ਗਿੱਲ, ਵਾਹਕਾ ਮੋੜ : ਪੰਜਾਬ ਦੇ ਸਰਹੱਦੀ ਜ਼ਿਲ੍ਹੇ ਫਿਰੋਜ਼ਪੁਰ ਦੇ ਮਾਰਚ 2019 'ਚ ਬੋਰਡ ਦੀਆਂ ਜਮਾਤਾਂ ਦੇ ਸੌ ਫੀਸਦੀ ਨਤੀਜੇ ਦੇਣ ਵਾਲੇ ਅਤੇ ਸਮਾਰਟ ਸਕੂਲ ਬਣਾਉਣ ਲਈ ਤਨਦੇਹੀ ਨਾਲ ਕੰਮ ਕਰਨ ਵਾਲੇ 1500 ਅਧਿਆਪਕਾਂ ਨੂੰ ਪ੍ਰਸ਼ੰਸਾ ਪੱਤਰ ਦੇਣ ਲਈ ਸਨਮਾਨ ਸਮਾਗਮ ਕਰਵਾਇਆ ਗਿਆ। ਜਿਸ 'ਚ ਕਿ੍ਸ਼ਨ ਕੁਮਾਰ ਸਕੱਤਰ ਸਕੂਲ ਸਿੱਖਿਆ ਪੰਜਾਬ ਨੇ ਮੁੱਖ ਮਹਿਮਾਨ ਵੱਜੋਂ ਸ਼ਿਰਕਤ ਕੀਤੀ। ਉਨ੍ਹਾਂ ਸਨਮਾਨਿਤ ਕੀਤੇ ਜਾ ਰਹੇ ਅਧਿਆਪਕਾਂ ਅਤੇ ਸਕੂਲ ਮੁਖੀਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਸਰਕਾਰ ਵੱਲੋਂ ਸੂਬੇ ਦੇ ਸਰਹੱਦੀ ਜ਼ਿਲਿ੍ਹਆਂ 'ਚ ਨਵੇਂ ਨਿਯਮਾਂ ਅਨੁਸਾਰ ਰੈਗੂਲਰ ਭਰਤੀ ਕਰਨ ਉਪਰੰਤ ਸਿੱਖਿਆ ਦੇ ਮਿਆਰ ਵਿਚ ਬਹੁਪੱਖੀ ਸੁਧਾਰ ਹੋਏ ਹਨ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਸੌ ਫੀਸਦੀ ਨਤੀਜੇ ਦੇਣ ਵਾਲੇ ਅਧਿਆਪਕਾਂ ਨੂੰ ਪ੍ਰਸ਼ੰਸਾ ਪੱਤਰ ਦੇਣ ਦਾ ਮਹੱਤਵਪੂਰਨ ਫੈਸਲਾ ਲਿਆ ਗਿਆ ਹੈ। ਉਨ੍ਹਾਂ ਕਿਹਾ ਕਿ ਸਰਹੱਦੀ ਇਲਾਕਿਆਂ ਦੇ ਦੂਰ ਦੁਰਾਡੇ ਖੇਤਰਾਂ ਦੇ ਸਕੂਲਾਂ 'ਚ ਹੁਣ ਤੋਂ ਹੀ ਸਵੇਰ ਦੇ ਸਮੇਂ ਅਧਿਆਪਕਾਂ ਨੇ ਵਾਧੂ ਜਮਾਤਾਂ ਲਗਾਉਣੀਆਂ ਸ਼ੁਰੂ ਕਰ ਦਿੱਤੀਆਂ ਹਨ। ਸਕੱਤਰ ਸਕੂਲ ਸਿੱਖਿਆ ਪੰਜਾਬ ਕਿ੍ਸ਼ਨ ਕੁਮਾਰ ਨੇ ਅਧਿਆਪਕਾਂ ਨੂੰ ਉਤਸ਼ਾਹਿਤ ਕਰਦਿਆਂ ਕਿਹਾ ਕਿ ਸਰਕਾਰੀ ਸਕੂਲਾਂ ਨੂੰ ਸਮਾਰਟ ਸਕੂਲ ਬਣਾਉਣ ਲਈ ਅਧਿਆਪਕਾਂ ਦਾ ਪਹਿਲਾ ਕੰਮ ਗੁਣਾਤਮਕ ਸਿੱਖਿਆ ਪੈਦਾ ਕਰਨਾ ਹੁੰਦਾ ਹੈ। ਇਸ ਮੌਕੇ ਉਨ੍ਹਾਂ ਅੱਜ ਦੇ ਸ਼ਬਦ ਜੋ ਕਿ ਪੰਜਾਬੀ ਅਤੇ ਅੰਗਰੇਜ਼ੀ ਭਾਸ਼ਾਵਾਂ ਵਿੱਚ ਭੇਜਿਆ ਜਾ ਰਿਹਾ ਹੈ ਦੀ ਮਹੱਤਤਾ, ਫਿਟ ਗੁਰੂ ਮੁਹਿੰਮ, ਈ-ਕੰਟੈਂਟ, ਖੇਡ ਨੀਤੀ ਅਤੇ ਵਿਭਾਗ ਦੇ ਵੱਲੋਂ ਵਿਦਿਆਰਥੀਆਂ ਦੇ ਗੁਣਾਤਮਕ ਪੱਧਰ ਵਿੱਚ ਸੁਧਾਰ ਲਈ ਕੀਤੇ ਜਾ ਰਹੇ ਉਪਰਾਲਿਆਂ ਬਾਰੇ ਅਧਿਆਪਕਾਂ ਨਾਲ ਵਿਚਾਰ ਸਾਂਝੇ ਕੀਤੇ। ਇਸ ਮੌਕੇ ਡਾ. ਜਰਨੈਲ ਸਿੰਘ ਕਾਲੇ ਕੇ ਸਹਾਇਕ ਡਾਇਰੈਕਟਰ ਟ੍ਰੇਨਿੰਗਾਂ, ਜ਼ਿਲ੍ਹਾ ਸਿੱਖਿਆ ਅਫ਼ਸਰ (ਐ.ਸਿ.) ਹਰਿੰਦਰ ਸਿੰਘ, ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ (ਐ. ਸਿ.) ਸੁਖਵਿੰਦਰ ਸਿੰਘ, ਅਮਰਜੀਤ ਸਿੰਘ ਏਐੱਸਪੀਡੀ, ਬਲਵਿੰਦਰ ਸਿੰਘ ਏਐੱਸਪੀਡੀ ਸਕੂਲ ਸਿੱਖਿਆ ਸੁਧਾਰ, ਸੰਜੀਵ ਭੂਸ਼ਣ, ਦੀਦਾਰ ਸਿੰਘ ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਫ਼ਤਹਿਗੜ੍ਹ ਸਾਹਿਬ, ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਕੋਮਲ ਅਰੋੜਾ, ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਜਗਜੀਤ ਸਿੰਘ, ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਸਿੱਖਿਆ ਰੁਪਿੰਦਰ ਕੌਰ, ਜ਼ਿਲ੍ਹਾ ਕੁਆਰਡੀਨੇਟਰ ਪੜ੍ਹੋ ਪੰਜਾਬ ਪੜ੍ਹਾਓ ਪੰਜਾਬ ਮਹਿੰਦਰ ਸਿੰਘ ਸ਼ੈਲੀ, ਰਾਜਿੰਦਰ ਸਿੰਘ ਚਾਨੀ ਬੁਲਾਰਾ ਸਿੱਖਿਆ ਵਿਭਾਗ, ਮੇਜਰ ਸਿੰਘ, ਸਰਬਜੀਤ ਸਿੰਘ ਭਾਵੜਾ, ਸਤੀਸ਼ ਕੁਮਾਰ ਵਿਦਰੋਹੀ ਬਲਬੇੜਾ, ਪਵਨ ਕੁਮਾਰ ਜਾਫਰਪੁਰ ਪਟਿਆਲਾ, ਪ੍ਰਵੇਸ਼ ਕੁਮਾਰ, ਰਾਜੀਵ ਸੂਦ ਬਲਬੇੜਾ, ਪ੍ਰਵੀਨ ਕੁਮਾਰ, ਸਿਮਰਨਪਾਲ ਸਿੰਘ ਜੇਈ, ਬਲਦੇਵ ਕੁਮਾਰ ਈ-ਕੰਟੈਂਟ ਮਾਹਰ, ਸਹਾਇਕ ਕੋਆਰਡੀਨੇਟਰ ਪੜ੍ਹੋ ਪੰਜਾਬ ਪੜ੍ਹਾਓ ਪੰਜਾਬ ਸੁਭਾਸ਼ ਚੰਦਰ, ਡੀਐੱਸਐੱਮਐੱਸ ਰਾਕੇਸ਼ ਸ਼ਰਮਾ, ਸਿੱਖਿਆ ਸੁਧਾਰ ਟੀਮ ਇੰਚਾਰਜ ਕੋਮਲ ਅਰੋੜਾ, ਡਾ. ਸਤਿੰਦਰ ਸਿੰਘ ਪਿੈੰਸੀਪਲ, ਰਵੀਇੰਦਰ ਸਿੰਘ, ਰਣਜੀਤ ਸਿੰਘ ਖਾਲਸਾ, ਦੀਪਕ ਸ਼ਰਮਾ, ਰਤਨਦੀਪ ਸਿੰਘ, ਆਦਰਸ਼ਪਾਲ ਸਿੰਘ, ਡੀਐੱਮ ਸਾਇੰਸ ਉਮੇਸ਼ ਕੁਮਾਰ, ਡੀਐੱਮ ਮੈਥ ਰਵੀ ਕੁਮਾਰ ਗੁਪਤਾ, ਡੀਐੱਮ ਅੰਗਰੇਜ਼ੀ ਗੁਰਵਿੰਦਰ ਸਿੰਘ, ਸਮੂਹ ਬੀਐੱਮ ਸਾਇੰਸ ਹਰਜਿੰਦਰ ਸਿੰਘ ਸੁਮਿੱਤ ਗਲਹੋਤਰਾ, ਡਾ. ਜਗਦੀਪ ਸਿੰਘ, ਅਮਿਤ ਕੁਮਾਰ ਆਨੰਦ, ਕਮਲ ਵਧਵਾ, ਬਲਵਿੰਦਰ ਸਿੰਘ, ਗੁਰਮੀਤ ਸਿੰਘ, ਗੁਰਪ੍ਰਰੀਤ ਸਿੰਘ ਭੁੱਲਰ, ਕੁਲਵਿੰਦਰ ਸਿੰਘ ਸਮੂਹ ਬੀਐੱਮ ਮੈਥ ਦਿਨੇਸ਼ ਚੌਹਾਨ, ਰਾਜੀਵ ਸ਼ਰਮਾ, ਚਰਨ ਸਿੰਘ, ਪ੍ਰਵੀਨ ਕੁਮਾਰ, ਗੌਰਵ ਮੁੰਜ਼ਾਲ, ਸੁਮਿਤ ਮਲਿਕ, ਗੁਰਦੇਵ ਸਿੰਘ, ਰਾਜੀਵ ਜਿੰਦਲ, ਸਤੀਸ਼ ਕੁਮਾਰ, ਸਰਬਜੀਤ ਸਿੰਘ, ਵਿਸ਼ਾਲ ਗਾਂਧੀ ਤੇ ਅਧਿਆਪਕ ਮੌਜੂਦ ਰਹੇ।