ਪੰਜਾਬੀ ਜਾਗਰਣ ਕੇਂਦਰ, ਅਬੋਹਰ : ਸਥਾਨਕ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਦੀਆਂ ਵਿਦਿਆਰਥਣਾਂ ਨੇ ਲੇਖ ਲਿਖਣ ਮੁਕਾਬਲੇ ਵਿੱਚ ਬਲਾਕ ਅਤੇ ਤਹਿਸੀਲ ਪੱਧਰ ਤੇ 10 ਇਨਾਮ ਜਿੱਤ ਕੇ ਸਕੂਲ ਦਾ ਨਾਮ ਰੌਸ਼ਨ ਕੀਤਾ ਹੈ। ਇਸ ਸੰਬੰਧ ਵਿਚ ਜਾਣਕਾਰੀ ਦਿੰਦੇ ਹੋਏ ਸਕੂਲ ਦੇ ਮੀਡੀਆ ਇੰਚਾਰਜ ਅਧਿਆਪਕ ਅਮਿਤ ਬੱਤਰਾ ਨੇ ਦੱਸਿਆ ਕਿ ਸਕੂਲ ਦੀਆਂ ਵਿਦਿਆਰਥੀਆਂ ਨੇ ''ਪਲਾਸਟਿਕ ਕਚਰੇ ਦੇ ਬਿਨਾਂ ਭਵਿੱਖ'' ਵਿਸ਼ੇ ਤੇ ਪਹਿਲੇ ਬਲਾਕ ਪੱਧਰ ਤੇ ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ ਲੜਕੇ ਅਬੋਹਰ ਵਿਚ ਆਯੋਜਿਤ ਸਰਬੋਤਮ ਲੇਖ ਲਿਖਣ ਮੁਕਾਬਲੇ ਵਿੱਚ ਭਾਗ ਲੈਂਦੇ ਹੋਏ ਸ਼ਾਨਦਾਰ ਪ੍ਰਦਰਸ਼ਨ ਕੀਤਾ। ਮੁਸਕਾਨ (ਹਿੰਦੀ ਭਾਸ਼ਾ ਸੀਨੀਅਰ ਸੈਕੰਡਰੀ ਗਰੁੱਪ) ਯਸ਼ਵੀ (ਹਿੰਦੀ ਭਾਸ਼ਾ ਹਾਈ ਗਰੁੱਪ) ਅਤੇ ਰੁਪਾਲੀ (ਅੰਗਰੇਜ਼ੀ ਭਾਸ਼ਾ ਹਾਈ ਗਰੁੱਪ) ਨੇ ਪਹਿਲਾ ਪੁਰਸਕਾਰ ਪ੍ਰਰਾਪਤ ਕੀਤਾ। ਇਸੇ ਤਰਾਂ੍ਹ ਪ੍ਰਭਜੋਤ ਕੌਰ (ਪੰਜਾਬੀ ਭਾਸ਼ਾ ਸੀਨੀਅਰ ਸੈਕੰਡਰੀ ਗਰੁੱਪ) ਅਤੇ ਭਾਰਤੀ (ਹਿੰਦੀ ਭਾਸ਼ਾ ਸੀਨੀਅਰ ਸੈਕੰਡਰੀ ਗਰੁੱਪ) ਨੇ ਦੂਜਾ ਸਥਾਨ ਪ੍ਰਰਾਪਤ ਕੀਤਾ। ਇਸਦੇ ਬਾਅਦ ਸਰਕਾਰੀ ਕੰਨਿਆਂ ਸੀਨੀਅਰ ਸੈਕੰਡਰੀ ਸਕੂਲ ਅਬੋਹਰ ਵਿਖੇ ਆਯੋਜਿਤ ਤਹਿਸੀਲ ਪੱਧਰੀ ਮੁਕਾਬਲੇ ਵਿੱਚ ਵੀ ਆਪਣੇ ਸ਼ਾਨਦਾਰ ਪ੍ਰਦਰਸ਼ਨ ਨੂੰ ਬਰਕਰਾਰ ਰੱਖਦੇ ਹੋਏ ਭਾਰਤੀ, ਯਸ਼ਵੀ ਅਤੇ ਰੁਪਾਲੀ ਨੇ ਪਹਿਲਾ ਸਥਾਨ ਪ੍ਰਰਾਪਤ ਕੀਤਾ ਅਤੇ ਮੁਸਕਾਨ ਅਤੇ ਪ੍ਰਭਜੋਤ ਨੇ ਦੂਜਾ ਸਥਾਨ ਪ੍ਰਰਾਪਤ ਕਰ ਕੇ ਸਕੂਲ ਦਾ ਨਾਂ ਰੋਸ਼ਨ ਕੀਤਾ। ਇਸ ਲੇਖ ਲਿਖਣ ਦੀ ਤਿਆਰੀ ਕਰਵਾਉਣ ਲਈ ਸਕੂਲ ਦੀ ਲੈਕਚਰਾਰ ਮੈਡਮ ਅਨਾਮਿਕਾ ਬਾਂਸਲ ਅਤੇ ਅਧਿਆਪਕ ਅਮਿਤ ਬੱਤਰਾ ਨੇ ਆਪਣਾ ਭਰਪੂਰ ਯੋਗਦਾਨ ਦਿੱਤਾ। ਪਿੰ੍ਸੀਪਲ ਮੈਡਮ ਸ੍ਰੀਮਤੀ ਸੁਨੀਤਾ ਬਿਲੰਦੀ ਨੇ ਵਿਦਿਆਰਥਣਾਂ ਦੀ ਇਸ ਸਫਲਤਾ ਤੇ ਸਟਾਫ ਨੂੰ ਵਧਾਈ ਦਿੱਤੀ ਅਤੇ ਉਨਾਂ੍ਹ ਦੇ ਚੰਗੇ ਭਵਿੱਖ ਦੀ ਕਾਮਨਾ ਕੀਤੀ।