ਸਟਾਫ ਰਿਪੋਰਟਰ, ਫਾਜ਼ਿਲਕਾ : ਜ਼ਿਲ੍ਹਾ ਸਿੱਖਿਆ ਅਫਸਰ (ਐ. ਸਿ) ਦੌਲਤ ਰਾਮ ਤੇ ਉੱਪ ਜ਼ਿਲ੍ਹਾ ਸਿੱਖਿਆ ਅਫਸਰ (ਐ. ਸਿ) ਅੰਜੂ ਸੇਠੀ ਫਾਜ਼ਿਲਕਾ ਦੀ ਰਹਿਨੁਮਾਈ ਹੇਠ ਅਲਿਮਕੋ ਕਾਨਪੁਰ ਦੇ ਸਹਿਯੋਗ ਨਾਲ ਸਮੱਗਰ ਸਿੱਖਿਆ ਅਭਿਆਨ, ਸਿੱਖਿਆ ਵਿਭਾਗ ਵਲੋਂ ਦਿਵਿਆਂਗਜ਼ਨ ਬੱਚਿਆਂ ਦੀ ਸ਼ਨਾਖਤ ਅਤੇ ਜਾਂਚ ਲਈ ਵਿਸ਼ੇਸ਼ ਮੈਡੀਕਲ ਕੈਂਪ ਲਗਾਏ ਜਾਣੇ ਹਨ। ਜ਼ਿਲ੍ਹਾ ਸਪੈਸ਼ਲ ਐਜੂਕੇਸ਼ਨ ਟੀਚਰ ਦਰਸ਼ਨ ਵਰਮਾ ਨੇ ਦੱਸਿਆ ਕਿ ਸਰਕਾਰੀ ਪ੍ਰਰਾਇਮਰੀ ਸਕੂਲ ਬੇਸਿਕ ਬਲਾਕ ਅਬੋਹਰ-1 ਵਿਖੇ ਮਿਤੀ 1 ਫਰਵਰੀ 2023 ਦਿਨ ਬੁੱਧਵਾਰ ਨੂੰ ਸਵੇਰੇ 9 ਤੋਂ ਸਾਮ 4 ਵਜੇ ਅਤੇ ਸਰਕਾਰੀ ਪ੍ਰਰਾਇਮਰੀ ਸਕੂਲ ਜਲਾਲਾਬਾਦ ਵਿਖੇ ਮਿਤੀ 2 ਫਰਵਰੀ ਦਿਨ ਵੀਰਵਾਰ ਨੂੰ ਸਵੇਰੇ 9 ਤੋਂ ਸਾਮ 4 ਵਜੇ ਤੱਕ ਇਹ ਕੈਂਪ ਲਗਾਏ ਜਾਣੇ ਹਨ। ਇਸੇ ਤਰਾਂ੍ਹ ਹੀ ਸਰਕਾਰੀ ਪ੍ਰਰਾਇਮਰੀ ਸਕੂਲ ਲੜਕੀਆਂ, ਵਾਰਡ-50 ਫਾਜ਼ਿਲਕਾ ਵਿਖੇ ਵੀ ਮਿਤੀ 3 ਫਰਵਰੀ 2023 ਦਿਨ ਸੁੱਕਰਵਾਰ ਨੂੰ ਸਵੇਰੇ 9 ਤੋਂ ਸਾਮ 4 ਵਜੇ ਤੱਕ ਇਹ ਕੈਂਪ ਲਗਾਏ ਜਾਣਗੇ। ਉਨਾਂ੍ਹ ਦੱਸਿਆ ਕਿ ਇਨਾਂ੍ਹ ਕੈਂਪਾਂ ਵਿੱਚ ਜ਼ਿਲੇ ਦੇ ਸਰਕਾਰੀ ਅਤੇ ਏਡਿਡ ਸਕੂਲਾਂ ਵਿੱਚ ਪੜ੍ਹਦੇ ਪਹਿਲੀ ਤੋਂ ਬਾਰ੍ਹਵੀਂ ਜਮਾਤ ਦੇ ਦਿਵਯਾਂਗ ਵਿਦਿਆਰਥੀਆਂ ਦੀ ਜਾਂਚ ਕੀਤੀ ਜਾਵੇਗੀ. ਇਸ ਕੰਮ ਲਈ ਜ਼ਿਲੇ ਦੇ ਸਿਵਲ ਸਰਜਨ ਦਫਤਰ ਤੋਂ ਮਾਹਿਰ ਡਾਕਟਰਾਂ ਦੀ ਟੀਮ ਵਲੋਂ ਵੀ ਆਪਣੀਆਂ ਸੇਵਾਵਾਂ ਦਿੱਤੀਆਂ ਜਾਣਗੀਆ। ਸ਼ਨਾਖਤ ਕੀਤੇ ਗਏ ਇਨਾਂ੍ਹ ਦਿਵਿਯਾਂਗਜਨਾਂ ਨੂੰ ਟਰਾਈਸਾਈਕਲ, ਵਹੀਲਚੇਅਰ, ਕੰਨਾਂ ਦੀ ਮਸ਼ੀਨਾਂ ਬੇ੍ਲ ਕਿੱਟਾਂ ਅਤੇ ਹੋਰ ਲੋੜੀਂਦਾ ਸਾਮਾਨ ਆਦਿ ਵੱਖ-ਵੱਖ ਤਰਾਂ੍ਹ ਦੇ ਉਪਯੋਗੀ ਉਪਕਰਨ 3 ਮਹੀਨੇ ਬਾਅਦ ਸਾਮਾਨ ਵੰਡ ਕੈਂਪ ਲਗਾ ਕੇ ਮੁਹੱਈਆ ਕਰਵਾਏ ਜਾਣਗੇ।