ਫਿਰੋਜ਼ਪੁਰ ਤੋਂ ਫਾਜ਼ਿਲਕਾ ਜਾ ਰਹੀ ਬੱਸ ’ਤੇ ਮੋਟਰਸਾਈਕਲ ਸਵਾਰ ਬਦਮਾਸ਼ਾਂ ਵੱਲੋਂ ਫਾਇਰਿੰਗ
ਲਗਾਤਾਰ ਵਿਗੜ ਰਹੇ ‘ਲਾਅ ਐਂਡ ਆਰਡਰ’ ਦੀ ਸ਼ਾਹਦੀ ਭਰਦੀ ਇਕ ਵਾਰਦਾਤ ਮੰਗਲਵਾਰ ਨੂੰ ਫਿਰੋਜ਼ਪੁਰ ਫਾਜ਼ਿਲਕਾ ਮਾਰਗ ’ਤੇ ਉਸ ਵੇਲੇ ਵਾਪਰੀ ਜਦੋਂ ਮੋਟਰਸਾਈਕਲ ਸਵਾਰ ਤਿੰਨ ਬਦਮਾਸ਼ਾਂ ਨੇ ਪੰਜਾਬ ਰੋਡਵੇਜ ਦੀ ਫਿਰੋਜ਼ਪੁਰ ਤੋਂ ਫਾਜ਼ਿਲਕਾ ਜਾ ਰਹੀ ਬੱਸ ’ਤੇ ਫਾਇਰਿੰਗ ਕਰ ਦਿੱਤੀ। ਵਾਰਦਾਤ ਫਿਰੋਜ਼ਪੁਰ ਤੋਂ ਮਹਿਜ਼ 12 ਕਿਲੋਮੀਟਰ ਦੂਰ ਪਿੰਡ ਪੀਰ ਖਾਂ ਸ਼ੇਖ ਦੀ ਪੁਲੀ ਕੋਲ ਵਾਪਰੀ
Publish Date: Tue, 02 Dec 2025 08:15 PM (IST)
Updated Date: Tue, 02 Dec 2025 08:17 PM (IST)

ਪਰਮਿੰਦਰ ਸਿੰਘ ਥਿੰਦ,ਪੰਜਾਬੀ ਜਾਗਰਣ,ਫਿਰੋਜ਼ਪੁਰ; ਲਗਾਤਾਰ ਵਿਗੜ ਰਹੇ ‘ਲਾਅ ਐਂਡ ਆਰਡਰ’ ਦੀ ਸ਼ਾਹਦੀ ਭਰਦੀ ਇਕ ਵਾਰਦਾਤ ਮੰਗਲਵਾਰ ਨੂੰ ਫਿਰੋਜ਼ਪੁਰ ਫਾਜ਼ਿਲਕਾ ਮਾਰਗ ’ਤੇ ਉਸ ਵੇਲੇ ਵਾਪਰੀ ਜਦੋਂ ਮੋਟਰਸਾਈਕਲ ਸਵਾਰ ਤਿੰਨ ਬਦਮਾਸ਼ਾਂ ਨੇ ਪੰਜਾਬ ਰੋਡਵੇਜ ਦੀ ਫਿਰੋਜ਼ਪੁਰ ਤੋਂ ਫਾਜ਼ਿਲਕਾ ਜਾ ਰਹੀ ਬੱਸ ’ਤੇ ਫਾਇਰਿੰਗ ਕਰ ਦਿੱਤੀ। ਵਾਰਦਾਤ ਫਿਰੋਜ਼ਪੁਰ ਤੋਂ ਮਹਿਜ਼ 12 ਕਿਲੋਮੀਟਰ ਦੂਰ ਪਿੰਡ ਪੀਰ ਖਾਂ ਸ਼ੇਖ ਦੀ ਪੁਲੀ ਕੋਲ ਵਾਪਰੀ । ਵਾਰਦਾਤ ਵਿਚ ਬੱਸ ਦੇ ਕੰਡਕਟਰ ਦੇ ਜਖ਼ਮੀਂ ਹੋਣ ਦੀ ਖਬਰ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਪੰਜਾਬ ਰੋਡਵੇਜ਼ ਸਬ ਡਿਪੋ ਜ਼ੀਰ ਦੀ ਬਸ ਨੰਬਰ ਪੀਬੀ 05 ਂਏਬੀ 5835 ਫਿਰੋਜ਼ਪੁਰ ਫਾਜ਼ਿਲਕਾ ਜਾ ਰਹੀ ਸੀ। ਲਗਭਗ 30 ,35 ਸਵਾਰੀਆਂ ਵਾਲੀ ਇਸ ਨੂੰ ਮਨਪ੍ਰੀਤ ਸਿੰਘ ਡਰਾਵਈਵਰ ਚਲਾ ਰਿਹਾ ਸੀ । ਮਨਪ੍ਰੀਤ ਸਿੰਘ ਨੇ ਦੱਸਿਆ ਕਿ ਜਦੋਂ ਬੱਸ ਪਿੰਡ ਪੀਰ ਖਾਂ ਸ਼ੇਖ ਕੋੋਲ ਪੁੱਜੀ ਤਾਂ ਮੋਟਰਸਾਈਕਲ ’ਤੇ ਆਏ ਤਿੰਨ ਹਥਿਆਰਬੰਦ ਬਦਮਾਸ਼ਾਂ ਨੇ ਬੱਸ ’ਤੇ ਗੋਲੀਬਾਰੀ ਸ਼ੁਰੂ ਕਰ ਦਿੱਤੀ। ਇਸ ਗੋਲੀਬਾਰੀ ਵਿਚ ਇਕ ਗੋਲੀ ਕੰਡਕਟਰ ਦੇ ਲੱਗਣ ਦੀ ਵੀ ਖ਼ਬਰ ਹੈ। ਵਾਰਦਾਤ ਦੇ ਫੌਰਨ ਬਾਅਦ ਡਰਾਈਵਰ ਬੱਸ ਨੂੰ ਭਜਾ ਕੇ ਲੱਖੋ ਕੇ ਬਹਿਰਾਮ ਥਾਣੇ ਲੈ ਗਿਆ। ਇਸ ਤੋਂ ਬਾਅਦ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਥਾਣਾ ਲੱਖੋ ਕੇ ਬਹਿਰਾਮ ਦੀ ਪੁਲਿਸ ਬੜੀ ਬਰੀਕੀ ਦੇ ਨਾਲ ਜਾਂਚ ਪੜਤਾਲ ਕਰ ਰਹੀ ਹੈ। ਇਸ ਘਟਨਾ ਸਬੰਧੀ ਅਜੇ ਕੋਈ ਵੀ ਅਧਿਕਾਰਿਤ ਪੁਸ਼ਟੀ ਨਹੀਂ ਹੋ ਸਕੀ ਹੈ।