ਤੇਜਿੰਦਰਪਾਲ ਸਿੰਘ ਖ਼ਾਲਸਾ, ਫ਼ਾਜ਼ਿਲਕਾ : ਕੇਂਦਰ ਸਰਕਾਰ ਵੱਲੋਂ ਬਣਾਏ ਗਏ ਕਿਸਾਨ ਵਿਰੋਧੀ ਤਿੰਨ ਕਾਲੇ ਕਨੂੰਨ ਅਤੇ ਲਖੀਮਪੁਰ ਖੀਰੀ ਦੀ ਘਟਨਾ ਦੇ ਦੋਸ਼ੀਆਂ 'ਤੇ ਕਾਰਵਾਈ ਦੀ ਮੰਗ ਨੂੰ ਲੈ ਕੇ ਕਿਸਾਨਾਂ ਨੇ ਜ਼ਿਲ੍ਹਾ ਫਾਜ਼ਿਲਕਾ ਦੇ ਵੱਖ-ਵੱਖ ਰੇਲਵੇ ਟਰੇਕਾਂ 'ਤੇ ਰੋਸ ਪ੍ਰਦਰਸ਼ਨ ਕਰ ਕੇ ਧਰਨਾ ਲਗਾਇਆ। ਇਸ ਮੌਕੇ ਕਿਸਾਨ ਨੇਤਾ ਹਰੀਸ਼ ਨੱਢਾ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰਾ, ਇਕਾਈ ਕੋਠੇ ਦੇ ਪ੍ਰਧਾਨ ਰਾਜਾ ਸਿੰਘ, ਰਮੇਸ਼ ਮੱਕੜ, ਗੁਰਸੇਵਕ ਸਿੰਘ, ਕਰਨੈਲ ਸਿੰਘ, ਮੰਦਿਰ ਸਿੰਘ, ਕਾਕਾ ਸਿੰਘ, ਕਾਲਾ ਸਿੰਘ ਜ਼ਿਲ੍ਹਾ ਪ੍ਰਰੀਸ਼ਦ ਡਾਇਰੈਕਟਰ ਜਗਦੀਸ਼ ਸਿੰਘ, ਜਗਜੀਤ ਸਿੰਘ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਖੇਤੀਬਾੜੀ ਕਾਨੂੰਨ ਦੇਸ਼ ਹਿੱਤ 'ਚ ਨਹੀਂ ਹਨ। ਪਿਛਲੇ ਇਕ ਸਾਲ ਤੋਂ ਕਿਸਾਨ ਜਥੇਬੰਦੀਆਂ ਇਸ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਦਿੱਲੀ ਬਾਰਡਰ 'ਤੇ ਬੈਠੀਆਂ ਹਨ।

ਭਾਰਤੀ ਕਿਸਾਨ ਯੂਨੀਅਨ ਦੇ ਬੂਟਾ ਸਿੰਘ ਚਿਮਨੇਵਾਲਾ ਨੇ ਕਿਹਾ ਕੇਂਦਰ ਸਰਕਾਰ ਦੀਆਂ ਮਾਰੂ ਨੀਤੀਆਂ ਦੇ ਅੱਗੇ ਕਿਸਾਨ ਨਹੀਂ ਝੁਕੇਗਾ।

ਕਿਸਾਨਾਂ ਵੱਲੋਂ ਰੇਲ ਰੋਕਣ ਕਾਰਨ ਰੇਲ 'ਚ ਸਫ਼ਰ ਕਰਨ ਵਾਲੇ ਯਾਤਰੀਆਂ ਨੂੰ ਭਾਰੀ ਪੇ੍ਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ। ਇਸ ਸਬੰਧੀ ਜਦੋਂ ਰਘਬੀਰ ਸਿੰਘ ਨਾਲ ਗੱਲ ਕੀਤੀ ਉਹਨਾ ਨੇ ਕਿਹਾ ਐਫਐਮਜੀਸੀ ਕੰਪਨੀ 'ਚ ਬਤੌਰ ਸੇਲਜ਼ਮੈਨ ਹਨ ਅਤੇ ਉਹ ਰੋਜ਼ਾਨਾ ਡੀਐਮਯੂ ਗੱਡੀ ਰਾਹੀਂ ਫ਼ਾਜ਼ਿਲਕਾ ਤੋਂ ਫਿਰੋਜ਼ਪੁਰ ਤਕ ਦਾ ਸਫ਼ਰ ਤੈਅ ਕਰਦੇ ਹਨ ਜੋ ਕਿ ਕਿਸਾਨਾਂ ਵੱਲੋਂ ਧਰਨੇ ਦੌਰਾਨ ਡੀਐੱਮਯੂ ਗੱਡੀ ਨੂੰ ਿਫ਼ਰੋਜ਼ਪੁਰ ਤਕ ਨਹੀਂ ਜਾਣ ਦਿੱਤਾ ਗਿਆ ਜਿਸ ਕਰਕੇ ਉਹ ਤੇ ਉਸ ਵਰਗੇ ਕਈ ਲੋਕ ਆਪਣੀਆਂ ਨੌਕਰੀਆਂ ਅਤੇ ਸਮੇਂ ਸਿਰ ਨਹੀਂ ਪਹੁੰਚ ਸਕੇ। ਦਿੱਲੀ ਜਾਣ ਵਾਲੇ ਯਾਤਰੀ ਸਵੇਰੇ 2.30 ਵਜੇ ਵਾਲੀ ਟੇ੍ਨ 'ਚ ਬੈਠ ਤਾਂ ਗਏ ਪਰ ਟਰੇਨਾਂ ਨੂੰ ਰਸਤੇ 'ਚ ਹੀ ਰੋਕ ਲਿਆ ਗਿਆ ਜਿਸ ਕਰਕੇ ਰੇਲ ਵਿੱਚ ਸਫ਼ਰ ਕਰਨ ਵਾਲੇ ਯਾਤਰੀਆਂ ਨੂੰ ਭਾਰੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ।