ਪਰਮਿੰਦਰ ਸਿੰਘ ਥਿੰਦ, ਫਿਰੋਜ਼ਪੁਰ : ਸਮਾਜ ਵਿਰੋਧੀ ਅਨਸਰਾਂ ਦੇ ਖਿਲਾਫ ਕਾਰਵਾਈ ਕਰਦਿਆਂ ਜ਼ਿਲ੍ਹਾ ਫ਼ਿਰੋਜ਼ਪੁਰ ਪੁਲੀਸ ਨੇ ਸਮੱਗਲਿੰਗ ਗਿਰੋਹ ਦੇ ਦੋ ਮੈਂਬਰਾਂ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਦੇ ਕਬਜ਼ੇ ਵਿੱਚੋਂ ਪਾਕਿਸਤਾਨੋਂ ਆਈ 80 ਹਜ਼ਾਰ ਰੁਪਏ ਦੀ ਜਾਅਲੀ ਕਰੰਸੀ , 1 ਪਿਸਟਲ 30 ਬੋਰ, 25 ਜਿੰਦਾ ਰੋਂਦ, 5 ਮੋਬਾਈਲ ਫੋਨ, 400 ਫੁੱਟ ਰੱਸਾ ਪਲਾਸਟਿਕ, 1 ਕਾਰ ਅਤੇ ਚੋਰੀ ਦੇ 3 ਮੋਟਰਸਾਈਕਲ ਕੀਤੇ ਬਰਾਮਦ ਕੀਤੇ ਹਨ।

ਦਿੰਦਿਆਂ ਜ਼ਿਲ੍ਹਾ ਪੁਲਿਸ ਮੁਖੀ ਡਾ: ਨਰਿੰਦਰ ਭਾਰਗਵ ਨੇ ਦੱਸਿਆ ਕਿ ਇਲੈਕਸ਼ਨ ਕਮਿਸ਼ਨ ਭਾਰਤ ਸਰਕਾਰ ਅਤੇ ਮੁੱਖ ਚੋਣ ਅਫਸਰ ਪੰਜਾਬ ਵੱਲੋਂ ਇਲੈਕਸ਼ਨ ਦੌਰਾਨ ਜਾਰੀ ਕੀਤੀਆਂ ਗਈਆਂ ਹਦਾਇਤਾਂ ਅਤੇ ਮਾੜੇ ਅਨਸਰਾਂ ਵਿਰੁੱਧ ਚਲਾਈ ਗਈ ਸਪੈਸ਼ਲ ਮੁਹਿੰਮ ਤਹਿਤ ਜ਼ਿਲ੍ਹਾ ਪੁਲਿਸ ਵੱਲੋਂ ਸਰਹੱਦੀ ਪਿੰਡਾਂ ਦੀ ਸਰਚ ਅਪ੍ਰੇਸ਼ਨ ਲਈ ਮਨਵਿੰਦਰ ਸਿੰਘ ਕਪਤਾਨ ਪੁਲਿਸ (ਇੰਨਵ.) ਫਿਰੋਜ਼ਪੁਰ ਸਮੇਤ ਜਗਦੀਸ਼ ਕੁਮਾਰ ਉਪ ਕਪਤਾਨ ਪੁਲਿਸ (ਇੰਨਵ.) ਫਿਰੋਜ਼ਪੁਰ, ਇੰਸਪੈਕਟਰ ਜਗਦੀਸ਼ ਕੁਮਾਰ ਇੰਚਾਰਜ਼ ਸੀਆਈਏ ਸਟਾਫ ਫਿਰੋਜ਼ਪੁਰ ਦੀ ਸਪੈਸ਼ਲ ਟੀਮ ਗਠਿਤ ਕੀਤੀ ਗਈ।

