ਸੁਖਵਿੰਦਰ ਥਿੰਦ, ਫਾਜ਼ਿਲਕਾ : ਪਿਛਲੇ ਦਿਨੀਂ ਫਾਜ਼ਿਲਕਾ ਦੇ ਸਰਕਾਰੀ ਹਸਪਤਾਲ ਅੰਦਰ ਅੰਗਹੀਣ ਸਰਟੀਫਿਕੇਟ ਬਣਵਾਉਣ ਲਈ ਆਏ ਅਪੰਗ ਵਿਅਕਤੀਆਂ ਨੇ ਸਰਕਾਰੀ ਹਸਪਤਾਲ ਦੇ ਮੇਨ ਗੇਟ 'ਤੇ ਹਸਪਤਾਲ ਪ੍ਰਸ਼ਾਸਨ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ ਤੇ ਹਸਪਤਾਲ ਦਾ ਗੇਟ ਬੰਦ ਕਰ ਦਿੱਤਾ। ਪ੍ਰਦਰਸ਼ਨਕਾਰੀਆਂ ਨੇ ਕਿਹਾ ਕਿ ਹਸਪਤਾਲ ਪ੍ਰਸ਼ਾਸਨ ਵੱਲੋਂ ਹਫ਼ਤੇ 'ਚ ਇਕ ਦਿਨ ਹੀ ਅੰਗਹੀਣ ਸਰਟੀਫਿਕੇਟ ਬਣਾਏ ਜਾਂਦੇ ਹਨ ਤੇ ਉਨ੍ਹਾਂ ਨੂੰ ਕਈ ਪ੍ਰੇਸ਼ਾਨਿਆਂ ਦਾ ਸਾਮਨਾ ਕਰਨਾ ਪੈਂਦਾ ਹੈ, ਮੌਕੇ 'ਤੇ ਪਹੁੰਚੇ ਥਾਣਾ ਸਿਟੀ ਦੇ ਮੁੱਖੀ ਨਵਦੀਪ ਭੱਟੀ ਨੇ ਪ੍ਰਦਰਸ਼ਨਕਾਰੀਆਂ ਨੂੰ ਗੇਟ ਖੋਲ੍ਹਣ ਲਈ ਕਿਹਾ ਤਾਂ ਪ੍ਰਦਰਸ਼ਨਕਾਰੀਆਂ ਨੇ ਉਨ੍ਹਾਂ ਦੀ ਇਕ ਨਾ ਸੁਨੀ। ਇਸ ਸਬੰਧੀ ਸ਼ੋਸਲ ਮੀਡੀਆ 'ਤੇ ਇਕ ਵੀਡੀਓ ਵਾਇਰਲ ਹੋ ਰਹੀ ਹੈ।

ਨਵੀਂ ਦਿੱਲੀ ਤੋਂ ਕਟੜਾ ਤਕ 'ਵੰਦੇ ਭਾਰਤ' ਐਕਸਪ੍ਰੈੱਸ ਟ੍ਰੇਨ ਦਾ ਟਰਾਇਲ ਰਨ, 13 ਥਾਵਾਂ 'ਤੇ ਮਿਲੀਆਂ ਖ਼ਾਮੀਆਂ

ਜਿਸ 'ਚ ਥਾਣਾ ਮੁੱਖੀ ਨੇ ਕਿਹਾ, 'ਜੇ ਕੋਈ ਪ੍ਰਦਰਸ਼ਨਕਾਰੀ ਗੇਟ ਬੰਦ ਕਰੇਗਾ, ਤਾਂ ਉਸ ਖ਼ਿਲਾਫ਼ ਪਰਚਾ ਦਰਜ ਕੀਤਾ ਜਾਵੇਗਾ। ਜੇ ਕਿਸੇ ਨੂੰ ਕੋਈ ਪਰੇਸ਼ਾਨੀ ਹੈ ਤਾਂ ਉਹ ਮੇਰੇ ਨਾਲ ਆਕੇ ਗੱਲ ਕਰਨ।' ਅੱਗੋਂ ਇਕ ਪ੍ਰਦਰਸ਼ਨਕਾਰੀ ਨੇ ਕਿਹਾ ਕਿ ਉਹ ਪਰਚੇ ਤੋਂ ਨਹੀਂ ਡਰਦੇ ਥਾਣਾ ਮੁੱਖੀ ਭੱਟੀ ਨੇ ਡਿਉਟੀ ਅਫ਼ਸਰ ਨੂੰ ਕਿਹਾ ਕਿ ਜੋ ਵੀ ਵਿਅਕਤੀ ਮਰੀਜ਼ਾਂ ਨੂੰ ਆਉਣ-ਜਾਣ ਤੋਂ ਰੋਕੇ ਉਸ ਨੂੰ ਥਾਣੇ ਲੈ ਕੇ ਆਉ। ਇਸ ਵਾਇਰਲ ਵੀਡੀਓ ਦੀ ਇਕ ਪਾਸੇ ਤਾਂ ਪ੍ਰਸ਼ੰਸਾ ਕੀਤੀ ਜਾ ਰਹੀ ਹੈ, ਪਰ ਦੂੱਜੇ ਪਾਸੇ ਸ਼ੋਸ਼ਲ ਮੀਡੀਆਂ 'ਤੇ ਇਸ ਦੀ ਨਿਖੇਧੀ ਵੀ ਕੀਤੀ ਜਾ ਰਹੀ ਹੈ।

Posted By: Amita Verma