ਸਟਾਫ ਰਿਪੋਰਟਰ, ਫਾਜ਼ਿਲਕਾ : ਥਾਣਾ ਅਰਨੀਵਾਲਾ ਪੁਲਿਸ ਨੇ 300 ਨਸ਼ੀਲੀਆਂ ਗੋਲ਼ੀਆਂ ਸਮੇਤ ਇਕ ਅੌਰਤ ਨੂੰ ਗਿ੍ਫਤਾਰ ਕੀਤਾ ਹੈ। ਜਾਂਚ ਅਧਿਕਾਰੀ ਐਸਆਈ ਰਵਿੰਦਰ ਕੁਮਾਰ ਨੇ ਦੱਸਿਆ ਕਿ ਉਹ ਥਾਣੇ ਵਿੱਚ ਮੌਜੂਦ ਸਨ ਤਾਂ ਐਸਆਈ ਰਵੀਕਾਂਤ ਸਾਥੀ ਮੁਲਾਜ਼ਮਾਂ ਸਮੇਤ ਢਾਣੀ ਚੰਡੀਗੜ੍ਹ ਪੁੱਜੇ, ਜਿੱਥੇ ਐਸਆਈ ਰਵੀਕਾਂਤ ਅਤੇ ਮਹਿਲਾ ਕਾਂਸਟੇਬਲ ਹਰਨੀਤ ਕੌਰ ਵੱਲੋਂ ਅੌਰਤ ਿਛੰਦਰਪਾਲ ਕੌਰ ਉਰਫ਼ ਿਛੰਦੋ ਪਤਨੀ ਚਿਮਨ ਸਿੰਘ ਵਾਸੀ ਢਾਣੀ ਚੰਡੀਗੜ੍ਹ ਅਰਨੀਵਾਲਾ ਦੀ ਤਲਾਸ਼ੀ ਲਈ ਜਿਸ ਤੇ ਉਕਤ ਅੌਰਤ ਨੇ ਆਪਣੇ ਕੋਲ ਮੌਜੂਦ ਪੋਲੀਥੀਨ ਅੱਗੇ ਸੁੱਟ ਦਿੱਤਾ। ਐੱਸਆਈ ਰਵਿੰਦਰ ਕੁਮਾਰ ਨੇ ਅੌਰਤ ਵੱਲੋਂ ਸੁੱਟੇ ਗਏ ਪੋਲੀਥੀਨ ਦੀ ਤਲਾਸ਼ੀ ਲਈ ਤਾਂ ਅੌਰਤ ਕੋਲੋਂ 300 ਖੁੱਲ੍ਹੀਆਂ ਨਸ਼ੀਲੀਆਂ ਗੋਲੀਆਂ ਬਰਾਮਦ ਹੋਈਆਂ। ਪੁਲਿਸ ਨੇ ਅੌਰਤ ਖ਼ਿਲਾਫ਼ ਪਰਚਾ ਦਰਜ ਕਰ ਲਿਆ ਹੈ।