ਤੇਜਿੰਦਰ ਸਿੰਘ ਖਾਲਸਾ, ਅਬੋਹਰ : ਸਥਾਨਕ ਰੋਟਰੀ ਕਲੱਬ ਅਬੋਹਰ ਸੈਂਟਰਲ ਵੱਲੋਂ ਅੱਜ ਅੰਤਰਰਾਸ਼ਟਰੀ ਡਾਕਟਰ ਦਿਵਸ ਉਤਸ਼ਾਹ ਨਾਲ ਮਨਾਇਆ। ਇਸ ਦੌਰਾਨ ਇੰਡੀਅਨ ਮੈਡੀਕਲ ਐਸੋਸੀਏਸ਼ਨ ਦੇ ਪ੍ਰਧਾਨ ਡਾ. ਅਤੁਲ ਗੁਪਤਾ ਮੁੱਖ ਮਹਿਮਾਨ ਦੇ ਤੌਰ ਤੇ ਸ਼ਾਮਲ ਹੋਏ। ਇਸ ਮੋਕੇ ਰੋਟਰੀ ਕਲੱਬ ਵੱਲੋਂ ਦੰਦਾਂ ਦੇ ਰੋਗਾਂ ਦੇ ਮਾਹਰ ਡਾ. ਪੀਸੀ ਚਾਵਲਾ, ਬੱਚਿਆਂ ਦੇ ਰੋਗਾਂ ਦੇ ਮਾਹਰ ਡਾ. ਸਾਹਬ ਰਾਮ, ਸਿਹਤ ਵਿਭਾਗ ਤੋਂ ਰਿਟਾਇਡ ਡਿਪਟੀ ਡਾਇਰੈਕਟਰ ਡਾ.ਰਮੇਸ਼ ਵਰਮਾ, ਰਿਟਾਇਰਡ ਡਿਪਟੀ ਡਾਇਰੈਕਟਰ ਡਾ,ਰਾਕੇਸ਼ ਅਰੋੜਾ, ਡਾ.ਵਰਿੰਦਰ ਚੌਧਰੀ, ਡਾ. ਕੈਪਟਨ ਸੁਪਿ੍ਰਆ ਚੌਧਰੀ, ਡਾ. ਨਵੀਨ ਸੇਠੀ, ਡਾ. ਕੰਚਨ ਖੁਰਾਣਾ, ਡਾ. ਅਤੁਲ ਗੁਪਤਾ, ਡਾ. ਸੁਮਿਤ ਬੈਨੀਵਾਲ ਆਦਿ ਨੂੰ ਸਨਮਾਨਿਤ ਕੀਤਾ। ਮੁੱਖ ਮਹਿਮਾਨ ਡਾ. ਗੁਪਤਾ ਨੇ ਦੱਸਿਆ ਕਿ ਡਾ. ਬੀ ਰਾਏ ਭਾਰਤ ਰਤਨ ਜੋ ਕਿ ਪੱਛਮੀ ਬੰਗਾਲ ਤੋਂ ਸਨ, ਉਨਾਂ੍ਹ ਦਾ ਜਨਮ ਅਤੇ ਮੌਤ 1 ਜੁਲਾਈ ਨੂੰ ਹੋਈ ਸੀ, ਉਨਾਂ੍ਹ ਦੀ ਯਾਦ ਵਿੱਚ ਹੀ ਅੱਜ ਦਾ ਦਿਹਾੜਾ ਮਨਾਇਆ ਜਾਂਦਾ ਹੈ। ਇਸ ਦੌਰਾਨ ਸੰਸਥਾ ਪ੍ਰਧਾਨ ਅਜੈਪਾਲ ਬਿਸ਼ਨੋਈ, ਸਕੱਤਰ ਰਾਜੀਵ ਗੋਦਾਰਾ, ਐਡਵੋਕੇਟ ਹਰਪ੍ਰਰੀਤ ਸਿੰਘ, ਐਡਵੋਕੇਟ ਰਵਿੰਦਰ ਸੇਤੀਆ, ਸਿੰਕਦਰ ਛਾਬੜਾ, ਦੀਪਕ ਸੇਤੀਆ, ਰਾਕੇਸ਼ ਪਹੂਜਾ, ਪਵਨ ਜਿੰਦਲ, ਪ੍ਰਸ਼ਾਤ ਗੋਦਾਰਾ, ਦੀਪਕ ਸੇਤੀਆ, ਮਦਨ ਲਾਲ ਸ਼ਰਮਾ ਆਦਿ ਹਾਜ਼ਰ ਸਨ।