ਤੇਜਿੰਦਰ ਪਾਲ ਸਿੰਘ ਖਾਲਸਾ, ਫਾਜ਼ਿਲਕਾ

ਜ਼ਿਲ੍ਹੇ ਵਿਚ ਨੌਜਵਾਨਾਂ ਨੂੰ ਸਵੈ ਰੁਜ਼ਗਾਰ ਦੇ ਮੌਕੇ ਮੁਹੱਈਆ ਕਰਨ ਲਈ ਜਲਦ 32 ਈ-ਵਾਹਨ ਸੁਵਿਧਾ ਕੇਂਦਰ ਖੋਲ੍ਹੇ ਜਾਣਗੇ। ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਰੁਜ਼ਗਾਰ ਉਤਪਤੀ ਅਤੇ ਸਿਖਲਾਈ ਅਫ਼ਸਰ ਕ੍ਰਿਸ਼ਨ ਲਾਲ ਨੇ ਕਿਹਾ ਕਿ ਇਹ ਈ-ਵਾਹਨ ਕੇਂਦਰ ਵੀ-ਕੇਅਰ ਰਿਟੇਲ ਵੈਂਚਰਸ ਪ੍ਰਰਾਈਵੇਟ ਲਿਮਟਿਡ ਵੱਲੋਂ ਖੋਲ੍ਹੇ ਜਾਣਗੇ। ਇਨਾਂ੍ਹ ਕੇਂਦਰਾਂ ਵਿਚ ਪ੍ਰਦੂਸ਼ਣ ਚੈੱਕ, ਆਟੋ ਬੀਮਾ, ਸੜਕ ਦੇ ਕਿਨਾਰੇ ਸਹਾਇਤਾ, ਫਾਸਟੈਗ, ਵਾਟਰਲੈੱਸ ਕਾਰ ਵਾਸ਼, ਡਰਾਈਵਰ ਆਨ ਕਾਲ ਆਦਿ ਸੇਵਾਵਾਂ ਮਿਲਣਗੀਆਂ। ਉਨਾਂ੍ਹ ਕਿਹਾ ਕਿ 50 50 ਨਿਵੇਸ਼ ਅਤੇ ਲਾਭ ਬਟਵਾਰਾ ਮਾਡਲ ਤਹਿਤ ਇਹ ਕੇਂਦਰ ਸਥਾਪਤ ਕੀਤੇ ਜਾਣਗੇ। ਕ੍ਰਿਸ਼ਨ ਲਾਲ ਨੇ ਦੱਸਿਆ ਕਿ ਈ-ਸੁਵਿਧਾ ਕੇਂਦਰ ਦੀ ਯੋਗਤਾ ਲਈ ਸਿਰਫ 18-35 ਸਾਲ ਜਾਂ 12ਵੀਂ ਮਕੈਨੀਕਲ ਇੰਜੀਨੀਅਰਿੰਗ ਡਿਪਲੋਮਾ ਜਾਂ ਡਿਗਰੀਧਾਰਕ ਹੀ ਅਪਲਾਈ ਕਰ ਸਕਦੇ ਹਨ ਤੇ ਉਹ ਪੰਜਾਬ ਦਾ ਵਸਨੀਕ ਹੋਣਾ ਚਾਹੀਦਾ ਹੈ। ਉਨਾਂ੍ਹ ਇੱਛੁਕ ਨੌਜਵਾਨਾਂ ਨੂੰ ਇਸ ਮੌਕੇ ਦਾ ਲਾਭ ਉਠਾਉਣ ਦੀ ਅਪੀਲ ਕੀਤੀ ਤੇ ਕਿਹਾ ਕਿ ਇੱਛੁਕ ਨੌਜਵਾਨ https://showrtner.com/rjRktvJ 'ਤੇ ਆਨਲਾਈਨ ਰਜਿਸਟਰਡ ਕਰ ਸਕਦੇ ਹਨ ਤੇ ਜ਼ਿਆਦਾ ਜਾਣਕਾਰੀ ਲਈ ਪਲੇਸਮੈਂਟ ਅਫ਼ਸਰ ਰਾਜ ਸਿੰਘ ਨਾਲ 79861-15001'ਤੇ ਦਫਤਰ ਦੇ ਹੈਲਪਲਾਈਨ ਨੰਬਰ 89060-22220 ਸੰਪਰਕ ਕੀਤਾ ਜਾ ਸਕਦਾ ਹੈ।