ਇਸ ਟੀਮ ਦੀ ਨਿਗਰਾਨੀ ਅਤੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਮਿਤੀ 25 ਜਨਵਰੀ 2022 ਨੂੰ ਐੱਸਆਈ ਤਾਰਾ ਸਿੰਘ ਸੀਆਈਏ ਸਟਾਫ ਫਿਰੋਜ਼ਪੁਰ ਸਮੇਤ ਸਾਥੀ ਕਰਮਚਾਰੀਆਂ ਦੌਰਾਨੇ ਗਸ਼ਤ ਰੇਲਵੇ ਫਾਟਕ ਪਿੰਡ ਮੱਧਰੇ, ਹੁਸੈਨੀਵਾਲਾ ਰੋਡ ਪੁੱਜੀ ਤਾਂ ਉਸ ਸਮੇਂ ਭਾਰੀ ਸਫਲਤਾ ਹਾਸਲ ਹੋਈ ਜਦੋਂ ਖਾਸ ਮੁਖਬਰ ਨੇ ਇਤਲਾਹ ਦਿੱਤੀ ਕਿ ਬਲਵਿੰਦਰ ਸਿੰਘ ਉਰਫ ਵਿੰਦੀ ਪੁੱਤਰ ਦਰਸ਼ਨ ਸਿੰਘ ਵਾਸੀ ਪਿੰਡ ਸੱਦੂਸ਼ਾਹ ਵਾਲਾ, ਟੇਕ ਚੰਦ ਪੁੱਤਰ ਗੁਲਜ਼ਾਰ, ਵਿਕਰਮ ਪੁੱਤਰ ਟੇਕ ਚੰਦ ਅਤੇ ਅਰੁਨ ਭੱਟੀ ਪੁੱਤਰ ਮੰਗਲ ਸਿੰਘ ਵਾਸੀਅਨ ਪਿੰਡ ਬਾਰੇ ਕੇ , ਇਹ ਸਾਰੇ ਰਲ ਕੇ ਪਾਕਿਸਤਾਨੀ ਸਮਗਲਰਾਂ ਤੋਂ ਅਸਲਾ, ਜਾਅਲੀ ਕਰੰਸੀ ਅਤੇ ਹੈਰੋਇਨ ਇੱਧਰ ਮੰਗਵਾਉਂਦੇ ਹਨ ਅਤੇ ਚੋਰੀ ਦੇ ਵਹੀਕਲਾਂ ’ਤੇ ਜਾਅਲੀ ਨੰਬਰ ਲਗਾ ਕੇ ਇਧਰ ਨਸ਼ੇ ਦੀ ਸਮਗਲਿੰਗ ਕਰਦੇ ਹਨ। ਇਸ ਵਾਰ ਵੀ ਇਨ੍ਹਾਂ ਨੇ ਭਾਰੀ ਮਾਤਰਾ ਵਿਚ ਹੈਰੋਇਨ, ਅਸਲਾ ਅਤੇ ਜਾਅਲੀ ਕਰੰਸੀ ਪਾਕਿਸਤਾਨ ਤੋਂ ਇੱਧਰ ਭਾਰਤ ਵਿਚ ਮੰਗਵਾ ਲਈ ਹੈ ਅਤੇ ਉਕਤ ਮਾਲ ਲੈ ਕੇ ਇਹ ਸਾਰੇ ਜਣੇ ਇਕ ਕਾਰ ਮਾਰੂਤੀ ਰੰਗ ਗਰੇਅ ਅਤੇ ਇਕ ਮੋਟਰਸਾਈਕਲ ਹੀਰੋ ਸਪਲੈਂਡਰ ਪਲੱਸ ਜਿਨ੍ਹਾਂ ’ਤੇ ਇਨ੍ਹਾਂ ਨੇ ਜਾਅਲੀ ਨੰਬਰ ਲਗਾਏ ਹਨ, ਪਰ ਸਵਾਰ ਹੋ ਕੇ ਫਿਰੋਜ਼ਪੁਰ ਵੱਲ ਨੂੰ ਆਉਣ ਦੀ ਤਿਆਰੀ ਵਿਚ ਹਨ। ਜੇਕਰ ਪਿੰਡ ਬਾਰੇ ਕੇ ਜਾਂਦੇ ਰਸਤੇ ਵਿਚ ਪੈਂਦੇ ਪੁਲ ਸੁਆ ’ਤੇ ਹੁਣੇ ਹੀ ਨਾਕਾਬੰਦੀ ਕੀਤੀ ਜਾਵੇ ਤਾਂ ਇਹ ਵਿਅਕਤੀ ਹੈਰੋਇਨ, ਅਸਲਾ ਅਤੇ ਜਾਅਲੀ ਕਰੰਸੀ ਸਮੇਤ ਕਾਬੂ ਆ ਸਕਦੇ ਹਨ।

