ਤੇਜਿੰਦਰਪਾਲ ਸਿੰਘ ਖਾਲਸਾ,ਫਾਜ਼ਿਲਕਾ: ਅੱਜ ਕੱਲ੍ਹ ਬਦਲ ਰਹੇ ਮੌਸਮ ਵਿਚ ਖਾਂਸੀ, ਬੁਖਾਰ, ਸਿਰ ਦਰਦ, ਸ਼ਰੀਰ ਵਿੱਚ ਦਰਦ ਹੋਣਾ ਆਮ ਗੱਲ ਹੈ ਪਰ ਜੇ ਇਸਦੇ ਨਾਲ ਨਾਲ ਸਾਹ ਲੈਣ ਵਿਚ ਵੀ ਤਕਲੀਫ਼ ਹੋਵੇ ਤਾਂ ਸਾਨੂੰ ਸਚੇਤ ਹੋ ਜਾਣਾ ਚਾਹੀਦਾ ਹੈ ਕਿ ਇਹ ਆਮ ਇਨਫਲੂਏਂਜਾ ਨਹੀਂ ਬਲਕਿ ਵਾਇਰਸ ਨਾਲ ਹੋਣ ਵਾਲਾ ਇਨਫਲੂਏਂਜਾ ਹੈ। ਡਾ. ਸਤੀਸ਼ ਗੋਇਲ ਨੇ ਦੱਸਿਆ ਕੇ ਇਸ ਤੋਂ ਬਚਣ ਲਈ ਸਾਬਣ ਅਤੇ ਪਾਣੀ ਨਾਲ ਹੱਥ ਧੋਣੇ, ਮਾਸਕ ਪਾ ਕੇ ਰੱਖਣਾ ਅਤੇ ਭੀੜ ਵਾਲੀਆਂ ਥਾਵਾਂ ਤੇ ਨਾ ਜਾਣਾ, ਖੰਘਦੇ ਅਤੇ ਿਛੱਕਦੇ ਸਮੇਂ ਮੂੰਹ ਅਤੇ ਨੱਕ ਨੂੰ ਢੱਕ ਕੇ ਰੱਖਣਾ, ਤਰਲ ਪਦਾਰਥਾਂ ਦਾ ਸੇਵਨ ਜ਼ਿਆਦਾ ਕਰਨਾ, ਅੱਖਾਂ ਅਤੇ ਨੱਕ ਨੂੰ ਵਾਰ ਵਾਰ ਨਾ ਛੂਹਣਾ, ਬੁਖਾਰ ਅਤੇ ਸ਼ਰੀਰਕ ਦਰਦ ਲਈ ਸਿਰਫ ਪੈਰਾਸਿੱਟਾਮੋਲ ਦਾ ਪ੍ਰਯੋਗ ਕਰਦੇ ਰਹਿਣਾ ਸਾਨੂੰ ਇਸ ਬੀਮਾਰੀ ਤੋ ਬਚਾਅ ਸਕਦਾ ਹੈ। ਸਾਨੂੰ ਇਕ ਦੂਜੇ ਨੂੰ ਮਿਲਦੇ ਸਮੇਂ ਹੱਥ ਮਿਲਾਉਣ ਤੋਂ ਗੁਰੇਜ਼ ਕਰਨਾ ਚਾਹੀਦਾ ਹੈ, ਜਨਤਕ ਥਾਵਾਂ ਤੇ ਥੁੱਕਣਾ ਨਹੀਂ ਚਾਹੀਦਾ, ਇਕੱਠੇ ਬੈਠ ਕਿ ਖਾਣਾ ਨਹੀਂ ਖਾਣਾ ਚਾਹੀਦਾ ਅਤੇ ਬਿਨਾਂ ਡਾਕਟਰੀ ਸਲਾਹ ਤੋਂ ਕੋਈ ਵੀ ਐਂਟੀਬਾਯੋਟਿਕ ਜਾ ਹੋਰ ਦਵਾਈਆਂ ਅਪਣੇ ਆਪ ਨਹੀਂ ਲੈਣਾ ਚਾਹੀਦਾ। ਸਾਹ ਲੈਣ ਵਿਚ ਤਕਲੀਫ ਜਾਂ ਉਪਰੋਕਤ ਕੋਈ ਵੀ ਲੱਛਣ ਹੋਣ ਤੇ ਨੇੜੇ ਦੇ ਸਰਕਾਰੀ ਹਸਪਤਾਲ ਨਾਲ ਰਾਬਤਾ ਕਾਇਮ ਕੀਤਾ ਜਾਵੇ। ਜਿਲਾ ਮਾਸ ਮੀਡੀਆ ਅਫਸਰ ਅਨਿਲ ਧਾਮੂ ਨੇ ਕਿਹਾ ਕਿ ਅਸੀਂ ਸਾਰੇ ਜਾਗਰੂਕ ਹੋ ਕੇ ਹੀ ਇਸ ਤਰਾਂ ਦੀਆ ਅਲਾਮਤਾਂ/ ਬੀਮਾਰੀਆਂ ਤੋਂ ਬਚ ਸਕਦੇ ਹਾਂ।