ਤੇਜਿੰਦਰ ਪਾਲ ਸਿੰਘ ਖਾਲਸਾ, ਫਾਜਿਲਕਾ

ਦਿਵਯ ਜਯੋਤੀ ਜਾਗਿ੍ਤੀ ਸੰਸਥਾਨ ਵੱਲੋਂ 31 ਮਾਰਚ ਤੋਂ 6 ਅਪ੍ਰਰੈਲ ਤੱਕ ਸ਼ਾਮ 7 ਤੋਂ 10 ਵਜੇ ਤੱਕ ਕੈਂਟ ਰੋਡ, ਨੇੜੇ ਟੀ.ਵੀ. ਟਾਵਰ, ਫਾਜ਼ਲਿਕਾ ਵਿਖੇ ਸ਼੍ਰੀਮਦ ਭਾਗਵਤ ਕਥਾ ਦਾ ਕੈਂਟ ਰੋਡ ਨੇੜੇ ਟੀਵੀ ਟਾਵਰ ਵਿਖੇ ਆਯੋਜਨ ਕੀਤਾ ਜਾਵੇਗਾ। ਜਾਣਕਾਰੀ ਦਿੰਦੇ ਹੋਏ ਸੰਸਥਾ ਦੇ ਬੁਲਾਰੇ ਸਵਾਮੀ ਧੀਰਾਨੰਦ ਨੇ ਦੱਸਿਆ ਕਿ ਆਸ਼ੂਤੋਸ਼ ਮਹਾਰਾਜ ਦੀ ਚੇਲਾ ਭਗਵਤ ਭਾਸਕਰ ਸਾਧਵੀ ਭਾਗਿਆਸ਼੍ਰੀ ਭਾਰਤੀ ਵਿਸ਼ੇਸ਼ ਤੌਰ 'ਤੇ ਭਾਗਵਤ ਕਥਾ ਸੁਣਾਉਣ ਲਈ ਪਹੁੰਚ ਰਹੇ ਹਨ, ਜੋ ਭਾਗਵਤ ਵਿਚ ਛੁਪੇ ਹੋਏ ਅਧਿਆਤਮਿਕ ਭੇਦਾਂ ਨੂੰ ਸੰਗਤਾਂ ਦੇ ਸਾਹਮਣੇ ਉਜਾਗਰ ਕਰਨ ਜਾ ਰਹੇ ਹਨ।

ਕਥਾ ਦੇ ਮੌਕੇ 'ਤੇ 30 ਮਾਰਚ ਨੂੰ ਸਵੇਰੇ 10 ਵਜੇ ਦਿਵਯ ਜਯੋਤੀ ਜਾਗਿ੍ਤੀ ਸੰਸਥਾਨ ਸਤਿਸੰਗ ਆਸ਼ਰਮ ਤੋਂ ਮੰਗਲ ਕਲਸ਼ ਯਾਤਰਾ ਧੂਮਧਾਮ ਨਾਲ ਕੱਢੀ ਜਾਵੇਗੀ। ਸਵਾਮੀ ਜੀ ਨੇ ਦੱਸਿਆ ਕਿ ਸ਼ਹਿਰ ਵਾਸੀਆਂ ਦੇ ਸਹਿਯੋਗ ਨਾਲ ਸ਼੍ਰੀਮਦ ਭਾਗਵਤ ਕਥਾ ਦੀਆਂ ਤਿਆਰੀਆਂ ਲਗਭਗ ਮੁਕੰਮਲ ਹਨ, ਮੌਸਮ ਨੂੰ ਮੁੱਖ ਰੱਖਦੇ ਹੋਏ ਵਾਟਰਪਰੂਫ ਟੈਂਟ ਲਗਾਏ ਗਏ ਹਨ। ਸਵਾਮੀ ਜੀ ਨੇ ਦੱਸਿਆ ਕਿ ਕਥਾ ਉਪਰੰਤ ਹਰ ਰੋਜ਼ ਲੰਗਰ ਦਾ ਯੋਗ ਪ੍ਰਬੰਧ ਕੀਤਾ ਜਾਵੇਗਾ। ਇਸ ਮੌਕੇ ਕਥਾ ਵਾਲੀ ਥਾਂ 'ਤੇ ਮੀਟਿੰਗ ਕੀਤੀ ਗਈ ਜਿਸ ਵਿੱਚ ਸਾਬਕਾ ਸਿਹਤ ਮੰਤਰੀ ਸੁਰਜੀਤ ਜਿਆਣੀ, ਕੌਂਸਲਰ ਅਸ਼ੋਕ ਜੈਰਥ, ਸੰਦੀਪ ਖੁਰਾਣਾ, ਗੌਰਵ ਸਪਦਾ, ਭਰਤ ਰਾਜਦੇਵ, ਬਲਦੇਵ ਸਿੰਘ, ਅਸ਼ੋਕ ਨਾਰੰਗ, ਰਾਜ ਕੁਮਾਰ ਸਚਦੇਵਾ, ਦਵਿੰਦਰ ਸਿੰਘ, ਡਾ. ਸ਼ਾਮ ਸਿੰਘ ਨੇ ਸ਼ਰਿਕਤ ਕੀਤੀ ਅਤੇ ਕਥਾ ਦਾ ਪ੍ਰਬੰਧ ਕੀਤਾ। ਸਵਾਮੀ ਜੀ ਨੇ ਸਮੂਹ ਨਗਰ ਨਿਵਾਸੀਆਂ ਨੂੰ ਕਥਾ ਵਿਚ ਪਹੁੰਚਣ ਦਾ ਸੱਦਾ ਦਿੱਤਾ।