ਸੁਖਵਿੰਦਰ ਸਿੰਘ ਥਿੰਦ, ਫਾਜ਼ਿਲਕਾ : ਪੰਜਾਬ ਦੀਆਂ ਚਾਰ ਵਿਧਾਨ ਸਭਾ ਸੀਟਾਂ ਦੇ ਜ਼ਿਮਨੀ ਚੋਣਾਂ ਲਈ ਵੋਟਾਂ ਦੀ ਗਿਣਤੀ ਸਵੇਰੇ ਅੱਠ ਵਜੇ ਸ਼ੁਰੂ ਹੋ ਗਈ ਸੀ ਤੇ ਦੁਪਹਿਰੇ ਪੌਣੇ ਦੋ ਵਜੇ ਤਕ ਨਤੀਜਾ ਵੀ ਆ ਗਿਆ। ਜਲਾਲਾਬਾਦ ਤੋਂ ਕਾਂਗਰਸ ਦੇ ਰਮਿੰਦਰ ਸਿੰਘ 16,571 ਨਾਲ ਜਿੱਤ ਦਰਜ ਕਰ ਚੁੱਕੇ ਹਨ। ਉਨ੍ਹਾਂ ਇਸ ਸੀਟ ਤੋਂ ਸਵੇਰ ਤੋਂ ਹੀ ਲੀਡ ਬਣਾਈ ਹੋਈ ਸੀ। ਅਕਾਲੀ-ਭਾਜਪਾ ਦੇ ਸਾਂਝੇ ਉਮੀਦਵਾਰ ਡਾ. ਰਾਜ ਸਿੰਘ ਨੂੰ ਆਵਲਾ ਨੇ ਵੱਡੇ ਫ਼ਰਕ ਨਾਲ ਪਛਾੜਿਆ ਹੈ।

Live updations

-ਜਲਾਲਾਬਾਦ ਤੋਂ ਕਾਂਗਰਸ ਦੇ ਰਮਿੰਦਰ ਸਿੰਘ ਆਵਲਾ 16,571 ਵੋਟਾਂ ਨਾਲ ਜੇਤੂ।

-ਗਿਣਤੀ ਕੇਂਦਰ ਦੇ ਬਾਹਰ ਇਕੱਤਰ ਕਾਂਗਰਸੀ।

-ਸਾਬਕਾ ਮੈਂਬਰ ਪਾਰਲੀਮੈਂਟ ਸਰਦਾਰ ਸ਼ੇਰ ਸਿੰਘ ਘੁਬਾਇਆ ਦੇ ਦਫ਼ਤਰ ਜਲਾਲਾਬਾਦ ਕੋਠੀ ਵਿਖੇ ਸੁਖਬੀਰ ਸਿੰਘ ਆਵਲਾ ਜੀ ਉਨ੍ਹਾਂ ਨੂੰ ਵਧਾਈ ਦੇਣ ਆਏ। ਭਰਾ ਆਵਲਾ ਦੀ ਜਿੱਤ ਦਾ ਸਿਹਰਾ ਸ਼ੇਰ ਸਿੰਘ ਘੁਬਾਇਆ ਨੂੰ ਗਿਆ। ਘੁਬਾਇਆ ਨੂੰ ਆਵਲਾ ਜੀ ਮਿਲਦੇ ਸਾਰ ਭਾਵੁਕ ਹੁੰਦੇ ਨਜ਼ਰ ਆਏ।

