ਸਟਾਫ ਰਿਪੋਰਟਰ, ਫਾਜ਼ਿਲਕਾ : ਫਾਜ਼ਿਲਕਾ ਜ਼ਿਲ੍ਹੇ ਦੇ ਨੌਜਵਾਨ ਸੰਜੀਵ ਕੁਮਾਰ ਨੇ 5ਵੀਂ ਕੌਮੀ ਪੈਰਾ ਬੈਡਮਿੰਟਨ ਚੈਂਪੀਅਨਸ਼ਿਪ ਵਿਚ 3 ਮੈਡਲ ਜਿੱਤ ਕੇ ਪੰਜਾਬ ਅਤੇ ਆਪਣੇ ਜ਼ਿਲ੍ਹੇ ਦਾ ਨਾਂਅ ਰੌਸ਼ਨ ਕੀਤਾ ਹੈ। ਸੰਜੀਵ ਕੁਮਾਰ ਦਿਵਿਆਂਗ ਹੈ ਅਤੇ ਵ੍ਹੀਲ ਚੇਅਰ ਤੇ ਬੈਠ ਕੇ ਬੈਡਮਿੰਟਨ ਖੇਡਦਾ ਹੈ। ਉਸਦੀ ਇਸ ਪ੍ਰਰਾਪਤੀ ਲਈ ਫਾਜ਼ਿਲਕਾ ਦੇ ਡਿਪਟੀ ਕਮਿਸ਼ਨਰ ਡਾ. ਸੇਨੂ ਦੁੱਗਲ ਨੇ ਇਸ ਖਿਡਾਰੀ ਨੂੰ ਵਧਾਈ ਦਿੱਤੀ ਹੈ ਅਤੇ ਉਸਦੇ ਉਜਵਲ ਭਵਿੱਖ ਦੀ ਕਾਮਨਾ ਕੀਤੀ ਹੈ। 5ਵੀਂ ਕੌਮੀ ਪੈਰਾ ਬੈਡਮਿੰਟਨ ਚੈਂਪੀਅਨਸ਼ਿਪ 23 ਤੋਂ 26 ਮਾਰਚ 2023 ਤੱਕ ਲਖਨਊ ਵਿਖੇ ਹੋਈ ਹੈ।ਇਸ ਚੈਂਪੀਅਨਸ਼ਿਪੀ ਵਿਚ ਸੰਜੀਵ ਕੁਮਾਰ ਨੇ ਪੁਰਸ਼ਾਂ ਤੇ ਸਿੰਗਲ ਮੁਕਾਬਲੇ (ਡਲਬਯੂ ਐਚ 2 ਸ਼ੇ੍ਣੀ) ਵਿਚ ਗੋਲਡ ਮੈਡਲ ਜਿੱਤਿਆਂ ਹੈ। ਇਸ ਸ਼ੇ੍ਣੀ ਵਿਚ ਉਸਦਾ ਫਾਇਨਲ ਮੁਕਾਬਲਾ ਉੱਤਰ ਪ੍ਰਦੇਸ਼ ਦੇ ਖਿਡਾਰੀ ਨਾਲ ਹੋਇਆ ਜ਼ੋ ਕਿ ਉਸਨੇ 21¸15, 21¸18 ਦੇ ਫਰਕ ਨਾਲ ਆਪਣੇ ਨਾਂਅ ਕਰਕੇ ਗੋਲਡ ਮੈਡਲ ਫਤਿਹ ਕੀਤਾ। ਇਸੇ ਤਰਾਂ ਪੁਰਸ਼ਾ ਦੇ ਡਬਲ ਮੁਕਾਬਕਲੇ ਵਿਚ ਉਸਨੇ ਯੂਪੀ ਦੇ ਸ਼ੰਸਾਂਕ ਕੁਮਾਰ ਨਾਲ ਜ਼ੋੜੀ ਵਿਚ ਖੇੜਦਿਆਂ ਸਿਲਵਰ ਮੈਡਲ ਜਿੱਤਿਆ ਹੈ ਅਤੇ ਮਿਕਸਡ ਡਬਲ ਮੁਕਾਬਲੇ ਵਿਚ ਆਪਣੇ ਉਤਰਾਖੰਡ ਦੇ ਜ਼ੋੜੀਦਾਰ ਨੀਰਜ ਗੋਇਲ ਨਾਲ ਮਿਲ ਕੇ ਖੇੜਦਿਆਂ ਬ੍ੌਂਜ ਮੈਡਲ ਜਿੱਤਿਆ ਹੈ। ਜਿਕਰਯੋਗ ਹੈ ਕਿ ਸੰਜੀਵ ਕੁਮਾਰ ਦੇ ਹੁਣ ਤੱਕ 19 ਨੈਸ਼ਨਲ ਗੋਲਡ ਮੈਡਲ, 7 ਸਿਲਵਰ ਮੈਡਲ ਅਤੇ 5 ਬ੍ਾਂਜ ਮੈਡਲ ਜਿੱਤੇ ਹਨ। ਜਦ ਕਿ ਕੌਮਾਂਤਰੀ ਪੱਧਰ ਤੇ ਉਸਨੇ 5 ਗੋਲਡ ਮੈਡਲ, 2 ਸਿਲਵਰ ਮੈਡਲ ਅਤੇ 9 ਬ੍ਾਂਜ ਮੈਡਲ ਜਿੱਤੇ ਹਨ। ਉਨਾਂ੍ਹ ਨੂੰ ਮਾਹਾਰਾਜਾ ਰਣਜੀਤ ਸਿੰਘ ਅਵਾਰਡ 2019 ਅਤੇ ਸਟੇਟ ਅਵਾਰਡ 2009 ਪੰਜਾਬ ਸਰਕਾਰ ਵੱਲੋਂ ਮਿਲ ਚੁੱਕਾ ਹੈ।