ਕਾਰਵਾਈ ਕਰਦਿਆਂ ਐੱਸਆਈ ਤਾਰਾ ਸਿੰਘ ਸੀਆਈਏ ਸਟਾਫ ਫਿਰੋਜ਼ਪੁਰ ਨੇ ਮੁਖਬਰੀ ਦੇ ਆਧਾਰ ’ਤੇ ਉਕਤ ਵਿਅਕਤੀਆਂ ਖਿਲਾਫ ਮੁਕੱਦਮਾ ਨੰਬਰ 18 ਅ/ਧ 379, 411, 420, 473, 489-ਏ, 489ਸੀ ਆਈਪੀਸੀ, ਐੱਨਡੀਪੀਐੱਸ ਐਕਟ, 25 ਅਸਲਾ ਐਕਟ ਥਾਣਾ ਸਦਰ ਫਿਰੋਜ਼ਪੁਰ ਵਿਖੇ ਦਰਜ ਕਰਵਾਇਆ। ਐੱਸਆਈ ਤਾਰਾ ਸਿੰਘ ਵੱਲੋਂ ਸਮੇਤ ਸਾਥੀ ਕਰਮਚਾਰੀਆਂ ਦੇ ਕਾਰਵਾਈ ਕਰਦਿਆਂ ਪੁਲ ਸੂਆ ਲਿੰਕ ਰੋਡ ਬਾਰੇ ਕੇ ’ਤੇ ਨਾਕਾਬੰਦੀ ਕਰਕੇ ਦੋਸ਼ੀਅਨ ਵਿਕਰਮ ਪੁੱਤਰ ਟੇਕ ਚੰਦ ਅਤੇ ਅਰੁਨ ਭੱਟੀ ਪੁੱਤਰ ਮੰਗਲ ਸਿੰਘ ਵਾਸੀਅਨ ਪਿੰਡ ਬਾਰੇ ਕੇ ਨੂੰ ਸਮੇਤ ਕਾਰ ਕਾਬੂ ਕੀਤਾ ਅਤੇ ਇਨ੍ਹਾਂ ਪਾਸੋਂ 80 ਹਜ਼ਾਰ ਰੁਪਏ ਜਾਅਲੀ ਕਰੰਸੀ ਨੋਟ (ਸਾਰੇ ਨੋਟ 2000 ਰੁਪਏ ਵਾਲੇ), ਇਕ ਪਿਸਟਲ 30 ਬੋਰ ਮੇਡ ਇਨ ਚਾਈਨਾ ਸਮੇਤ 25 ਜਿੰਦਾ ਰੋਂਦ, 5 ਮੋਬਾਇਲ, ਇਕ ਡੋਂਗਲ, 400 ਫੁੱਟ ਰੱਸਾ ਪਾਲਸਟਿਕ, 1 ਕਾਰ ਮਾਰੂਤੀ 800 ਰੰਗ ਗਰੇਅ ਜਿਸ ’ਤੇ ਜਾਅਲੀ ਨੰਬਰ ਲੱਗਾ ਹੋਇਆ, ਬਰਾਮਦ ਕੀਤੀ। ਜਦਕਿ ਦੋਸ਼ੀ ਬਲਵਿੰਦਰ ਸਿੰਘ ਉਰਫ ਵਿੰਦੀ, ਟੇਕ ਚੰਦ ਪਿੰਡ ਬਾਰੇ ਕੇ ਮੋਟਰਸਾਈਕਲ ਸਮੇਤ ਭੱਜਣ ਵਿਚ ਕਾਮਯਾਬ ਹੋ ਗਏ।

ਜਿਨ੍ਹਾਂ ਨੇ ਮੁੱਢਲੀ ਪੁੱਛਗਿੱਛ ਦੌਰਾਨ ਦੱਸਿਆ ਕਿ ਉਹ ਇਕ ਵਾਰ ਪਹਿਲਾਂ ਵੀ ਅਸਲਾ ਐਮੂਨੇਸ਼ਨ ਲੈ ਕੇ ਆਏ ਸਨ ਅਤੇ ਉਨ੍ਹਾਂ ਨੇ ਗੰਦੇ ਨਾਲੇ ਰਾਹੀਂ ਰੱਸੇ ਦੀ ਸਹਾਇਤਾ ਨਾਲ ਇਸ ਤੋਂ ਪਹਿਲਾਂ ਤਾਰੋਂ ਪਾਰ ਪਾਕਿਸਤਾਨ ਵੱਲੋਂ 3/4 ਵਾਰ ਹੈਰੋਇਨ ਦੀ ਖੇਪ ਮੰਗਵਾਈ ਹੈ ਅਤੇ ਹੁਣ ਜੋ 24-25 ਦਰਮਿਆਨੀ ਰਾਤ ਨੂੰ 6 ਕਿਲੋ ਖੇਪ ਹੈਰੋਇਨ ਪਾਕਿਸਤਾਨ ਤਰਫੋਂ ਮੰਗਵਾਈ ਹੈ, ਜੋ ਭੱਜਣ ਵਾਲੇ ਵਿਅਕਤੀ ਟੇਕ ਚੰਦ ਅਤੇ ਬਲਵਿੰਦਰ ਸਿੰਘ ਉਰਫ ਵਿੰਦੀ ਪਾਸ ਕਿੱਟ ਬੈਗ ਵਿਚ ਸੀ। ਗਿ੍ਫਤਾਰ ਵਿਅਕਤੀਆਂ ਦੀ ਨਿਸ਼ਾਨਦੇਹੀ ’ਤੇ ਦੋਸ਼ੀ ਟੇਕ ਚੰਦ ਦੇ ਘਰ ਵਿਚੋਂ 3 ਚੋਰੀ ਦੇ ਮੋਟਰਸਾਈਕਲ ਬਰਾਮਦ ਕੀਤੇ। ਦੋਸ਼ੀਅਨ ਨੂੰ ਮਾਣਯੋਗ ਅਦਾਲਤ ਵਿਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਜਾਵੇਗਾ, ਜਿਨ੍ਹਾਂ ਦੀ ਪੁੱਛਗਿੱਛ ਦੌਰਾਨ ਹੋਰ ਵੀ ਅਹਿਮ ਸੁੁਰਾਗ ਲੱਗਣ ਦੀ ਸੰਭਾਵਨਾ ਹੈ।

Posted By: Jagjit Singh