ਤੇਜਿੰਦਰਪਾਲ ਸਿੰਘ ਖਾਲਸਾ,ਫਾਜ਼ਿਲਕਾ : ਬੀਐਸਐਫ ਦੀ 66ਵੀਂ ਕੋਰ ਸੀਮਾ ਸੁਰੱਖਿਆ ਬਲ ਵੱਲੋਂ ਬਾਰਡਰ ਆਊਟ ਪੋਸਟ ਮੁਹਾਰਸੋਨਾ ਵਿਖੇ ਇੱਕ ਸਿਵਲ ਐਕਸ਼ਨ ਪੋ੍ਗਰਾਮ ਦਾ ਕਰਵਾਇਆ ਗਿਆ। ਇਸ ਪੋ੍ਗਰਾਮ ਤਹਿਤ ਸਰਹੱਦੀ ਚੌਕੀ ਮੁਹਾਰਸੋਨਾ ਵਿਖੇ ਪੇਂਡੂ ਅੌਰਤਾਂ ਨੂੰ ਸਿਲਾਈ ਮਸ਼ੀਨਾਂ ਤੇ ਵਿਦਿਆਰਥਣਾਂ ਨੂੰ ਸਾਈਕਲ ਸਕੂਲਾਂ ਨੂੰ ਵਾਲੀਬਾਲ, ਵਾਲੀਬਾਲ ਨੈੱਟ ਅਤੇ ਵਾਟਰ ਟੈਂਕੀ, ਵਾਟਰ ਕੈਂਪਰ ਵਰਗੀ ਖੇਡ ਸਮੱਗਰੀ ਵੰਡੀ ਗਈ। ਇਸ ਪੋ੍ਗਰਾਮ ਦੀ ਸ਼ੁਰੂਆਤ ਵਿਚ 66ਵੀਂ ਕੋਰ ਸੀਮਾ ਸੁਰੱਖਿਆ ਬਲ ਦੇ ਕਮਾਂਡੈਂਟ ਦਿਨੇਸ਼ ਕੁਮਾਰ ਨੇ ਪਿੰਡ ਵਾਸੀਆਂ ਤੇ ਸਰਹੱਦੀ ਪਿੰਡਾਂ ਦੇ ਸਕੂਲਾਂ ਦੇ ਅਧਿਆਪਕਾਂ ਅਤੇ ਵਿਦਿਆਰਥੀਆਂ ਨੂੰ ਜੀ ਆਇਆਂ ਕਿਹਾ ਅਤੇ ਦੱਸਿਆ ਕਿ ਸਰਹੱਦੀ ਪਿੰਡਾਂ ਦੇ ਲੋਕਾਂ ਦੀ ਸੁਰੱਖਿਆ ਦੀ ਜ਼ਿੰਮੇਵਾਰੀ ਸੀਮਾ ਸੁਰੱਖਿਆ ਬਲ ਦੀ ਹੈ ਤੇ ਉਹ ਸਰਹੱਦੀ ਖੇਤਰ ਦੇ ਲੋਕਾਂ ਦੀ ਹਮੇਸ਼ਾ ਮਦਦ ਕਰਨ ਲਈ ਤਿਆਰ ਹਨ। ਉਨ੍ਹਾਂ ਸੰਬੋਧਨ ਕਰਦਿਆਂ ਕਿਹਾ ਕਿ ਸੀਮਾ ਸੁਰੱਖਿਆ ਬਲ ਹਰ ਸਾਲ ਸਰਹੱਦੀ ਪਿੰਡਾਂ ਦੇ ਲੋਕਾਂ ਦੇ ਭਲੇ ਲਈ ਭਾਰਤ ਸਰਕਾਰ ਵੱਲੋਂ ਚਲਾਏ ਜਾ ਰਹੇ ਸਿਵਲ ਐਕਸ਼ਨ ਪੋ੍ਗਰਾਮ ਤਹਿਤ ਵੱਖ-ਵੱਖ ਪੋ੍ਗਰਾਮਾਂ ਦਾ ਆਯੋਜਨ ਕਰਦਾ ਹੈ। ਇਸਦੇ ਨਾਲ ਹੀ ਇਸ ਮੌਕੇ 'ਤੇ ਸੀਮਾ ਸੁਰੱਖਿਆ ਬਲ ਦੇ ਅਧਿਕਾਰੀਆਂ ਨੇ ਵਿਦਿਆਰਥੀਆਂ ਨੂੰ ਬੀਐਸਐਫ ਦੇ ਕੰਮਕਾਜ ਬਾਰੇ ਵੀ ਦੱਸਿਆ। ਕਮਾਂਡਰ ਨੇ ਦੱਸਿਆ ਕਿ ਇਸ ਸਾਲ ਦੀ ਸ਼ੁਰੂਆਤ 'ਚ ਸਰਹੱਦੀ ਪੇਂਡੂ ਖੇਤਰ ਵਿੱਚ ਮੈਡੀਕਲ ਕੈਂਪ ਲਗਾਇਆ ਗਿਆ, ਜਿਸ ਵਿੱਚ ਸਮੂਹ ਇਲਾਕਾ ਨਿਵਾਸੀਆਂ ਨੇ ਭਾਗ ਲਿਆ ਅਤੇ ਇਸ ਕੈਂਪ ਦਾ ਲਾਭ ਉਠਾਇਆ। ਇਸੇ ਲੜੀ ਨੂੰ ਅੱਗੇ ਤੋਰਦਿਆਂ ਵਾਹਿਨੀ ਵੱਲੋਂ ਮਹਿਲਾ ਸਸ਼ਕਤੀਕਰਨ ਨੂੰ ਉਤਸ਼ਾਹਿਤ ਕਰਨ ਲਈ ਫਰਵਰੀ ਮਹੀਨੇ ਵਿੱਚ ਬੀਓਪੀ ਜੀਜੀ ਬੇਸ ਦੇ ਇਲਾਕੇ ਵਿੱਚ ਸਿਲਾਈ ਕਢਾਈ ਦੀ ਸਿਖਲਾਈ ਦਿੱਤੀ ਗਈ ਅਤੇ ਰਾਣੀ ਸਿੰਘ ਵੱਲੋਂ ਸਿਲਾਈ ਮਸ਼ੀਨ ਮੁਹੱਈਆ ਕਰਵਾਈ ਗਈ। ਬੇਟੀ ਬਚਾਓ ਬੇਟੀ ਪੜ੍ਹਾਓ ਨੂੰ ਉਤਸ਼ਾਹਿਤ ਕਰਦਿਆਂ ਰਾਣੀ ਸਿੰਘ ਵੱਲੋਂ ਹੋਣਹਾਰ ਵਿਦਿਆਰਥਣਾਂ ਨੂੰ ਸਾਈਕਲ ਦਿੱਤੇ ਗਏ ਤਾਂ ਜੋ ਉਹ ਸਕੂਲ ਜਾ ਕੇ ਆਪਣੇ ਸੁਪਨੇ ਸਾਕਾਰ ਕਰ ਸਕਣ। ਉਨਾਂ੍ਹ ਦੱਸਿਆ ਕਿ 66ਵੀਂ ਕੋਰ ਭਵਿੱਖ ਵਿੱਚ ਵੀ ਅਜਿਹੇ ਪੋ੍ਗਰਾਮ ਆਯੋਜਿਤ ਕਰਦੀ ਰਹੇਗੀ। ਇਸੇ ਲੜੀ ਤਹਿਤ 31 ਮਾਰਚ 2023 ਨੂੰ ਬੀਓਪੀਜੀਜੀ ਬੇਸ ਦੇ ਏਰੀਏ ਵਿਚ ਉਨਾਂ੍ਹ ਲੋਕਾਂ ਨੂੰ ਫੀਸ ਮੈਡੀਕਲ ਕੈਂਪ ਵਿੱਚ ਵੱਧ ਚੜ੍ਹ ਕੇ ਹਿੱਸਾ ਲੈਣ ਦੀ ਅਪੀਲ ਕੀਤੀ। ਉਨਾਂ੍ਹ ਦੱਸਿਆ ਕਿ ਵਾਹਿਨੀ ਵੱਲੋਂ ਸਰਹੱਦੀ ਚੌਕੀ ਖੇਤਰ ਵਿੱਚ ਪੈਂਦੇ ਸਰਕਾਰੀ ਹਾਈ ਸਕੂਲ ਮੁਹਾਰਸੋਨਾ, ਸਰਕਾਰੀ ਪ੍ਰਰਾਇਮਰੀ ਸਕੂਲ ਮੁਹਾਰਛੀਵਾ ਮਾਨਸਾ, ਸਰਕਾਰੀ ਹਾਈ ਸਕੂਲ ਮੋਜ਼ਮ, ਸਰਕਾਰੀ ਪ੍ਰਰਾਇਮਰੀ ਸਕੂਲ ਮੋਜ਼ਮ ਅਤੇ ਸਰਕਾਰੀ ਹਾਈ ਸਕੂਲ ਝੰਗੜ ਭੈਣੀ ਆਦਿ ਨੂੰ ਖੇਡ ਸਮੱਗਰੀ, ਪਾਣੀ ਦੀ ਟੈਂਕੀ ਅਤੇ ਪਾਣੀ ਦੀ ਸਪਲਾਈ ਦਿੱਤੀ ਜਾ ਰਹੀ ਹੈ। ਕਮਾਂਡਰ ਨੇ ਹਾਜ਼ਰ ਵਿਦਿਆਰਥੀਆਂ ਨੂੰ ਅਪੀਲ ਕੀਤੀ ਕਿ ਉਹ ਵੱਖ-ਵੱਖ ਖੇਡਾਂ ਪ੍ਰਤੀ ਰੁਚੀ ਪੈਦਾ ਕਰਨ ਕਿਉਂਕਿ ਖੇਡਾਂ ਨਾ ਸਿਰਫ਼ ਸਰੀਰਕ ਸਿਹਤ ਨੂੰ ਵਧੀਆ ਰੱਖਦੀਆਂ ਹਨ, ਸਗੋਂ ਮਨੋਰੰਜਨ ਵੀ ਪ੍ਰਦਾਨ ਕਰਦੀਆਂ ਹਨ। ਇਸ ਪੋ੍ਗਰਾਮ ਦੌਰਾਨ ਕਮਾਂਡਰ ਨੇ ਹਾਜ਼ਰ ਸਕੂਲਾਂ ਦੇ ਵਿਦਿਆਰਥੀਆਂ ਦੀ ਹੌਸਲਾ ਅਫਜ਼ਾਈ ਕੀਤੀ ਅਤੇ ਵਿਦਿਆਰਥਣਾਂ ਦੀ ਪੜ੍ਹਾਈ 'ਤੇ ਜ਼ੋਰ ਦਿੱਤਾ। ਇਸ ਦੇ ਨਾਲ ਹੀ ਉਨਾਂ੍ਹ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਦੀ ਸਲਾਹ ਦਿੰਦਿਆਂ ਸਕੂਲੀ ਬੱਚਿਆਂ ਨੂੰ ਹਦਾਇਤ ਕੀਤੀ ਤੇ ਸਥਾਨਕ ਨੌਜਵਾਨਾਂ ਨੂੰ ਬੀਐਸਐਫ ਵਿੱਚ ਭਰਤੀ ਹੋ ਕੇ ਦੇਸ਼ ਦੀ ਸੇਵਾ ਕਰਨ ਲਈ ਪੇ੍ਰਿਤ ਕੀਤਾ ਅਤੇ ਉਨਾਂ੍ਹ ਦੇ ਉੱਜਵਲ ਭਵਿੱਖ ਦੀ ਕਾਮਨਾ ਕੀਤੀ। ਉਨਾਂ੍ਹ ਹਾਜ਼ਰ ਸਰਪੰਚਾਂ ਅਤੇ ਪਿੰਡ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਸਰਹੱਦੀ ਅਪਰਾਧਾਂ ਨੂੰ ਰੋਕਣ ਲਈ ਸੀਮਾ ਸੁਰੱਖਿਆ ਬਲ ਦੀ ਮਦਦ ਅਤੇ ਸਹਿਯੋਗ ਕਰਨ ਅਤੇ ਪਿੰਡ ਵਿੱਚ ਕਿਸੇ ਵੀ ਅਣਪਛਾਤੇ ਵਿਅਕਤੀ ਦੀਆਂ ਗਤੀਵਿਧੀਆਂ ਦੀ ਸੂਚਨਾ ਨਜ਼ਦੀਕੀ ਸਰਹੱਦੀ ਚੌਕੀ ਨੂੰ ਦੇਣ। ਇਸ ਮੌਕੇ ਮਨਮੋਹਨ ਸਿੰਘ ਰੰਧਾਵਾ ਸੈਕਿੰਡ ਇਨ ਕਮਾਂਡ ਅਫਸਰ, ਪਵਨ ਕੁਮਾਰ ਡਿਪਟੀ ਕਮਾਂਡੈਂਟ, ਅਤੇ ਕੰਪਨੀ ਕਮਾਂਡਰ ਮੁਹਾਰਸੋਨਾ ਯਸ਼ੋਬੰਤ ਤਿ੍ਪਾਠੀ ਸਹਾਇਕ ਕਮਾਂਡੈਂਟ ਹਾਜ਼ਰ ਸਨ।
ਸਰਹੱਦੀ ਅਪਰਾਧ ਰੋਕਣ ਲਈ ਬੀਐੱਸਐੱਫ ਦੀ ਕਰੋ ਮਦਦ : ਕਮਾਂਡੈਂਟ ਦਿਨੇਸ਼ ਕੁਮਾਰ
Publish Date:Thu, 30 Mar 2023 06:34 PM (IST)
