ਸੁਖਵਿੰਦਰ ਥਿੰਦ ਫਾਜ਼ਿਲਕਾ: ਪਾਕਿਸਤਾਨ ਤੋਂ ਭਾਰਤ ਦੇ ਅੰਦਰ ਨਸ਼ੇ ਦੀ ਤਸਕਰੀ ਕਰਨ ਵਾਲੇ ਇਕ ਗਿਰੋਹ ਨੂੰ ਲੈ ਕੇ ਸਟੇਟ ਸਪੈਸ਼ਲ ਆਪਰੇਸ਼ਨ ਸੈੱਲ ਵੱਲੋਂ ਵੱਡਾ ਖ਼ੁਲਾਸਾ ਕੀਤਾ ਗਿਆ ਹੈ। ਥਾਣਾ ਐੱਸਐੱਸਓਐੱਸ ਪੁਲਿਸ ਵਲੋਂ ਦੋ ਨਸ਼ਾ ਤਸਕਰਾਂ ਨੂੰ ਹੈਰੋਇਨ ਅਤੇ ਲੱਖਾਂ ਰੁਪਏ ਦੀ ਡਰੱਗ ਮਨੀ ਸਣੇ ਗ੍ਰਿਫ਼ਤਾਰ ਕੀਤਾ ਗਿਆ ਹੈ।

ਜਾਣਕਾਰੀ ਦਿੰਦਿਆਂ ਏਆਈਜੀ ਅਜੈ ਮਲੂਜਾ ਨੇ ਦੱਸਿਆ ਕਿ ਐੱਸਐੱਸਓਐੱਸ ਥਾਣੇ ਦੇ ਐੱਸਐੱਚਓ ਹਰਮੀਤ ਸਿੰਘ ਨੂੰ ਸੂਚਨਾਂ ਮਿਲੀ ਸੀ ਕਿ ਕੁੱਝ ਲੋਕ ਭਾਰਤ ਪਾਕਿਸਤਾਨ ਕੌਮਾਂਤਰੀ ਸਰਹੱਦ ਤੋਂ ਵੱਡੇ ਪੱਧਰ ਤੇ ਨਸ਼ੇ ਦੀ ਤਸਕਰੀ ਕਰਦੇ ਹਨ ਅਤੇ ਇਨ੍ਹਾਂ ਕੋਲ ਵੱਡੀ ਮਾਤਰਾ ਵਿਚ ਡਰੱਗ ਮਨੀ ਹੈ। ਜਿਸ ਤੋਂ ਬਾਅਦ ਐੱਸਐੱਸਓ ਥਾਣਾ ਪੁਲਿਸ ਵਲੋਂ ਫ਼ਾਜ਼ਿਲਕਾ ਦੇ ਪਿੰਡ ਮੁਹਾਰ ਖੀਵਾ ਵਿਚ ਰੇਡ ਕੀਤੀ ਗਈ ਅਤੇ ਸੰਦੀਪ ਸਿੰਘ, ਕਿਰਪਾਲ ਸਿੰਘ ਨਾਂ ਦੇ ਦੋ ਨਸ਼ਾ ਤਸਕਰਾਂ ਨੂੰ 25 ਗ੍ਰਾਮ ਹੈਰੋਇਨ ਅਤੇ 4 ਲੱਖ ਦੀ ਡਰੱਗ ਮਨੀ ਸਣੇ ਗ੍ਰਿਫ਼ਤਾਰ ਕੀਤਾ ਗਿਆ।

ਉਨ੍ਹਾਂ ਨੇ ਦੱਸਿਆ ਕਿ ਅੱਜ ਇਨ੍ਹਾਂ ਦੀ ਨਿਸ਼ਾਨਦੇਹੀ ਤੇ 24 ਲੱਖ ਰੁਪਏ ਦੀ ਡਰੱਗ ਮਨੀ ਪੁਲਿਸ ਵਲੋਂ ਬਰਾਮਦ ਕੀਤੀ ਗਈ ਹੈ। ਉਨ੍ਹਾਂ ਨੇ ਦੱਸਿਆ ਕਿ ਇਨ੍ਹਾਂ ਦੇ ਦੋ ਹੋਰ ਸਾਥੀ ਹਨ ਜੋ ਪੁਲਿਸ ਦੀ ਗ੍ਰਿਫਤ ਤੋਂ ਬਾਹਰ ਹਨ। ਉਨ੍ਹਾਂ ਨੇ ਦੱਸਿਆ ਕਿ ਹੁਣ ਤੱਕ ਇਹ ਨਸ਼ਾ ਤਸਕਰ ਭਾਰਤ ਵਿਚ ਸਾਡੇ 46 ਕਿਲੋ ਹੈਰੋਇਨ ਦੀ ਤਸਕਰੀ ਕਰ ਚੁਕੇ ਹਨ। ਜਿਸ ਦੇ ਬਦਲੇ ਇਨ੍ਹਾਂ ਨੂੰ 28 ਲੱਖ ਰੁਪਏ ਮਿਲੇ ਸਨ।

Posted By: Jagjit Singh