ਤੇਜਿੰਦਰਪਾਲ ਸਿੰਘ ਖਾਲਸਾ, ਫਾਜ਼ਿਲਕਾ : ਪੰਜਾਬੀ ਮਾਂ ਬੋਲੀ ਨੂੰ ਪ੍ਰਫੁੱਲਤ ਕਰਨ ਦੇ ਲਈ ਸਰਕਾਰੀ ਹਾਈ ਸਕੂਲ ਪੱਕਾ ਚਿਸ਼ਤੀ ਵਿਖੇ ਸਮੂਹ ਸਟਾਫ ਤੇ ਵਿਦਿਆਰਥੀਆਂ ਵੱਲੋਂ ਮਾਸਟਰ ਦਲਜੀਤ ਸਿੰਘ ਦੀ ਅਗਵਾਈ ਵਿੱਚ ਪੰਜਾਬੀ ਹਫ਼ਤਾ ਮਨਾਇਆ ਗਿਆ। ਇਸ ਵਿੱਚ ਕਾਪੀਆਂ ਨੂੰ ਸਜਾਉਣਾ ਭਾਸ਼ਣ ਮੁਕਾਬਲੇ, ਗਿੱਧਾ, ਭੰਗੜਾ ਕਵਿਤਾਵਾਂ ਉਚਾਰਨ ਆਦਿ ਗਤੀਵਿਧੀਆਂ ਕਰਵਾਈਆਂ ਗਈਆਂ। ਇਨਾਂ੍ਹ ਗਤੀਵਿਧੀਆਂ ਵਿਚ ਵਿਦਿਆਰਥੀਆਂ ਨੇ ਵੱਧ ਚੜ੍ਹ ਕੇ ਹਿੱਸਾ ਲਿਆ। ਇਸ ਦੌਰਾਨ ਗਤੀਵਿਧੀਆਂ ਵਿੱਚ ਹਿੱਸਾ ਲੈਣ ਵਾਲੇ ਹਰੇਕ ਵਿਦਿਆਰਥੀ ਨੂੰ ਇਨਾਮ ਦਿੱਤੇ ਗਏ ਇਸ ਪੋ੍ਗਰਾਮ ਨੂੰ ਸਫਲ ਬਣਾਉਣ ਦੇ ਲਈ ਭਾਰਤੀ ਫਾਊਂਡੇਸ਼ਨ ਨੇ ਸਹਿਯੋਗ ਕੀਤਾ। ਇਸ ਪੋ੍ਗਰਾਮ ਦੇ ਅੰਤ ਵਿੱਚ ਮੁੱਖ ਅਧਿਆਪਕ ਨੇ ਪੰਜਾਬੀ ਅਧਿਆਪਕ ਬਲਜੀਤ ਸਿੰਘ ਨੂੰ ਸਫ਼ਲ ਪੋ੍ਗਰਾਮ ਦੇ ਲਈ ਵਧਾਈ ਦਿੱਤੀ ਅਤੇ ਸਮੂਹ ਸਟਾਫ਼ ਨੂੰ ਮਿਲ ਜੁਲ ਕੇ ਸਕੂਲ ਨੂੰ ਹੋਰ ਤਰੱਕੀ ਤੇ ਲਿਜਾਣ ਦੇ ਲਈ ਕੰਮ ਕਰਨ ਦੇ ਲਈ ਪੇ੍ਰਿਤ ਕੀਤਾ ਅਤੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਅਤੇ ਮੁੱਖਅਧਿਆਪਕ ਵਿਨੋਦ ਕੁਮਾਰ ਜੀ ਨੇ ਪਿੰਡ ਵਾਸੀਆਂ ਨੂੰ ਸਕੂਲ ਵਿਚ ਇਸ ਪੋ੍ਗਰਾਮ ਵਿੱਚ ਸ਼ਾਮਲ ਹੋਣ ਦੇ ਲਈ ਧੰਨਵਾਦ ਕੀਤਾ। ਇਸ ਪੋ੍ਗਰਾਮ ਵਿੱਚ ਐੱਸਐੱਮਸੀ ਕਮੇਟੀ ਦੇ ਚੇਅਰਮੈਨ ਸਰਦਾਰ ਪ੍ਰਰੀਤਮ ਸਿੰਘ ਅਤੇ ਵਾਈਸ ਚੇਅਰਮੈਨ ਡਾ ਹਰੀਸ਼ ਚੰਦਰ ਅਤੇ ਪਿੰਡ ਦੇ ਹੋਰ ਪਿੰਡ ਵਾਸੀਆਂ ਨੇ ਅਤੇ ਵਿਦਿਆਰਥੀਆਂ ਦੇ ਮਾਪਿਆਂ ਵੱਲੋਂ ਇਸ ਪੋ੍ਗਰਾਮ ਵਿੱਚ ਨੇ ਵੀ ਵੱਡੇ ਪੱਧਰ ਤੇ ਸ਼ਮੂਲੀਅਤ ਕੀਤੀ ਅੰਤ ਵਿੱਚ ਮੁੱਖ ਅਧਿਆਪਕ ਵੱਲੋਂ ਜਲਦੀ ਹੀ ਸਾਲਾਨਾ ਸਮਾਗਮ ਕਰਵਾਉਣ ਦੇ ਲਈ ਘੋਸ਼ਣਾ ਕੀਤੀ ਗਈ।