ਤੇਜਿੰਦਰ ਪਾਲ ਸਿੰਘ ਖਾਲਸਾ, ਫਾਜ਼ਿਲਕਾ

ਸਥਾਨਕ ਬ੍ਹਮਾ ਕੁਮਾਰੀ ਆਸ਼ਰਮ ਵਿਖੇ ਬੱਚਿਆਂ ਦੇ ਸਮਰ ਕੈਂਪ ਦਾ ਸਮਾਪਤੀ ਸਮਾਰੋਹ ਮਨਾਇਆ ਗਿਆ। ਬੀਕੇ ਪਿ੍ਰਆ ਦੀਦੀ ਅਤੇ ਬੀਕੇ ਸ਼ਾਲਿਨੀ ਦੀਦੀ ਦੀ ਅਗਵਾਈ ਹੇਠ ਪੋ੍ਗਰਾਮ ਕਰਵਾਇਆ ਗਿਆ ਜਿਸ ਵਿੱਚ ਬੱਚਿਆਂ ਨੇ ਉਤਸ਼ਾਹ ਨਾਲ ਭਾਗ ਲਿਆ। ਸੇਵਾ ਕੇਂਦਰ ਵਿੱਚ ਐਸ.ਕੇ ਦੀਪਕ ਭਾਈ, ਬੀਕੇ ਸੋਨੂੰ ਭਾਈ, ਬੀਕੇ ਮਨੂੰ ਭਾਈ, ਅਤੇ ਬੀਕੇ ਡਿੰਪਲ ਨੇ ਸਹਿਯੋਗ ਦਿੱਤਾ। ਇਸ ਵਿੱਚ ਅੱਜ ਬੱਚਿਆਂ ਲਈ ਨੈਤਿਕ ਸਿੱਖਿਆ, ਯੋਗਾ ਅਤੇ ਡਰਾਇੰਗ ਦੇ ਮੁਕਾਬਲੇ ਕਰਵਾਏ ਗਏ। ਅੱਜ ਬੱਚਿਆਂ ਨੂੰ ਮੈਮੋਰੀ ਗੇਮ, ਭੰਗੜਾ ਅਤੇ ਮੈਡੀਟੇਸ਼ਨ ਕਰਵਾਈ ਗਈ ਜਿਸ ਵਿੱਚ ਬੱਚਿਆਂ ਨੇ ਬਹੁਤ ਉਤਸ਼ਾਹ ਦਿਖਾਇਆ। ਅੰਤ ਵਿੱਚ ਬੱਚਿਆਂ ਨੂੰ ਫਲ, ਰਿਫਰੈਸ਼ਮੈਂਟ ਅਤੇ ਇਨਾਮ ਵੰਡੇ ਗਏ। ਸਮਾਗਮ ਵਿੱਚ ਬੀਕੇ ਸੀਮਾ ਡੋਡਾ, ਬੀਕੇ ਕੋਮਲ ਸਿਡਾਨਾ, ਬੀਕੇ ਦੀਪਮਾਲਾ ਪੰਚਾਲ ਨੇ ਵੀ ਸਹਿਯੋਗ ਦਿੱਤਾ।