ਤੇਜਿੰਦਰ ਪਾਲ ਸਿੰਘ ਖਾਲਸਾ, ਫਾਜ਼ਿਲਕਾ

ਫਾਜ਼ਿਲਕਾ ਜ਼ਿਲ੍ਹੇ ਵਿਚ ਚੱਲ ਰਹੀ ਸਰਕਾਰੀ ਗਊਸ਼ਾਲਾ ਅਤੇ ਸਮਾਜਿਕ ਸੰਸਥਾਵਾਂ ਵੱਲੋਂ ਚਲਾਈਆਂ ਜਾ ਰਹੀਆਂ ਗਊਸ਼ਾਲਾਵਾਂ ਦੇ ਕੰਮਕਾਜ ਦੀ ਸਮੀਖਿਆ ਲਈ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਡਾ: ਸੇਨੂੰ ਦੁੱਗਲ ਨੇ ਬੈਠਕ ਕੀਤੀ। ਬੈਠਕ ਵਿਚ ਸਮਾਜਿਕ ਸੰਸਥਾਵਾਂ ਵੱਲੋਂ ਚਲਾਈਆਂ ਜਾ ਰਹੀਆਂ ਗਊਂਸਾਲਾਵਾਂ ਦੇ ਨੁੰਮਾਇੰਦਿਆਂ ਨੇ ਵੀ ਸ਼ਿਰਕਤ ਕੀਤੀ। ਬੈਠਕ ਦੌਰਾਨ ਡਿਪਟੀ ਕਮਿਸ਼ਨਰ ਨੇ ਪੇਂਡੂ ਵਿਕਾਸ ਵਿਭਾਗ ਨੂੰ ਹਦਾਇਤ ਕੀਤੀ ਕਿ ਪੇਂਡੂ ਖੇਤਰ ਵਿਚ ਗਊਂਸਾਲਾਵਾਂ ਵਿਚ ਮਗਨਰੇਗਾ ਤਹਿਤ ਸੈਡ ਆਦਿ ਬਣਵਾਏ ਜਾਣ। ਉਨਾਂ੍ਹ ਨੇ ਗਉਂਸਾਲਾਵਾਂ ਨੂੰ ਕਿਹਾ ਕਿ ਬੇਸਹਾਰਾ ਜਾਨਵਰਾਂ ਨੂੰ ਗਊਸਾਲਾਵਾਂ ਵਿਚ ਆਸਰਾ ਦਿੱਤਾ ਜਾਵੇ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਅਬੋਹਰ ਤੋਂ ਬੇਸਹਾਰਾ ਜਾਨਵਰ ਸਰਕਾਰੀ ਗਉਸਾਲਾ ਵਿਚ ਭੇਜੇ ਜਾਣਗੇ। ਉਨਾਂ੍ਹ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਫਾਜਿਲ਼ਕਾ ਸ਼ਹਿਰ ਤੋਂ ਬੇਸਹਾਰਾ ਜਾਨਵਰਾਂ ਨੂੰ ਗਊਸਾਲਾ ਵਿਚ ਭੇਜਿਆ ਗਿਆ ਸੀ। ਡਿਪਟੀ ਕਮਿਸ਼ਨਰ ਨੇ ਲੋਕਾਂ ਨੂੰ ਗਉਸਾਲਾਵਾਂ ਨੂੰ ਤੁੜੀ ਦਾਨ ਦੇਣ ਲਈ ਆਖਦਿਆਂ ਅਪੀਲ ਕੀਤੀ ਕਿ ਤੂੜੀ ਜਿਲ਼੍ਹੇ ਤੋਂ ਬਾਹਰ ਨਾ ਭੇਜੀ ਜਾਵੇ। ਬੈਠਕ ਵਿਚ ਡਿਪਟੀ ਡਾਇਰੈਕਟਰ ਪਸ਼ੁਪਾਲਣ ਡਾ: ਰਾਜੀਵ ਛਾਬੜਾ, ਕੈਟਲ ਪੌਂਡ ਦੇ ਕੇਅਰਟੇਕਰ ਸੋਨੂੰ ਕੁਮਾਰ ਆਦਿ ਵੀ ਹਾਜਰ ਸਨ।