ਪੱਤਰ ਪੇ੍ਰਰਕ, ਮਖੂ : ਫਰਜ਼ੀ ਕਰਵਾ ਕੇ ਕਰੀਬ ਇਕ ਲੱਖ ਦੀ ਠੱਗੀ ਮਾਰਨ ਦੇ ਦੋਸ਼ ਵਿਚ ਥਾਣਾ ਮੱਖੂ ਦੀ ਪੁਲਿਸ ਨੇ 3 ਬਾਏ ਨੇਮ ਲੋਕਾਂ ਸਮੇਤ 5 ਹੋਰ ਨਾਮਜ਼ਦ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਪੁਲਿਸ ਨੂੰ ਦਿੱਤੇ ਬਿਆਨਾਂ ਵਿਚ ਕੁਲਵੰਤ ਸਿੰਘ ਵਾਸੀ ਪਿੰਡ ਸਹਿਣਾ ਜ਼ਿਲ੍ਹਾ ਬਰਨਾਲਾ ਨੇ ਦੱਸਿਆ ਕਿ ਮਿਤੀ 7 ਸਤੰਬਰ 2021 ਨੂੰ ਦੋਸ਼ੀਅਨ ਜਸਪ੍ਰਰੀਤ ਸਿੰਘ, ਰਣਜੀਤ ਕੌਰ ਵਾਸੀਅਨ ਬਸਤੀ ਵਸਾਵਾ ਸਿੰਘ ਦਾਖਲੀ ਤਲਵੰਡੀ ਨਿਪਾਲਾਂ, ਗੁਰਵੇਲ ਸਿੰਘ ਵਾਸੀ ਬੂਹ ਹਵੇਲੀਆਂ ਜ਼ਿਲ੍ਹਾ ਤਰਨਤਾਰਨ ਤਾਰਨ ਅਤੇ 5 ਹੋਰ ਨਾਮਜ਼ਦ ਵਿਅਕਤੀਆਂ ਵੱਲੋਂ ਉਸ ਨੂੰ ਜਸਪ੍ਰਰੀਤ ਕੌਰ ਵਿਆਹ ਲਈ ਦਿਖਾਈ ਗਈ ਤੇ ਮਿਤੀ 8 ਸਤੰਬਰ 2021 ਨੂੰ ਦੋਹਾਂ ਧਿਰਾਂ ਵੱਲੋਂ ਗੁਰਦੁਆਰਾ ਬਾਬਾ ਜੱਸਾ ਸਿੰਘ ਬਸਤੀ ਬੂਟੇ ਵਾਲੀ ਥਾਣਾ ਸਦਰ ਜ਼ੀਰਾ ਵਿਖੇ ਆਨੰਦ ਕਾਰਜ ਕਹੋਏ ਤੇ ਫਿਰ ਉਸ ਦੀ ਧਿਰ ਤੇ ਲੜਕੀ ਪਰਿਵਾਰ ਵੱਲੋਂ ਕੁਝ ਰਿਸ਼ਤੇਦਾਰ ਉਸ ਨੂੰ ਪਿੰਡ ਸਹਿਣਾ ਜ਼ਿਲ੍ਹਾ ਬਰਨਾਲਾ ਵਿਖੇ ਚਲੇ ਗਏ ਤੇ ਅਗਲੇ ਦਿਨ ਉਸ ਨੂੰ ਪਤਾ ਲੱਗਾ ਕਿ ਦੋਸ਼ੀਅਨ ਨੇ ਸਾਜ਼ਿਸ਼ ਰਚ ਕੇ ਉਸ ਦਾ ਜਸਪ੍ਰਰੀਤ ਕੌਰ ਨਾਲ ਫਰਜ਼ੀ ਵਿਆਹ ਕਰਕੇ ਕਰੀਬ 1 ਲੱਖ ਰੁਪਏ ਦੀ ਠੱਗੀ ਮਾਰੀ ਹੈ। ਇੰਸਪੈਕਟਰ ਪ੍ਰਭਜੀਤ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਸ਼ਿਕਾਇਤਕਰਤਾ ਦੇ ਬਿਆਨਾਂ 'ਤੇ ਉਕਤ ਦੋਸ਼ੀਅਨ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ।