ਪੱਤਰ ਪੇ੍ਰਰਕ, ਫਾਜ਼ਿਲਕਾ : ਸਮਾਜ ਸੇਵੀ ਸੁਮਤੀ ਜੈਨ ਦਾ ਸਨਮਾਨ ਕੀਤਾ ਫਾਜ਼ਿਲਕਾ– ਸੀਤ ਲਹਿਰ ਸ਼ੁਰੂ ਹੋਣ ਦੇ ਨਾਲ ਹੀ ਫਾਜ਼ਿਲਕਾ ਜ਼ਿਲੇ੍ਹ ਦੀ ਮੋਹਰੀ ਸਮਾਜ ਸੇਵੀ ਸੰਸਥਾ ਸੋਸ਼ਲ ਵੈਲਫੇਅਰ ਸੁਸਾਇਟੀ ਨੇ ਲੋੜਵੰਦਾਂ ਦੀਆਂ ਜ਼ਰੂਰਤਾਂ ਨੂੰ ਧਿਆਨ ਵਿਚ ਰੱਖਦੇ ਹੋਏ ਅਤੇ ਉਨਾਂ੍ਹ ਨੂੰ ਸਰਦੀ ਦੀ ਪ੍ਰਕੋਪ ਤੋਂ ਬਚਾਉਣ ਲਈ ਸ਼ਨੀਵਾਰ ਨੂੰ 25 ਰਜਾਈਆਂ ਦੀ ਵੰਡ ਕੀਤੀ। ਪਹਿਲੇ ਪੜਾਅ ਵਿੱਚ ਸੁਸਾਇਟੀ ਦੇ ਦਫ਼ਤਰ ਲਾਲਾ ਸੁਨਾਮ ਰਾਏ ਮੈਮੋਰੀਅਲ ਐਮਏ ਸੈਂਟਰ ਵਿੱਚ ਸਰਪ੍ਰਸਤ ਗਿਰਧਾਰੀ ਲਾਲ ਅਗਰਵਾਲ, ਪ੍ਰਧਾਨ ਸ਼ਸ਼ੀਕਾਂਤ, ਸੀਨੀਅਰ ਮੀਤ ਪ੍ਰਧਾਨ ਸੁਭਾਸ਼ ਕਟਾਰੀਆ, ਬਾਬੂ ਲਾਲ ਅਰੋੜਾ, ਨੀਲਮ ਸਚਦੇਵਾ, ਅੱਖਾਂ ਦਾਨ ਪੋ੍ਜੈਕਟ ਚੇਅਰਮੈਨ ਰਵੀ ਜੁਨੇਜਾ ਦੀ ਅਗਵਾਈ 'ਚ ਇਹ ਰਜਾਈਆਂ ਵੰਡੀਆਂ ਗਈਆਂ। ਰਜਾਈਆਂ ਵੰਡਣ ਲਈ ਪਹਿਲੇ ਪੜਾਅ ਵਿੱਚ ਪ੍ਰਸਿੱਧ ਸਮਾਜ ਸੇਵਿਕਾ ਸੁਮਤੀ ਜੈਨ ਨੇ ਆਪਣੇ ਸਵਰਗਵਾਸੀ ਪਤੀ ਮਹਿੰਦਰ ਜੈਨ ਦੀ ਯਾਦ ਵਿਚ ਆਪਣੇ ਪੁੱਤਰ ਵਿਸ਼ਾਲ ਜੈਨ ਅਤੇ ਨੂੰਹ ਆਕਾਂਕਸ਼ਾ ਜੈਨ ਨੇ ਆਰਥਿਕ ਸਹਾਇਤਾ ਦਿੱਤੀ। ਇਸ ਦੇ ਨਾਲ ਹੀ ਬੀਐੱਸਐੱਨਐੱਲ ਚੰਡੀਗੜ੍ਹ ਦੇ ਡਿਪਟੀ ਜਨਰਲ ਮੈਨੇਜਰ ਕੇਕੇ ਮਿੱਤਲ ਅਤੇ ਸਮਾਜ ਸੇਵੀ ਮੋਨਾ ਕਟਾਰੀਆ ਨੇ ਵੀ ਰਜਾਈਆਂ ਵੰਡਣ ਲਈ ਆਪਣਾ ਯੋਗਦਾਨ ਪਾਇਆ। ਇਸ ਮੌਕੇ ਸੋਸ਼ਲ ਵੈਲਫੇਅਰ ਸੁਸਾਇਟੀ ਦੇ ਮੈਡੀਕਲ ਪੋ੍ਜੈਕਟ ਚੇਅਰਮੈਨ ਸੁਨੀਲ ਸੇਠੀ, ਮੀਡੀਆ ਸਕੱਤਰ ਰਾਕੇਸ਼ ਗਿਲਹੋਤਰਾ, ਮੀਤ ਪ੍ਰਧਾਨ ਵਿਜੇ ਸਿੰਗਲਾ, ਪ੍ਰਵੀਨ ਬਾਲਾ, ਚਰਨਜੀਤ ਕੌਰ ਮਾਨੀ, ਡਾ. ਆਸ਼ਾ ਗੁੰਬਰ, ਅੰਜੂ ਅਨੇਜਾ, ਰੇਖਾ ਸੇਠੀ, ਸੁਨੀਤਾ ਸਿੰਗਲਾ, ਸਟੇਟ ਬੈਂਕ ਆਫ਼ ਇੰਡੀਆ ਦੇ ਸੇਵਾਮੁਕਤ ਅਧਿਕਾਰੀ ਅਤੇ ਸਮਾਜ ਸੇਵੀ ਰਵਿੰਦਰ ਰੰਗਬੁੱਲਾ, ਸਕੱਤਰ ਅਵਨੀਸ਼ ਸਚਦੇਵਾ, ਮੋਹਨ ਲਾਲ ਦਾਮੜੀ, ਜਗਦੀਸ਼ ਸਿਰੋਵਾ ਆਦਿ ਹਾਜ਼ਰ ਸਨ। ਇਸ ਮੌਕੇ ਸਮਾਜ ਸੇਵਿਕਾ ਸ੍ਰੀਮਤੀ ਸੁਮਤੀ ਜੈਨ ਨੂੰ ਸੁਸਾਇਟੀ ਦੇ ਅਹੁਦੇਦਾਰਾਂ ਵੱਲੋਂ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਸੁਸਾਇਟੀ ਦੇ ਮੀਡੀਆ ਸਕੱਤਰ ਰਾਕੇਸ਼ ਗਲਹੋਤਰਾ ਨੇ ਦੱਸਿਆ ਕਿ ਜਲਦੀ ਹੀ ਦੂਜੇ ਪੜਾਅ ਵਿੱਚ ਹੋਰ ਰਜਾਈਆਂ ਵੰਡੀਆਂ ਜਾਣਗੀਆਂ। ਸੁਸਾਇਟੀ ਦੇ ਸਰਪ੍ਰਸਤ ਗਿਰਧਾਰੀ ਲਾਲ ਅਗਰਵਾਲ ਅਤੇ ਪ੍ਰਧਾਨ ਸ਼ਸ਼ੀਕਾਂਤ ਨੇ ਦੱਸਿਆ ਕਿ ਨਿਰਸਵਾਰਥ ਸੇਵਾ ਦੇ ਉੱਚ ਆਦਰਸ਼ਾਂ ਅਨੁਸਾਰ ਸੁਸਾਇਟੀ ਵੱਲੋਂ ਲਾਭਪਾਤਰੀਆਂ ਦੇ ਵੇਰਵੇ ਅਤੇ ਤਸਵੀਰਾਂ ਨਹੀਂ ਛਾਪੀਆਂ ਜਾਂਦੀਆਂ ਤਾਂ ਜੋ ਉਨਾਂ੍ਹ ਵਿੱਚ ਕਿਸੇ ਕਿਸਮ ਦੀ ਹੀਣ ਭਾਵਨਾ ਪੈਦਾ ਨਾ ਹੋਵੇ।