ਤੇਜਿੰਦਰ ਸਿੰਘ ਖਾਲਸਾ, ਅਬੋਹਰ

ਅੱਜ ਹਲਕਾ ਅਬੋਹਰ ਵਿਖੇ ਦਵਿੰਦਰ ਸਿੰਘ ਘੁਬਾਇਆ ਐਕਸ ਐਮਐਲਏ ਫਾਜ਼ਿਲਕਾ ਦੀ ਯੋਗ ਅਗਵਾਈ ਹੇਠ ਕਾਂਗਰਸ ਪਾਰਟੀ ਦੇ ਸੀਨੀਅਰ ਨੇਤਾਵਾਂ ਨਾਲ ਮੁਲਾਕਾਤ ਕੀਤੀ ਗਈ। ਮਿਤੀ 14 ਅਗਸਤ ਵਾਲੇ ਦਿਨ ਰਾਜਾ ਵੜਿੰਗ ਪ੍ਰਧਾਨ ਸੂਬਾ ਕਾਂਗਰਸ ਕਮੇਟੀ ਅਤੇ ਸੁਖਜਿੰਦਰ ਸਿੰਘ ਰੰਧਾਵਾ ਸਾਬਕਾ ਉੱਪ ਮੁੱਖ ਮੰਤਰੀ ਪੰਜਾਬ ਦੇ ਅਬੋਹਰ 'ਚ ਆਉਣ ਲਈ ਵਿਉਂਤਬੰਦੀ ਬਣਾਈ ਗਈ। ਤਿਰੰਗਾ ਯਾਤਰਾ ਸਵੇਰੇ 11 ਵਜੇ ਚੂੰਗੀ ਅਜੀਮਗੜ੍ਹ ਤਂੋ ਚਾਲੂ ਕੀਤੀ ਜਾਵੇਗੀ ਇਸ ਲਈ ਇਸ ਸਮਾਰੋਹ ਦੌਰਾਨ ਵੱਧ ਤੋਂ ਵੱਧ ਹਾਜ਼ਰ ਹੋਣ ਲਈ ਬੇਨਤੀ ਕੀਤੀ ਜਾਦੀ ਹੈ।

ਇਸ ਮੌਕੇ ਰਜਿੰਦਰ ਕੌਰ ਰਾਜਪੁਰਾ, ਹਰਪ੍ਰਰੀਤ ਸਿੰਘ ਸਿੱਧੂ ਬਲਾਕ ਪ੍ਰਧਾਨ ਦੇਹਾਤੀ, ਬੱਬੂ ਨਾਗਪਾਲ, ਸੁਰਿੰਦਰ ਕੁਮਾਰ ਸਚਦੇਵਾ ਪ੍ਰਧਾਨ ਨਗਰ ਕੌਂਸਲ ਫਾਜ਼ਿਲਕਾ, ਪੇ੍ਮ ਕੁਮਾਰ ਕੁਲਰੀਆਂ ਚੇਅਰਮੈਨ ਮਾਰਕੀਟ ਕਮੇਟੀ ਫਾਜ਼ਿਲਕਾ, ਗੀਤਾ ਰਾਣੀ, ਵੇਰੋਨਿਕਾ ਨਾਗਪਾਲ, ਰਾਜਾ ਰਾਮ ਐਮ ਸੀ, ਸੇਠੀ ਸਾਹਿਬ, ਗੁਰਮਾਨ ਸਿੱਧੂ ਐਮ ਸੀ, ਸੋਨੂ ਸੰਧੂ ਜ਼ਿਲ੍ਹਾ ਪ੍ਰਰੀਸ਼ਦ ਮੈਂਬਰ, ਅਨਿਲ ਨਾਗਪਾਲ ਐਕਸ ਚੇਅਰਮੈਨ ਇੰਪਰੂਵਮੈਂਟ ਟਰੱਸਟ, ਰਾਧੇ ਸ਼ਾਮ ਐਮਸੀ, ਰਾਜ ਸਿੰਘ ਨੱਥੂ ਅਤੇ ਕਾਂਗਰਸ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਹਾਜ਼ਰ ਹੋਈ।