ਪੱਤਰ ਪ੍ਰਰੇਰਕ, ਜਲਾਲਾਬਾਦ : ਜਲਾਲਾਬਾਦ 'ਚ ਨਵੇਂ ਬਣਾਏ ਗਏ ਘੰਟਾ ਘਰ ਨੂੰ ਜਾਂਦੀ ਸੜਕ ਦੀ ਹਾਲਤ ਖ਼ਸਤਾ ਹੈ। ਜਲਾਲਾਬਾਦ ਨੂੰ ਕਾਂਗਰਸ ਦੇ ਵਿਧਾਇਕ ਰਮਿੰਦਰ ਆਵਲਾ ਦੀ ਨੁਮਾਇੰਦਗੀ ਵਿੱਚ ਖੂਬਸੂਰਤ ਘੰਟਾ ਘਰ ਤਾਂ ਮਿਲ ਗਿਆ ਪਰ ਸੜਕ ਦਾ ਨਿਰਮਾਣ ਨਾ ਹੋਣ ਕਾਰਨ ਇਸ ਦੀ ਸੁੰਦਰਤਾਨੂੰ ਗ੍ਹਿਣ ਲੱਗਦਾ ਨਜ਼ਰ ਆ ਰਿਹਾ ਹੈ। ਟੁੱਟੀ ਸੜਕ ਉੱਪਰ ਬਾਰਸ਼ ਸਮੇਂ ਖੜ੍ਹੇ ਪਾਣੀ ਨਾਲ ਆਉਣ-ਜਾਣ ਵਾਲੇ ਲੋਕਾਂ ਨੂੰ ਵੱਡੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਸ਼ਹਿਰ ਵਾਸੀਆਂ ਦੀ ਮੰਗ ਹੈ ਕਿ ਘੰਟਾ ਘਰ ਦੀ ਸੁੰਦਰਤਾ ਨੂੰ ਦਾਗ ਲਾ ਰਹੀ ਇਹ ਟੁੱਟੀ ਸੜਕ ਨੂੰ ਜਦ ਦੋ ਜਲਦੀ ਬਣਵਾ ਕੇ ਲੋਕਾਂ ਭਾਰੀ ਮੁਸ਼ਕਲ ਦੂਰ ਕੀਤੀ ਜਾਵੇ।