-18ਵੇਂ ਗੇੜ 'ਚ ਕਾਂਗਰਸ ਦੇ ਉਮੀਦਵਾਰ ਰਮਿੰਦਰ ਆਵਲਾ 16,057 ਵੋਟਾਂ ਨਾਲ ਅੱਗੇ।

-13ਵੇਂ ਗੇੜ 'ਚ ਕਾਂਗਰਸੀ ਉਮੀਦਵਾਰ ਰਮਿੰਦਰ ਆਵਲਾ 11,261 ਵੋਟਾਂ ਨਾਲ ਅੱਗੇ।

-12ਵੇਂ ਗੇੜ 'ਚ ਕਾਂਗਰਸੀ ਉਮੀਦਵਾਰ ਰਮਿੰਦਰ ਆਵਲਾ 10,598 ਵੋਟਾਂ ਨਾਲ ਅੱਗੇ।

-11ਵੇਂ ਗੇੜ 'ਚ ਕਾਂਗਰਸੀ ਉਮੀਦਵਾਰ ਰਮਿੰਦਰ ਆਵਲਾ 10,504 ਵੋਟਾਂ ਤੋਂ ਅੱਗੇ।

-ਐੱਸਪੀ ਕੁਲਦੀਪ ਸ਼ਰਮਾ ਨੇ ਰਮਿੰਦਰ ਸਿੰਘ ਨੂੰ ਜਿੱਤ ਤੋਂ ਪਹਿਲਾਂ ਹੀ ਦਿੱਤੀ ਜਿੱਤ ਦੀ ਵਧਾਈ ਤੇ ਕਾਕਾ ਕੰਬੋਜ ਰਮਿੰਦਰ ਸਿੰਘ ਨੂੰ ਨਾਲ ਖੁਸ਼ੀ ਮਨਾਉਂਦੇ ਹੋਏ।

-11ਵੇਂ ਗੇੜ 'ਚ ਕਾਂਗਰਸੀ ਉਮੀਦਵਾਰ ਰਮਿੰਦਰ ਆਵਲਾ 10,504 ਵੋਟਾਂ ਤੋਂ ਅੱਗੇ।

-10ਵੇਂ ਗੇੜ ਤੋਂ ਬਾਅਦ ਕਾਂਗਰਸੀ ਉਮੀਦਵਾਰ ਰਮਿੰਦਰ ਆਵਲਾ ਦੀ ਤਬੀਅਤ ਵਿਗੜੀ। ਦਵਾਈ ਲੈਂਦੇ ਹੋਏ ਰਮਿੰਦਰ।

-10ਵੇਂ ਗੇੜ 'ਚ ਕਾਂਗਰਸ 10,240 ਵੋਟਾਂ ਨਾਲ ਅੱਗੇ।

-ਅਕਾਲੀ ਦਲ ਦੇ ਦਫ਼ਤਰ ਦਾ ਹੋਇਆ ਜੁੱਲੀ ਬਿਸਤਰਾ ਗੋਲ, ਪਾਟੇ ਪੋਸਟਰ ਤੇ ਬੈਨਰ, ਸੁੰਨਸਾਨ।

-8ਵੇਂ ਗੇੜ 'ਚ ਕਾਂਗਰਸ 9,058 ਵੋਟਾਂ ਨਾਲ ਅੱਗੇ

-ਸੱਤਵੇਂ ਗੇੜ 'ਚ ਕਾਂਗਰਸ ਦੀਆਂ 25 ਵੋਟਾਂ ਘਟੀਆਂ।

-6ਵੇਂ ਗੇੜ 'ਚ ਕਾਂਗਰਸ ਦੀ 8,340 ਵੋਟਾਂ ਨਾਲ ਅੱਗੇ।

-ਪੰਜਵੇਂ ਗੇੜ 'ਚ ਕਾਂਗਰਸ ਦੀ 8,215 ਵੋਟਾਂ ਨਾਲ ਲੀਡ।

-ਇੱਕੋ ਸਟੇਜ 'ਤੇ ਬੈਠੇ ਹੋਏ ਰਮਿੰਦਰ ਸਿੰਘ, ਡਾਕਟਰ ਰਾਜ, ਜਗਦੀਪ ਗੋਲਡੀ ਤੇ ਰਾਜ ਬਖ਼ਸ਼।

-ਤੀਜੇ ਗੇੜ 'ਚ ਕਾਂਗਰਸ 1200 ਵੋਟਾਂ ਨਾਲ ਅੱਗੇ, ਕੁੱਲ 7136 ਵੋਟਾਂ ਨਾਲ ਕਾਂਗਰਸ ਅੱਗੇ।

-ਪਹਿਲੇ ਤੇ ਦੂਸਰੇ ਗੇੜ 'ਚ ਕਾਂਗਰਸ ਦੀ ਕੁੱਲ 5,936 ਨਾਲ ਲੀਡ

-ਦੂਜੇ ਗੇੜ 'ਚ ਕਾਂਗਰਸ 3,876 ਨਾਲ ਅੱਗੇ।

-ਪਹਿਲੇ ਗੇੜ 'ਚ ਲੀਡ ਹਾਸਲ ਕਰਨ ਤੇ ਜਿੱਤ ਦਾ ਨਿਸ਼ਾਨ ਵਿਕਾਉਂਦੇ ਹੋਏ ਰਮਿੰਦਰ ਆਵਲਾ।

Posted By: Seema Anand