ਨਰੂਲਾ/ਸੰਜੀਵ, ਮਮਦੋਟ/ਲੱਖੋ ਕੇ ਬਹਿਰਾਮ : ਅੱਜ ਸਵੇਰੇ ਕਰੀਬ ਸੱਤ ਵਜੇ ਮਮਦੋਟ ਦੇ ਪਿੰਡ ਸਾਹਨਕੇ ਦੇ ਬਾਹਰਵਾਰ ਸਥਿਤ ਢਾਣੀ ਭਲੇਰੀਆ ਵਾਲੀ ਵਿਖੇ ਖੇਤਾਂ 'ਚ ਖੜ੍ਹੀ ਕਣਕ ਨੂੰ ਅੱਗ ਲੱਗ ਗਈ, ਜਿਸ ਨੂੰ ਲੋਕਾਂ ਦੀ ਸਹਾਇਤਾ ਦੇ ਨਾਲ ਤੁਰੰਤ ਬੁਝਾ ਲਿਆ ਗਿਆ ਅਤੇ ਕਿਸੇ ਵੱਡੇ ਨੁਕਸਾਨ ਤੋਂ ਪੂਰੀ ਤਰ੍ਹਾਂ ਬਚਾਅ ਰਿਹਾ।


ਜਾਣਕਾਰੀ ਦਿੰਦੇ ਹੋਏ ਕਿਸਾਨ ਗੁਰਜੀਤ ਸਿੰਘ ਅਤੇ ਬੱਗੂ ਸਿੰਘ ਨੇ ਦੱਸਿਆ ਕਿ ਅੱਜ ਸਵੇਰੇ ਕਰੀਬ ਸੱਤ ਵਜੇ ਖੇਤਾਂ ਦੇ ਵਿੱਚ ਲੱਗੇ ਜ਼ੀਰੋ ਸਵਿੱਚ ਟਰਾਂਸਫਾਰਮਰ ਤੋਂ ਅਚਾਨਕ ਅੱਗ ਦੀ ਚੰਗਿਆੜੀ ਡਿੱਗੀ ਜਿਸ ਨਾਲ ਅੱਗ ਇੱਕਦਮ ਲੱਗ ਗਈ। ਅੱਗ ਦੀਆਂ ਲਪਟਾਂ ਨੂੰ ਲੋਕਾਂ ਨੇ ਵੇਖਿਆ ਤਾਂ ਤੁਰੰਤ ਨਾਲ ਦੇ ਪਿੰਡਾਂ ਵਿਚ ਦੇ ਗੁਰਦੁਆਰਿਆਂ ਵਿਚ ਆਵਾਜ਼ ਦੇ ਦਿੱਤੀ ਗਈ ਅਤੇ ਭਾਰੀ ਗਿਣਤੀ ਚ ਲੋਕ ਟਰੈਕਟਰ, ਬਾਲਟੀਆਂ ਤੇ ਛਾਪਿਆਂ ਦੇ ਸਮੇਤ ਮੌਕੇ 'ਤੇ ਪਹੁੰਚ ਗਏ।

ਉਨ੍ਹਾਂ ਦੇ ਫਾਇਰ ਬ੍ਰਿਗੇਡ ਦੇ ਪਹੁੰਚਣ ਤੋਂ ਪਹਿਲਾਂ ਹੀ ਲੋਕਾਂ ਦੀ ਸਹਾਇਤਾ ਦੇ ਨਾਲ ਅੱਗ ਤੇ ਕਾਬੂ ਛੇਤੀ ਹੀ ਅੱਗ ਤੇ ਕਾਬੂ ਪਾ ਲਿਆ ਗਿਆ ਪਰ ਫਿਰ ਵੀ ਇੱਕ ਏਕੜ ਦੇ ਕਰੀਬ ਕਣਕ ਦੀ ਫਸਲ ਸੜ ਗਈ।ਉਨ੍ਹਾਂ ਜ਼ਿਲ੍ਹਾ ਪ੍ਰਸ਼ਾਸਨ ਅਤੇ ਸੂਬਾ ਸਰਕਾਰ ਕੋਲੋਂ ਆਰਥਿਕ ਸਹਾਇਤਾ ਦੀ ਗੁਹਾਰ ਲਾਈ ਹੈ

Posted By: Sunil Thapa