ਪੰਜਾਬੀ ਜਾਗਰਣ ਕੇਂਦਰ, ਜਲਾਲਾਬਾਦ : ਕੱਚੇ ਅਧਿਆਪਕ ਦੀ ਇੱਕ ਮੀਟਿੰਗ ਜ਼ਿਲ੍ਹਾ ਆਗੂ ਜਸਪਾਲ ਸਿੰਘ ਟਿਵਾਣਾ ਦੀ ਅਗਵਾਈ ਵਿਚ ਜਲਾਲਾਬਾਦ ਦੇ ਸ਼ਹੀਦ ਊਧਮ ਸਿੰਘ ਪਾਰਕ ਵਿਖੇ ਮੀਟਿੰਗ ਕੀਤੀ ਗਈ। ਮੀਟਿੰਗ ਦੌਰਾਨ ਕੱਚੇ ਮੁਲਾਜ਼ਮਾਂ ਨੇ ਵੱਡੀ ਗਿਣਤੀ ਵਿਚ ਪੁੱਜ ਕੇ ਆਪਣੇ ਵਿਚਾਰ ਪੇਸ਼ ਕੀਤੇ। ਮੀਟਿੰਗ ਨੂੰ ਸੰਬੋਧਨ ਕਰਦਿਆਂ ਹੋਏ ਜ਼ਿਲ੍ਹੇ ਦੇ ਆਗੂ ਜਸਪਾਲ ਸਿੰਘ ਟਿਵਾਣਾ ਨੇ ਦੱਸਿਆ ਕਿ ਕਾਂਗਰਸ ਸਰਕਾਰ ਨੇ 2017 ਦੀਆਂ ਵਿਧਾਨ ਸਭਾ ਚੋਣਾ ਤੋਂ ਪਹਿਲਾ ਕੱਚੇ ਅਧਿਆਪਕਾਂ ਨੂੰ ਸਰਕਾਰ ਬਣਨ ਤੋਂ ਬਾਅਦ ਪਹਿਲੀ ਕੈਬਨਿਟ ਮੀਟਿੰਗ ਵਿਚ ਪੱਕੇ ਕਰਨ ਦਾ ਭਰੋਸਾ ਦਿੱਤਾ ਸੀ। ਪਰ ਅੱਜ ਕਾਂਗਰਸ ਸਰਕਾਰ ਦੇ 5 ਸਾਲ ਬੀਤਣ ਦੇ ਬਾਵਜੂਦ ਵੀ ਪੱਕਾ ਨਹੀਂ ਕਰ ਰਹੀ ਹੁਣ ਤਾਂ ਸਰਕਾਰ ਦੀ ਅਖੀਰਲੀ ਕੈਬਨਿਟ ਮੀਟਿੰਗ ਹੈ। ਉਨਾਂ੍ਹ ਕਿਹਾ ਕਿ ਜਿਸ ਦੇ ਭਾਰੀ ਰੋਸ ਵਿਚ ਕੱਚੇ ਅਧਿਆਪਕਾਂ ਵੱਲੋਂ ਇਹ ਐਕਸ਼ਨ ਉਲੀਕਿਆਂ ਗਿਆ ਹੈ ਕਿ ਪੂਰੇ ਪੰਜਾਬ ਵਿਚ 13ਹਜ਼ਾਰ ਕੱਚੇ ਅਧਿਆਪਕ ਜੋ ਕਿ ਪਿਛਲੇ 18 ਸਾਲਾਂ ਤੋ ਨਿਗੂਣਿਆਂ ਤਨਖ਼ਾਹਾਂ ਤੇ ਸਰਕਾਰੀ ਸਕੂਲਾਂ ਵਿਚ ਆਪਣੀਆਂ ਸੇਵਾਵਾਂ ਨਿਭਾ ਰਹੇ ਹਨ । ਪਰ ਪੰਜਾਬ ਸਰਕਾਰ ਅਜੇ ਵੀ ਇਨਾਂ੍ਹ ਨੂੰ ਪੱਕਾ ਕਰਨ ਲਈ ਲਾਰੇ ਲਾ ਰਹੀ ਹੈ ਜੋ ਕਿ ਕੱਚੇ ਅਧਿਆਪਕ ਕਦੇ ਵੀ ਬਰਦਾਸ਼ਤ ਨਹੀਂ ਕਰਨਗੇ। ਟਿਵਾਣਾ ਨੇ ਦੱਸਿਆ ਕਿ ਐਨ.ਟੀ.ਟੀ ਦੀਆਂ 8393ਪੋਸਟਾਂ ਜੋ ਕਿ ਸਰਕਾਰ ਨੇ ਵਿਭਾਗੀ ਤਾਂ ਕਰ ਦਿੱਤੀਆਂ ਹਨ ਪਰ ਹੁਣ ਉਸ ਦਾ ਟੈੱਸਟ ਨਾ ਲੈ ਕੇ ਜਾਣਬੁੱਝ ਕੇ ਲੇਟ ਕੀਤਾ ਜਾ ਰਿਹਾ ਹੈ। ਉਨਾਂ੍ਹ ਪੰਜਾਬ ਸਰਕਾਰ ਨੂੰ ਪੁਰਜ਼ੋਰ ਅਪੀਲ ਕੀਤੀ ਕਿ ਪੇਪਰ ਦੀ ਤਾਰੀਖ਼ ਦਾ ਐਲਾਨ ਕਰ ਕੇ ਜਲਦੀ ਤੋਂ ਜਲਦੀ 8393 ਪੋਸਟਾਂ 'ਤੇ ਭਰਤੀ ਕੀਤੀ ਜਾਵੇ ਨਹੀਂ ਤਾਂ ਕੱਚੇ ਮੁਲਾਜ਼ਮ ਆਉਣ ਵਾਲੀ 20 ਅਕਤੂਬਰ ਨੂੰ ਮੁੱਖ ਮੰਤਰੀ ਦੀ ਕੋਠੀ ਮੋਰਿੰਡੇ ਦਾ ਵੱਡੀ ਵਿਚ ਿਘਰਾਓ ਕੀਤਾ ਜਾਵੇਗਾ ਅਤੇ ਚੱਕੇ ਵੀ ਜਾਮ ਕੀਤੇ ਜਾਣਗੇ। ਇਸ ਰੈਲੀ ਵਿਚੋਂ ਕੱਚੇ ਅਧਿਆਪਕ ਪਰਿਵਾਰਾਂ ਸਮੇਤ ਕਾਫ਼ਲੇ ਬੰਨ੍ਹ ਕੇ ਜਾਣਗੇ ਅਤੇ ਇੱਕ ਇਤਿਹਾਸਿਕ ਰੈਲੀ ਕਰਨਗੇ। ਕੱਚੇ ਮੁਲਾਜ਼ਮਾਂ ਨੇ ਕਿਹਾ ਕਿ ਜੇਕਰ ਕੋਈ ਅਣ ਸੁਖਾਵੀਂ ਘਟਨਾ ਵਾਪਰਦੀ ਹੈ ਤਾਂ ਉਸ ਦੀ ਜ਼ੁੰਮੇਵਾਰ ਹੋਵੇਗੀ।