ਸਚਿਨ ਮਿੱਢਾ, ਜਲਾਲਾਬਾਦ (ਫਾਜ਼ਿਲਕਾ): ਭਾਰਤੀਯ ਕਿਸਾਨ ਯੂਨੀਅਨ ਦੇ ਪ੍ਰਧਾਨ ਨਰਿੰਦਰ ਸਿੰਘ ਨੇ ਕਾਰਜਕਾਰਨੀ ਇੰਜਨੀਅਰ ਈਸਟਰਨ ਕੈਨਾਲ ਮੰਡਲ ਫਿਰੋਜਪੁਰ ਨੂੰ ਇਕ ਪੱਤਰ ਜਾਰੀ ਕਰਦੇ ਹੋਏ ਜਲਾਲਾਬਾਦ ਬ੍ਾਂਚ ਅਤੇ ਲਾਧੂਕਾ ਰਾਜਵਾਹ ਵਿੱਚ ਦਰਿਆਈ ਪਾਣੀ ਛੱਡਣ ਬਾਰੇ ਮੰਗ ਕੀਤੀ ਹੈ। ਕਿਸਾਨ ਆਗੂ ਨੇ ਮੰਗ ਪੱਤਰ ਵਿੱਚ ਲਿਖਿਆ ਹੈ ਕਿ ਦਰਿਆਈ ਨਹਿਰ ਵਿੱਚ ਸੀਵਰਜ ਅਤੇ ਫੈਕਟਰੀਆਂ ਦਾ ਪ੍ਰਦੂਸ਼ਿਤ ਪਾਣੀ ਛੱਡਿਆ ਜਾਂਦਾ ਹੈ ਜਿਸ ਨਾਲ ਇਲਾਕਾ ਨਿਵਾਸੀਆ ਦਾ ਕਾਫੀ ਨੁਕਸਾਨ ਹੁੰਦਾ ਹੈ। ਕਿਸਾਨ ਆਗੂ ਨੇ ਲਿਖਿਆ ਕਿ ਰਾਜਵਾਹ ਵਿੱਚ ਫੈਕਟਰੀਆਂ ਤੇ ਸੀਵਰੇਜ ਦਾ ਪਾਣੀ ਮਿਲਾਏ ਜਾਣ ਕਾਰਣ ਧਰਤੀ ਦਾ ਹੇਠਲਾ ਪਾਣੀ ਪ੍ਰਦੂਸ਼ਿਤ ਹੁੰਦਾ ਜਾ ਰਿਹਾ ਹੈ ਇਸ ਸਬੰਧ ਵਿੱਚ ਮਿਤੀ 17 ਮਾਰਚ 2021 ਨੂੰ ਰਮਿੰਦਰ ਆਵਾਲਾ ਐਮਐਲਏ ਹਲਕਾ ਜਲਾਲਾਬਾਦ ਦੇ ਗ੍ਹਿ ਵਿਖੇ ਅਤੇ ਨਿਗਰਾਨ ਇੰਜੀਨੀਅਰ ਕੈਨਾਲ ਫਿਰੋਜ਼ਪੁਰ ਨਾਲ ਕਿਸਾਨ ਜਥੇਬੰਦੀ ਅਤੇ ਰਾਜਵਾਹ ਨਾਲ ਪੈਦੇ ਕਿਸਾਨਾਂ ਨਾਲ ਮੀਟਿੰਗ ਹੋਈ ਸੀ । ਜਿਸ ਵਿੱਚ ਵਿਸ਼ਵਾਸ਼ ਦਿਲਾਇਆ ਗਿਆ ਸੀ ਕਿ ਇਸ ਮਸਲੇ ਦਾ ਹੱਲ ਦੋ ਮਹੀਨਿਆਂ ਵਿੱਚ ਕੀਤਾ ਜਾਵੇਗਾ। ਪਰ ਇੰਨਾ ਸਮਾਂ ਬੀਤ ਜਾਣ ਦੇ ਬਾਵਜੂਦ ਅਜੇ ਤੱਕ ਕੋਈ ਵੀ ਕਾਰਵਾਈ ਨਹੀਂ ਹੋਈ ਹੈ। ਜਿਸ ਕਾਰਣ ਕਿਸਾਨ ਜਥੇਬੰਦੀ ਅਤੇ ਕਿਸਾਨਾਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਉਨਾਂ ਕਿਹਾ ਕਿ ਜੇਕਰ ਇਕ ਹਫਤੇ ਵਿੱਚ ਕਾਰਵਾਈ ਨਹੀਂ ਕੀਤੀ ਜਾਂਦੀ ਤਾਂ 15 ਜੂਨ ਨੂੰ ਫਾਜਿਲਕਾ- ਫਿਰੋਜਪੁਰ ਰੇਂਜ ਮਾਹਮੂਜੋਈਆ ਟੂਲ ਪਲਾਜਾ ਤੇ ਅਣਮਿੱਥੇ ਸਮੇਂ ਲਈ ਜਾਮ ਕੀਤਾ ਜਾਵੇਗਾ। ਜਿਸਦੀ ਜਿੰਮੇਵਾਰੀ ਸਬੰਧਤ ਵਿਭਾਗ ਦੀ ਹੋਵੇਗੀ। ਇਸ ਸੰਬੰਧੀ ਕਿਸਾਨ ਯੂਨੀਅਨ ਵਲੋਂ ਚਿੱਠੀਆ ਮੁੱਖ ਮੰਤਰੀ ਪੰਜਾਬ , ਸਿੰਚਾਈ ਮੰਤਰੀ ਪੰਜਾਬ, ਨਿਗਰਾਨ ਇੰਜਨੀਅਰ ਕੈਨਾਲ ਕਾਲੋਨੀ ਫਿਰੋਜਪੁੁਰ, ਡਿਪਟੀ ਕਮਿਸ਼ਨਰ ਫਾਜਿਲਕਾ, ਐਸਐਸਪੀ ਫਾਜਿਲਕਾ ਨੂੰ ਵੀ ਭੇਜੀਆ ਗਈਆ ਹਨ।