀ ਸੁਰਜੀਤ ਸਿੰਘ ਵਾਸੀ ਪਿੰਡ ਕੱਚਰਭੰਨ, ਜ਼ੋਨ ਢੰਡੀਆਂ ਕਲਾਂ ਰਾਜਵਿੰਦਰ ਕੌਰ ਪਤਨੀ ਸਤਨਾਮ ਸਿੰਘ ਵਾਸੀ ਪਿੰਡ ਢੰਡੀਆਂ ਕਲਾ, ਜ਼ੋਨ ਬਸਤੀ ਬੂਟੇਵਾਲੀ ਤੋਂ ਪਰਮਜੀਤ ਕੌਰ ਪਤਨੀ ਸ਼ਾਮ ਸਿੰਘ ਵਾਸੀ ਪਿੰਡ ਮਲੋਕੇ,ਜੋਨ ਮਰਖਾਈ ਤੋਂ ਤੀਰਥ ਸਿੰਘ ਬਰਾੜ ਪੁੱਤਰ ਨਛੱਤਰ ਸਿੰਘ ਵਾਸੀ ਪਿੰਡ ਫੇਰੋਕੇ,ਜੋਨ ਗੋਗੋਆਣੀ ਤੋਂ ਕੇਸਰ ਸਿੰਘ ਪੁੱਤਰ ਗੁਰਦੀਪ ਸਿੰਘ ਪਿੰਡ ਖੋਸਾ ਦਲ ਸਿੰਘ, ਜ਼ੋਨ ਹਰਦਾਸਾ ਤੋਂ ਬਲਦੇਵ ਸਿੰਘ ਪੁੱਤਰ ਭਗਤ ਸਿੰਘ ਵਾਸੀ ਪਿੰਡ ਬੂਈਆਂਵਾਲਾ, ਜ਼ੋਨ ਵਕੀਲਾਂ ਵਾਲਾ ਤੋਂ ਬਲਕਾਰ ਸਿੰਘ ਪੁੱਤਰ ਪੂਰਨ ਸਿੰਘ ਵਾਸੀ ਪਿੰਡ ਵਕੀਲਾਂ ਵਾਲਾ, ਜ਼ੋਨ ਗਾਦੜੀਵਾਲਾ ਤੋਂ ਸੁਖਜਿੰਦਰ ਸਿੰਘ ਪੁੱਤਰ ਜਸਵੰਤ ਸਿੰਘ ਵਾਸੀ ਪਿੰਡ ਲਹਿਰਾ ਰੋਹੀ,ਜੋਨ ਸੇਖਵਾਂ ਗੁਰਵਿੰਦਰ ਕੌਰ ਪਤਨੀ ਮਨਪ੍ਰੀਤ ਸਿੰਘ ਵਾਸੀ ਪਿੰਡ ਸੇਖਵਾਂ,ਜੋਨ ਲੌਂਗੋਦੇਵਾ ਹਰਵੀਰ ਕੌਰ ਗਿੱਲ ਪਤਨੀ ਰਾਮ ਸਿੰਘ ਗਿੱਲ ਵਾਸੀ ਪਿੰਡ ਲੌਂਗੋਦੇਵਾ, ਜ਼ੋਨ ਸਨ੍ਹੇਰ ਗੁਰਜੰਟ ਸਿੰਘ ਪੁੱਤਰ ਮੇਜਰ ਸਿੰਘ ਵਾਸੀ ਪਿੰਡ ਮਨਸੂਰਦੇਵਾ, ਜ਼ੋਨ ਝੱਤਰਾ ਗੁਰਮੀਤ ਕੌਰ ਪਤਨੀ ਕੇਵਲ ਸਿੰਘ ਵਾਸੀ ਪਿੰਡ ਅਵਾਨ, ਜ਼ੋਨ ਕਮਾਲਗੜ੍ਹ ਕਲਾਂ ਜਸਪ੍ਰੀਤ ਕੌਰ ਪਤਨੀ ਰਵਿੰਦਰ ਸਿੰਘ ਸੰਧੂ ਵਾਸੀ ਪਿੰਡ ਵਾੜਾ ਪਹੁਵਿੰਡ, ਜ਼ੋਨ ਸ਼ਾਹ ਅਬੂ ਬੱਕਰ ਲਵਪ੍ਰੀਤ ਸਿੰਘ ਪੁੱਤਰ ਸੁਖਦੇਵ ਸਿੰਘ ਵਾਸੀ ਪਿੰਡ ਬੱਗੀ ਪਤਨੀ, ਜ਼ੋਨ ਕਟੋਰਾ ਇਸਤਰੀ ਸੁਖਵੰਤ ਕੌਰ ਪਤਨੀ ਸੁਮਾਰ ਸਿੰਘ ਵਾਸੀ ਪਿੰਡ ਸ਼ੇਰਪੁਰ ਤਖਤੂਵਾਲਾ ਸ਼ਾਮਿਲ ਹਨ। ਜ਼ੋਨ ਲਹੁਕੇ ਕਲਾਂ ਤੋਂ ਆਮ ਆਦਮੀ ਪਾਰਟੀ, ਕਾਂਗਰਸ ਅਤੇ ਆਜ਼ਾਦ ਉਮੀਦਵਾਰ ਸ਼ਾਮਿਲ ਹਨ।